35.6 C
Delhi
Sunday, April 28, 2024
spot_img
spot_img

ਕੈਟਰੀਨਾ ਕੈਫ਼ ਅਤੇ ਵਿੱਕੀ ਕੌਸ਼ਲ ਨੂੰ ਮਿਲੀਆਂ ਧਮਕੀਆਂ, ਕੇਸ ਰਜਿਸਟਰਡ

ਯੈੱਸ ਪੰਜਾਬ
ਮੁੰਬਈ, 25 ਜੁਲਾਈ, 2022:
ਬਾਲੀਵੁੱਡ ਜੋੜੇ ਕੈਟਰੀਨਾ ਕੈਫ਼ ਅਤੇ ਵਿੱਕੀ ਕੌਸ਼ਲ ਨੂੰ ਜਾਨੋਂ ਮਾਰਣ ਦੀਆਂ ਧਮਕੀਆਂ ਮਿਲੀਆਂ ਹਨ ਜਿਸ ਉਪਰੰਤ ਇਸ ਸੰਬੰਧੀ ਕੇਸ ਦਰਜ ਕਰ ਲਿਆ ਗਿਆ ਹੈ।

ਇਕ ਖ਼ਬਰ ਏਜੰਸੀ ਅਨੁਸਾਰ ਦੋਹਾਂ ਨੂੰ ਇਹ ਧਮਕੀਆਂ ਸੋਸ਼ਲ ਮੀਡੀਆ ’ਤੇ ਮਿਲੀਆਂ।

ਧਮਕੀ ਇੰਸਟਾਗ੍ਰਾਮ ਰਾਹੀਂ ਇਕ ਅਦਿਤਿਆ ਰਾਜਪੂਤ ਨਾਂਅ ਦੇ ਵਿਅਕਤੀ ਦੀ ਪ੍ਰੋਫ਼ਾਈਲ ਤੋਂ ਦਿੱਤੀ ਗਈ। ਪੁਲਿਸ ਹੁਣ ਇਹ ਤੈਅ ਕਰਨ ਵਿੱਚ ਜੁੱਟ ਗਈ ਹੈ ਕਿ ਕੀ ਇਹ ਕੋਈ ਫ਼ੇਕ ਆਈ.ਡੀ. ਹੈ ਜਾਂ ਫ਼ਿਰ ਇਹ ਕਿਸੇ ਵਿਅਕਤੀ ਜਾਂ ਗਰੁੱਪ ਵੱਲੋਂ ਦਿੱਤੀ ਗਈ ਸਹੀ ਧਮਕੀ ਹੈ।

ਜ਼ਿਕਰਯੋਗ ਹੈ ਕਿ ਪਹਿਲਾਂ ਇਸ ਵਿਅਕਤੀ ਨੇ ਕੈਟਰੀਨਾ ਨੂੰ ਗ਼ਲਤ ਮੈਸੇਜ ਭੇਜਣੇ ਸ਼ੁਰੂ ਕੀਤੇ ਅਤੇ ਫ਼ਿਰ ਰੋਕੇ ਜਾਣ ਅਤੇ ਵਿੱਕੀ ਕੌਸ਼ਲ ਵੱਲੋਂ ਸਮਝਾਏ ਜਾਣ ਦੇ ਬਾਅਦ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ’ਤੇ ਆ ਗਿਆ।

ਇਸ ਸੰਬੰਧੀ ਮੁੰਬਈ ਦੇ ਸਾਂਤਾਕਰੂਜ਼ ਥਾਣੇ ਵਿੱਚ ਵਿੱਕੀ ਕੌਸ਼ਲ ਵੱਲੋਂ ਆਈ.ਟੀ. ਐਕਟ ਤਹਿਤ ਕੇਸ ਦਰਜ ਕਰਵਾਇਆ ਗਿਆ ਹੈ। ਪੁਲਿਸ ਨੇ ਇਸ ਸੰਬੰਧੀ ਜਾਂਚ ਆਰੰਭ ਦਿੱਤੀ ਹੋਈ ਹੈ।

ਵਿੱਕੀ ਕੌਸ਼ਲ ਦਾ ਪਰਿਵਾਰ ਪੰਜਾਬ ਵਿੱਚ ਹੁਸ਼ਿਆਰਪੁਰ ਨਾਲ ਸੰਬੰਧਤ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਲਮਾਨ ਖ਼ਾਨ ਨੂੰ ਵੀ ਪਿੱਛੇ ਜਿਹੇ ਹੀ ਉਸਦੇ ਪਿਤਾ ਸਲੀਮ ਖ਼ਾਨ ਨੂੰ ਇਕ ਚਿੱਠੀ ਫ਼ੜਾ ਕੇ ਧਮਕੀਆਂ ਦੇਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸਦੀ ਸ਼ਿਕਾਇਤ ਸਲਮਾਨ ਖ਼ਾਨ ਨੇ ਵੀ ਪੁਲਿਸ ਨੂੰ ਦਿੱਤੀ ਸੀ।

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION