27.1 C
Delhi
Friday, May 3, 2024
spot_img
spot_img

ਕੈਪਟਨ ਕੰਢੀ ਇਲਾਕੇ ਦੀਆਂ ਬਿਜਲੀ ਤੇ ਪਾਣੀ ਦੀਆਂ ਸਮੱਸਿਆਵਾਂ ਨੂੰ ਦੇਖ਼ਦੇ ਹੋਏ ਆਪ ਦਖ਼ਲ ਦੇਣ: ਕੰਢੀ ਕਿਸਾਨ ਸੰਘਰਸ਼ ਕਮੇਟੀ

ਯੈੱਸ ਪੰਜਾਬ
ਚੰਡੀਗੜ੍ਹ,
ਕੰਢੀ ਕਿਸਾਨ ਸੰਘਰਸ਼ ਕਮੇਟੀ ਦੇ ਅਹੁਦੇਦਾਰਾਂ ਦੀ ਇਕ ਹੰਗਾਮੀ ਮੀਟਿੰਗ ਹਰਵਿੰਦਰ ਸਿੰਘ ਸੰਧੂ ਸਕੱਤਰ ਜਨਰਲ ਦੇ ਸੰਧੂ ਫ਼ਾਰਮ ਪਿੰਡ ਭੀਖੋਵਾਲ ਵਿਖੇ ਹੋਈ ਜਿਸ ‘ਚ ਕੰਢੀ ਕਿਸਾਨ ਸੰਘਰਸ਼ ਕਮੇਟੀ ਦੇ ਸਰਪ੍ਰਸਤ ਅਵਤਾਰ ਸਿੰਘ ਭੀਖੋਵਾਲ ਚੇਅਰਮੈਨ ਭੁਪਿੰਦਰ ਸਿੰਘ ਘੁੰਮਣ ,ਮੀਤ ਚੇਅਰਮੈਨ ਜਰਨੈਲ ਸਿੰਘ ਗੜ੍ਹਦੀਵਾਲਾ,ਗੁਰਜੀਤ ਸਿੰਘ ਨੀਲਾ ਨਲੋਆ ਜਨਰਲ ਸਕੱਤਰ ,ਖਜ਼ਾਨਚੀ ਕੁਲਵੰਤ ਸਿੰਘ ਬਾਠ ਸ਼ਾਮਿਲ ਹੋਏ ਜਿਸ ਵਿੱਚ ਕੰਢੀ ਇਲਾਕੇ ਵਿੱਚ ਬਿਜਲੀ ਮਹਿਕਮੇ ਵੱਲੋਂ ਮੋਟਰਾਂ ਦੀ ਬਿਜਲੀ ਸਪਲਾਈ ਵਿੱਚ ਦੱਸ ਦੱਸ ਘੰਟੇ ਲੰਬੇ ਕੱਟ ਲਗਾਏ ਜਾ ਰਹੇ ਹਨ ਦਾ ਕੰਢੀ ਕਿਸਾਨ ਕਿਸਾਨ ਸੰਘਰਸ਼ ਕਮੇਟੀ ਵੱਲੋਂ ਸਖ਼ਤ ਨੋਟਿਸ ਲਿਆ ਗਿਆ ।
ਜਥੇਬੰਦੀ ਨੇ ਕਿਹਾ ਕਿ ਕੰਢੀ ਇਲਾਕੇ ‘ਚ ਇਸ ਸਮੇਂ ਕਣਕ ਦੀ ਫ਼ਸਲ ਤਕਰੀਬਨ ਤਿਆਰੀ ਤੇ ਹੈ ਜਿਸ ਦੇ ਵਾਸਤੇ ਬਦਲੇ ਹੋਏ ਮੌਸਮ ਵਿੱਚ ਕਣਕਾਂ ਨੂੰ ਇਕ ਪਾਣੀ ਹੋਰ ਲੋੜੀਂਦਾ ਹੈ ਜਿਸ ਵਾਸਤੇ ਮੋਟਰਾਂ ਦੀ ਬਿਜਲੀ ਦੀ ਸਪਲਾਈ ਨਿਰਵਿਘਨ ਚਲਾਈ ਜਾਣੀ ਚਾਹੀਦੀ ਹੈ।ਜਦ ਕਿ ਬਿਜਲੀ ਮਹਿਕਮਾ ਇਸ ਸਮੇਂ ਬਿਜਲੀ ਦੇ ਲੰਬੇ ਲੰਬੇ ਕੱਟ ਲਗਾ ਕੇ ਆਪਣੀਆਂ ਹੱਕੀ ਮੰਗਾ ਲਈ ਦਿੱਲੀ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਤੰਗ ਤੇ ਪ੍ਰੇਸ਼ਾਨ ਕਰ ਰਿਹਾ ਹੈ।

ਇਸ ਦੇ ਨਾਲ ਹੀ ਕੰਢੀ ਕਿਸਾਨ ਸੰਘਰਸ਼ ਕਮੇਟੀ ਕੰਢੀ ਕਨਾਲ ਜੋ ਕਿ ਤਲਵਾੜੇ ਤੋਂ ਸ਼ੁਰੂ ਹੋ ਕੇ ਸਾਰੀ ਕੰਢੀ ਵਿੱਚ ਫ਼ਸਲਾਂ ਨੂੰ ਸਿੰਜਾਈ ਵਾਸਤੇ ਪਾਣੀ ਦੀ ਜ਼ਰੂਰਤ ਨੂੰ ਪੂਰਾ ਕਰਦੀ ਹੈ ਹੁਣ ਇਸ ਸਮੇਂ ਕਣਕਾਂ ਨੂੰ ਪਾਣੀ ਦੀ ਲੋੜ ਹੈ ਤੇ ਜਦ ਕਿ ਸਬੰਧਤ ਮਿਹਕਮੇ ਦੇ ਅਫਸਰਾ ਵਲੌ ਨਹਿਰ ਵਿੱਚ ਪਾਣੀ ਦੀ ਸਪਲਾਈ ਬੰਦ ਕਰ ਦਿੱਤੀ ਗਈ ਹੈ ਕੰਢੀ ਕਨਾਲ ਇਸ ਸਮੇਂ ਸੁੱਕ ਚੁੱਕੀ ਹੈ।ਕੰਢੀ ਇਲਾਕੇ ਦੇ ਜਿਹੜੇ ਕਿਸਾਨ ਪਾਣੀ ਦੀ ਪੂਰਤੀ ਵਾਸਤੇ ਕੰਢੀ ਕਨਾਲ ਉਤੇ ਨਿਰਭਰ ਹਨ ਹੁਣ ਉਨ੍ਹਾਂ ਵਾਸਤੇ ਬਹੁਤ ਇਹ ਔਖੀ ਘੜੀ ਬਣ ਚੁੱਕੀ ਹੈ।

ਕੰਢੀ ਕਿਸਾਨ ਸੰਘਰਸ਼ ਕਮੇਟੀ ਦੇ ਅਹੁਦੇਦਾਰਾਂ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਕੰਢੀ ਇਲਾਕੇ ਦੇ ਕਿਸਾਨ ਇਸ ਸਮੇ ਦੋਹਰੀ ਮਾਰ ਝੱਲ ਰਹੇ ਹਨ ਇਕ ਪਾਸੇ ਤਾ ਬਿਜਲੀ ਵਿਭਾਗ ਲੰਬੇ ਲੰਬੇ ਬਿਜਲੀ ਦੇ ਕੱਟ ਲਗਾ ਰਿਹਾ ਹੈ ੳਥੇ ਦੂਜੇ ਪਾਸੇ ਕੰਢੀ ਕਨਾਲ ‘ਚ ਪਾਣੀ ਬੰਦ ਕਰ ਦਿੱਤਾ ਗਿਆ ਹੈ ਇਸ ਲਈ ਇਲਾਕੇ ਦੀਆਂ ਸਮੱਸਿਆਵਾਂ ਨੂੰ ਦੇਖਦੇ ਹੋਏ ਮੁੱਖ ਮੰਤਰੀ ਸਾਹਿਬ ਜਿੱਥੇ ਬਿਜਲੀ ਦੀ ਸਪਲਾਈ ਨੂੰ ਨਿਰੰਤਰ ਜਾਰੀ ਕਰਨ ਵਾਸਤੇ ਹਦਾਇਤਾਂ ਕਾਰਨ ਉੱਥੇ ਨਾਲ ਹੀ ਸਿੰਜਾਈ ਮਹਿਕਮੇ ਨੂੰ ਵੀ ਕੰਢੀ ਕਨਾਲ ਵਿੱਚ ਪਾਣੀ ਛੱਡਣ ਵਾਸਤੇ ਹੁਕਮ ਜਾਰੀ ਕਰਨ ਤਾ ਜੋ ਕਿਸਾਨ ਨੂੰ ਰਾਹਤ ਮਿਲ ਸਕੇ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION