36.1 C
Delhi
Friday, May 3, 2024
spot_img
spot_img

ਕੈਨੇਡਾ ਵਿੱਚ ਪੰਜਾਬੀ ਨੌਜਵਾਨ ਦਾ ਕਤਲ; 2017 ’ਚ ਪੁੱਜਾ ਪ੍ਰਭਜੋਤ ਸਿੰਘ ਕਰ ਰਿਹਾ ਸੀ ਦੋ ਨੌਕਰੀਆਂ

ਯੈੱਸ ਪੰਜਾਬ
ਟੋਰੰਟੋ, 7 ਸਤੰਬਰ, 2021:
ਕੈਨੇਡਾ ਵਿੱਚ ਇਕ 23 ਸਾਲਾ ਪੰਜਾਬੀ ਨੌਜਵਾਨ ਦੇ ਕਤਲ ਕਰ ਦਿੱਤੇ ਜਾਣ ਦੀ ਖ਼ਬਰ ਹੈ।

ਪ੍ਰਭਜੋਤ ਸਿੰਘ ਕਤਰੀ ਨਾਂਅ ਦੇ ਇਸ ਨੌਜਵਾਨ ਦਾ ਕਤਲ ਐਤਵਾਰ ਨੂੰ ਸਵੇਰੇ ਨੋਵਾ ਸਕੋਟੀਆ ਦੇ ਸ਼ਹਿਰ ਟਰੂਰੋ ਵਿੱਚ ਐਤਵਾਰ ਤੜਕੇ ਕੀਤੀ ਗਈ।

ਪ੍ਰਭਜੋਤ ਆਪਣੇ ਕੰਮ ਤੋਂ ਪਰਤ ਕੇ ਆਪਣੇ ਉਸ ਅਪਾਰਟਮੈਂਟ ਵੱਲ ਜਾ ਰਿਹਾ ਸੀ ਜਿਸ ਵਿੱਚ ਉਹ, ਉਸਦੀ ਭੈਣ ਅਤੇ ਜੀਜਾ ਰਹਿੰਦੇ ਸਨ।

ਉਸਦੀ ਲਾਸ਼ ਉਸ ਦੇ ਘਰ ਦੇ ਨੇੜਿਉਂ ਹੀ ਮਿਲੀ। ਉਸਦੇ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਦਾ ਕਹਿਣਾ ਹੈ ਕਿ ਉਹ ‘ਹੇਟ ਕ੍ਰਾਈਮ’ ਭਾਵ ਨਫ਼ਰਤੀ ਹਿੰਸਾ ਦਾ ਸ਼ਿਕਾਰ ਹੋਇਆ ਹੈ।

2017 ਵਿੱਚ ਉਚੇਰੀ ਸਿੱਖ਼ਿਆ ਲਈ ਕੈਨੇਡਾ ਆਇਆ ਪ੍ਰਭਜੋਤ ਹੁਣ ‘ਵਰਕ ਵੀਜ਼ਾ’ ’ਤੇ ਸੀ ਅਤੇ ਟੈਕਸੀ ਚਲਾਉਣ ਦਾ ਕੰਮ ਕਰਦਾ ਸੀ। ਇਹ ਵੀ ਖ਼ਬਰ ਮਿਲੀ ਹੈ ਕਿ ਉਹ ਆਪਣੇ ਘਰ ਦਾ ਗੁਜ਼ਾਰਾ ਚਲਾਉਣ ਲਈ ਸਖ਼ਤ ਮਿਹਨਤ ਕਰਦਾ ਹੋਇਆ ਦੋ ਨੌਕਰੀਆਂ ਕਰ ਰਿਹਾ ਸੀ ਅਤੇ ਕੈਨੇਡਾ ਵਿੱਚ ਪੱਕੀ ਨਾਗਰਿਕਤਾ ਹਾਸਲ ਕਰਨ ਲਈ ਯਤਨਸ਼ੀਲ ਸੀ।

ਪ੍ਰਭਜੋਤ ਦੇ ਕਤਲ ਤੋਂ ਬਾਅਦ ਟਰੂਰੋ ਵਿੱਚ ਰਹਿਣ ਵਾਲੇ ਭਾਰਤੀ ਮੂਲ ਦੇ ਲੋਕ ਸਹਿਮ ਅਤੇ ਡਰ ਦੇ ਹਾਲਾਤ ਵਿੱਚੋਂ ਲੰਘ ਰਹੇ ਹਨ।

ਪ੍ਰਭਜੋਤ ਦੇ ਦੋਸਤ ਅਗਮਪਾਲ ਸਿੰਘ ਦਾ ਕਹਿਣਾ ਹੈ ਕਿ ਉਸਦੇ ਮਿੱਤਰ ਦਾ ਕੋਈ ਦੁਸ਼ਮਨ ਨਹੀਂ ਸੀ। ਉਸਦੇ ਇਕ ਹੋਰ ਦੋਸਤ ਜਤਿੰਦਰ ਸਿੰਘ ਨੇ ਕਿਹਾ ਕਿ ਉਹ ਬੜਾ ਸਾਊ ਮੁੰਡਾ ਸੀ ਅਤੇ ਉਸਦੀ ਮੌਤ ਨਾਲ ਉਸਦੇ ਪਰਿਵਾਰ ਨੂੰ ਵੱਡਾ ਧੱਕਾ ਲੱਗਾ ਹੈ।

ਜ਼ਿਕਰਯੋਗ ਹੈ ਕਿ ਪ੍ਰਭਜੋਤ ਦੀ ਮ੍ਰਿਤਕ ਦੇਹ ਭਾਰਤ ਵਾਪਸ ਭੇਜਣਲਈ ਸ਼ੁਰੂ ਕੀਤੇ ਗਏ ਇਕ ‘ਫੰਡ ਰੇਜ਼ਰ’ ਤਹਿਤ ਹੁਣ ਤਕ 50 ਹਜ਼ਾਰ ਡਾੱਲਰ ਇਕੱਠੇ ਕੀਤੇ ਗਏ ਹਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION