39 C
Delhi
Wednesday, May 29, 2024
spot_img
spot_img
spot_img

ਕੇਂਦਰ ਸਰਕਾਰ ਨੇ ਮਹਿੰਗਾਈ ਦੀ ਮਾਰ ਝੱਲ ਰਹੇ ਲੋਕਾਂ ਨੂੰ ਡੀਜਲ ਅਤੇ ਪੈਟਰੋਲ ਦੇ ਰੇਟਾਂ ਵਿਚ ਵਾਧਾ ਕਰ ਕੇ ਆਰਥਿਕ ਤੰਗੀ ਵੱਲ ਧੱਕਿਆ: ਬੱਬੀ ਬਾਦਲ

ਯੈੱਸ ਪੰਜਾਬ
ਮੋਹਾਲੀ, 12 ਅਕਤੂਬਰ, 2021 –
ਕਰੋਨਾ ਮਹਾਮਾਰੀ ਤੇ ਮਹਿੰਗਾਈ ਦੀ ਮਾਰ ਝੱਲ ਰਹੇ ਆਮ ਆਦਮੀ ਨੂੰ ਜਿੱਥੇ ਰੋਜ਼ੀ ਰੋਟੀ ਦੇ ਲਾਲੇ ਪਏ ਹੋਏ ਹਨ ਉੱਥੇ ਕੇਂਦਰ ਸਰਕਾਰ ਵੱਲੋਂ ਡੀਜ਼ਲ ਤੇ ਪੈਟਰੋਲ ਦੀਆ ਕੀਮਤਾਂ ਚ ਲਗਾਤਾਰ ਕੀਤੇ ਵਾਧੇ ਨੇ ਲੋਕਾਂ ਨੂੰ ਆਰਥਿਕ ਮੰਦਹਾਲੀ ਵੱਲ ਧੱਕ ਦਿੱਤਾ ਹੈ ਜਿਸ ਕਰਕੇ ਹਰੇਕ ਵਰਗ ਨੂੰ ਨੁਕਸਾਨ ਝੱਲਣਾ ਪੈ ਰਿਹਾ ਹੈ।

ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰੋਮਣੀ ਅਕਾਲੀ ਦਲ ਸੰਯੁਕਤ ਦੇ ਜਰਨਲ ਸਕੱਤਰ ਤੇ ਨੌਜੁਆਨ ਆਗੂ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਅੱਜ ਕੇਂਦਰ ਅਤੇ ਸੂਬਾ ਸਰਕਾਰ ਖਿਲਾਫ ਵਿਰੋਧ ਜਾਹਿਰ ਕਰਦਿਆਂ ਆਖੇ ਉਨਾਂ ਕਿਹਾ ਕਿ ਜਦੋਂ ਕੱਚੇ ਤੇਲ ਦੀਆਂ ਕੀਮਤਾਂ ਹੇਠਲੇ ਪੱਧਰ ਤੇ ਹਨ ਅਤੇ ਦੇਸ ਦਾ ਹਰ ਵਰਗ ਆਰਥਿਕ ਤੌਰ ਤੇ ਕਮਜੋਰ ਹੋ ਗਿਆ ਹੈ ਇਸ ਟਾਈਮ ਲੋਕਾਂ ਨੂੰ ਰਾਹਤ ਦੇਣ ਦੀ ਬਜਾਏ ਰੇਟਾ ਵਿਚ ਵਾਧਾ ਕਰ ਕੇ ਸਰਕਾਰ ਲੋਕਾਂ ਨਾਲ ਬੇਇਨਸਾਫੀ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਇੰਝ ਲੱਗਦਾ ਹੈ ਜਿਵੇਂ ਦੇਸ ਨੂੰ ਚਲਾਉਣ ਵਾਲੇ ਲੀਡਰ ਅਪਣੇ ਨਿੱਜੀ ਖਰਚਿਆਂ ਅਤੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਚੰਦ ਪੂੰਜੀਪਤੀ ਲੋਕਾਂ ਨਾਲ ਮਿਲ ਕੇ ਦੇਸ ਦੇ ਲੋਕਾਂ ਦੀ ਲੁੱਟ ਕਰਕੇ ਉਨ੍ਹਾਂ ਨੂੰ ਆਰਥਿਕ ਤੌਰ ਤੇ ਕਮਜੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬੱਬੀ ਬਾਦਲ ਨੇ ਕਿਹਾ ਕਿ ਪਹਿਲਾਂ ਹੀ ਕਰੋਨਾ ਦੀ ਮਾਰ ਕਾਰਨ ਲੋਕਾਂ ਦੇ ਵਪਾਰ ਤਬਾਹ ਹੋ ਚੁੱਕੇ ਹਨ ਕਿਸਾਨ ਤੋਂ ਲੈ ਕੇ ਟਰਾਂਸਪੋਰਟਰ ਤੱਕ ਡੀਜ਼ਲ ਤੇ ਨਿਰਭਰ ਹੈ ਇਸ ਲੈ ਇਹੋ ਜਿਹੇ ਟਾਈਮ ਸਰਕਾਰਾ ਨੂੰ ਲੋਕ ਮਾਰੂ ਫੈਸਲੇ ਨਹੀ ਲੈਣੇ ਚਾਹੀਦੇ।

ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਤੁਰੰਤ ਵਧੇ ਰੇਟਾ ਨੂੰ ਘਟਾਵੇ ਤੇ ਸੂਬਾ ਸਰਕਾਰ ਵੀ ਵੈਟ ਘਟਾ ਕੇ ਲੋਕਾਂ ਨੂੰ ਰਾਹਤ ਦੇਣ ਦਾ ਕੰਮ ਕਰੇ ਉਹਨਾਂ ਕਿਹਾ ਕਿ ਜੇਕਰ ਡੀਜ਼ਲ, ਪੈਟਰੋਲ ਦੇ ਵਧੇ ਹੋਏ ਰੇਟਾ ਨੂੰ ਸਰਕਾਰ ਵਾਪਿਸ ਨਹੀਂ ਲੈਦੀ ਤਾਂ ਸਰਕਾਰ ਖਿਲਾਫ ਸੰਘਰਸ਼ ਕੀਤਾ ਜਾਵੇਗਾ ਇਸ ਮੌਕੇ ਪ੍ਰਧਾਨ ਹਰਪ੍ਰੀਤ ਸਿੰਘ ਜੱਸੀ ਬਲੋਗੀ, ਰਣਜੀਤ ਸਿੰਘ ਬਰਾੜ, ਜਗਤਾਰ ਸਿੰਘ ਘੜੂੰਆਂ,ਜਸਵਿੰਦਰ ਸਿੰਘ, ਸਰਬਜੀਤ ਸਿੰਘ, ਨਰੇਸ ਕੁਮਾਰ, ਸੁਰਜੀਤ ਸਿੰਘ, ਦਵਿੰਦਰ ਸਿੰਘ, ਰਾਜਾ ਰਾਮ, ਰਵਿੰਦਰ ਸਿੰਘ, ਮਿੰਨੀ, ਇਕਬਾਲ ਸਿੰਘ, ਕੰਵਲਜੀਤ ਸਿੰਘ ਪੱਤੋ, ਜਵਾਲਾ ਸਿੰਘ, ਜਸਪ੍ਰੀਤ ਸਿੰਘ ਚਹਿਲ, ਬਲਬੀਰ ਸਿੰਘ ਝਾਮਪੁਰ, ਬਾਬਾ ਨਰਿੰਦਰ ਸਿੰਘ, ਸਿਮਰਨਜੀਤ ਸਿੰਘ, ਰਮਨਦੀਪ ਸਿੰਘ, ਜਸਮੀਤ ਸਿੰਘ, ਸੁਰਿੰਦਰ ਸਿੰਘ, ਰਣਧੀਰ ਸਿੰਘ ਆਦਿ ਹਾਜ਼ਰ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION