34.1 C
Delhi
Wednesday, May 29, 2024
spot_img
spot_img
spot_img

ਕਿਸੇ ਰਾਜਨੀਤਕ ਭੂਮਿਕਾ ਜਾਂ ਅਹੁਦੇ ਲਈ ਕੋਈ ਲਾਲਸਾ ਨਹੀਂ: ਸਮਿਤ ਸਿੰਘ

ਯੈੱਸ ਪੰਜਾਬ
ਚੰਡੀਗੜ੍ਹ, 24 ਸਤੰਬਰ, 2021:
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ: ਨਵਜੋਤ ਸਿੰਘ ਸਿੱਧੂ ਦੇ ਨਜ਼ਦੀਕੀ ਰਿਸ਼ਤੇਦਾਰ ਅਤੇ ਨੇੜਲੇ ਸਾਥੀ ਸ:ਸਮਿਤ ਸਿੰਘ ਸਿੱਧੂ ਨੇ ਸਪਸ਼ਟ ਕੀਤਾ ਹੈ ਕਿ ਉਹਨਾਂ ਨੂੰ ਕਿਸੇ ਰਾਜਨੀਤਕ ਭੂਮਿਕਾ ਜਾਂ ਅਹੁਦੇ ਲਈ ਕੋਈ ਲਾਲਸਾ ਨਹੀਂ ਹੈ।

ਜ਼ਿਕਰਯੋਗ ਹੈ ਕਿ ਸ:ਸਮਿਤ ਸਿੰਘ ਸਿੱਧੂ, ਜੋ ਇਕ ਕੌਮਾਂਤਰੀ ਖ਼ਿਡਾਰੀ ਹਨ, ਨੂੰ ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਦੇ ਮੀਡੀਆ ਐਡਵਾਈਜ਼ਰ ਲਗਾਏ ਜਾਣ ਸੰਬੰਧੀ ਮੀਡੀਆ ਦੇ ਕੁਝ ਹਿੱਸਿਆਂ ਵਿੱਚ ਆ ਰਹੀਆਂ ਖ਼ਬਰਾਂ ਦੇ ਸੰਦਰਭ ਵਿੱਚ ਅੱਜ ਸ: ਸਮਿਤ ਸਿੰਘ ਸਿੱਧੂ ਨੇ ਆਪਣੀ ਸਥਿਤੀ ਸਪਸ਼ਟ ਕਰਦਿਆਂ ਆਖ਼ਿਆ ਹੈ ਕਿ,ਲੋਕਾਂ ਦੇ ਨਿਮਾਣੇ ਸੇਵਕ ਵਜੋਂ ਮੈਂ ਇੱਕ ਦਹਾਕੇ ਤੋਂ ਵੱਧ ਸਮਾਂ ਅੰਤਰਰਾਸ਼ਟਰੀ ਖਿਡਾਰੀ ਦੇ ਤੌਰ ‘ਤੇ ਪੰਜਾਬ ਅਤੇ ਭਾਰਤ ਦੇ ਲੋਕਾਂ ਦੀ ਸੇਵਾ ਕੀਤੀ ਹੈ ਅਤੇ ਇਸਦੇ ਨਾਲ-ਨਾਲ ਕਈ ਸਾਲ ਇੱਕ ਨਿਮਾਣੇ ਵਰਕਰ ਵਜੋਂ ਸਮਾਜਕ ਕਾਰਜਾਂ ਲਈ ਲੋਕ ਪੱਖੀ ਗ਼ੈਰ-ਸਰਕਾਰੀ ਅਦਾਰਿਆਂ ਵਿੱਚ ਕੰਮ ਕਰਦਾ ਰਿਹਾ ਹਾਂ ।

ਮੈਂ ਨਾ ਹੀ ਕੋਈ ਅਹੁਦਾ ਸਵੀਕਾਰ ਕਰ ਰਿਹਾ ਹਾਂ ਨਾ ਹੀ ਠੁਕਰਾ ਰਿਹਾ ਹਾਂ, ਨਾ ਮੈਂ ਕੁੱਝ ਮੰਗ ਰਿਹਾ ਹਾਂ ਨਾ ਹੀ ਮੈਨੂੰ ਕੁੱਝ ਪੇਸ਼ ਕੀਤਾ ਗਿਆ ਹੈ। ਮੈਂ ਆਪਣੀ ਖੋਜ ਪ੍ਰਤਿਭਾ, ਵਿਚਾਰਾਂ ਅਤੇ ਕੰਮ ਨਾਲ ਆਪਣੀ ਸਮਰੱਥਾ ਸਦਕਾ ਪੰਜਾਬ ਖਾਤਰ ਜੋ ਹੋ ਸਕੇ ਉਹ ਕਰਦਾ ਰਹਾਂਗਾI ਮੇਰੇ ਹੁਨਰ ਅਤੇ ਜਨੂੰਨ ਦਾ ਜੋ ਵੀ ਫ਼ਲ ਹੋਵੇ, ਉਹ ਲੋਕਾਂ ਦੀ ਸੇਵਾ ਵਿੱਚ ਸਮਰਪਿਤ ਹੈ। ਮੈਂ ਕਿਸੇ ਰਾਜਨੀਤਿਕ ਭੂਮਿਕਾ ਜਾਂ ਅਹੁਦੇ ਲਈ ਕੋਈ ਲਾਲਸਾ ਨਹੀਂ ਰੱਖਦਾ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION