36.7 C
Delhi
Friday, April 26, 2024
spot_img
spot_img

ਕਿਸਾਨ ਅੰਦੋਲਨ ਦੇ ਨਾਂਅ ’ਤੇ ਸਿੱਖਾਂ ਨੂੰ ਦੇਸ਼ ਵਿਰੋਧੀ ਦਰਸਾਉਣ ਦੀ ਸਾਜ਼ਿਸ਼ ਕਰ ਰਹੇ ਹਨ ਸ਼ਰਾਰਤੀ ਅਨਸਰ: ਸਿਰਸਾ

ਯੈੱਸ ਪੰਜਾਬ
ਨਵੀਂ ਦਿੱਲੀ, 12 ਦਸੰਬਰ, 2020 –
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਦੇਸ਼ ਵਿਚ ਇਸ ਵੇਲੇ ਸ਼ਰਾਰਤੀ ਅਨਸਰਾਂ ਵੱਲੋਂ ਕਿਸਾਨ ਅੰਦੋਲਨ ਦੇ ਨਾਂ ’ਤੇ ਸਿੱਖਾਂ ਨੂੰ ਦੇਸ਼ ਵਿਰੋਧੀ ਦਰਸਾਉਣ ਦੀ ਡੂੰਘੀਸਾਜ਼ਿਸ਼ ਰਚੀ ਜਾ ਰਹੀ ਹੈ ਜੋ ਕਦੇ ਵੀ ਸਫਲ ਨਹੀਂ ਹੋਣ ਦਿੱਤੀ ਜਾਵੇਗੀ।

ਇਥੇ ਤਖਤ ਸ੍ਰੀ ਪਟਨਾ ਸਾਹਿਬ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਹਿੱਤ ਅਤੇ ਦਿੱਲੀ ਕਮੇਟੀ ਜਨਰਲ ਸਕੱਤਰ ਸ੍ਰੀ ਹਰਮੀਤ ਸਿੰਘ ਕਾਲਕਾ ਤੇ ਹੋਰ ਅਹੁਦੇਦਾਰਾਂ ਸਮੇਤ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਰਦਾਰ ਸਿਰਸਾ ਨੇ ਕਿਹਾ ਹੈਰਾਨੀ ਵਾਲੀ ਗੱਲ ਹੈ ਕਿ ਪਹਿਲਾਂ ਕਿਸਾਨ ਅੰਦੋਲਨ ਨੁੰ ਦੇਸ਼ ਵਿਰੋਧੀ ਤੇ ਖਾਲਿਸਤਾਨੀ ਕਰਾਰ ਦੇਣ ਦਾ ਯਤਨ ਕੀਤਾ ਗਿਆ ਤੇ ਜਿਉ ਹੀ ਕਿਸਾਨਾਂ ਅਤੇ ਸਰਕਾਰ ਦਰਮਿਆਨ ਗੱਲਬਾਤ ਟੁੱਟੀ ਤਾਂ ਕੁਝ ਸੌੜੀ ਸੋਚ ਵਾਲੇ ਅਨਸਰਾਂ ਨੇ ਸਿੱਖਾਂ ਨੂੰ ਦੇਸ਼ ਵਿਰੋਧੀ ਦਰਸਾਉਣ ਦੀ ਮੁਹਿੰਮ ਸੋਸ਼ਲ ਮੀਡੀਆ ’ਤੇ ਬਹੁਤ ਤੇਜ਼ੀ ਨਾਲ ਚਲਾਈ। ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਲਈ ਹੁਣ ਧਰਮ ਦੇ ਆਧਾਰ ’ਤੇ ਵੰਡੀ ਪਾਉਣ ਦੀ ਕੋਝੀ ਸਾਜ਼ਿਸ਼ ਰਚੀ ਜਾ ਰਹੀ ਹੈ।

ਉਹਨਾ ਕਿਹਾ ਕਿ ਹੈਰਾਨੀ ਇਸ ਗੱਲ ਦੀ ਹੈ ਕਿ ਦੇਸ਼ ਦੇ ਕਿਸਾਨ ਜੋ ਕਿ ਆਪਣੀਆਂ ਜ਼ਿੰਦਗੀਆਂ ਦੀ ਰਾਖੀ ਲਈ ਤਿੰਨ ਕਾਲੇ ਕਾਨੂੰਨ ਰੱਦ ਕਰਨ ਦੀ ਮੰਗ ਵਿਚ ਬੀਤੇ 15 ਦਿਨਾਂ ਤੋਂ ਕੜਾਕੇ ਦੀ ਠੰਢ ਵਿਚ ਦਿੱਲੀ ਦੇ ਬਾਰਡਰਾਂ ’ਤੇ ਧਰਨਾ ਮਾਰ ਕੇ ਬੈਠੇ ਹਨ, ਨੂੰ ਵੀ ਦੇਸ ਵਿਰੋਧੀ ਕਰਾਰ ਦਿੱਤਾ ਗਿਆ ਤੇ ਇਸਨੂੰ ਸਿਰਫ ਸਿੱਖ ਕਿਸਾਨਾਂ ਦਾ ਅੰਦੋਲਨ ਕਰਾਰ ਦਿੱਤਾ ਗਿਆ ਹੈ ਜਦਕਿ ਸੱਚਾਈ ਇਹ ਹੈ ਕਿ ਇਹ ਕਿਸਾਨ ਅੰਦੋਲਨ ਸਿਰਫ ਸਿੱਖਾਂ ਦਾ ਨਹੀਂ ਬਲਕਿ ਸਮਾਜ ਦਾ ਹਰ ਵਰਗ ਅੱਜ ਇਸ ਅੰਦੋਲਨ ਦਾ ਹਿੱਸਾ ਹੈ ਤੇ ਸਿਰਫ ਪੰਜਾਬ ਹੀ ਨਹੀਂ ਬਲਕਿ ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ, ਰਾਜਸਥਾਨ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਸਮੇਤ ਸਾਰੇ ਹੀ ਸੂਬਿਆਂ ਤੋਂ ਕਿਸਾਨ ਤੇ ਸਮਾਜ ਦੇ ਹੋਰ ਵਰਗ ਇਸ ਅੰਦੋਲਨ ਵਿਚ ਪਹੰੁਚੇ ਹਨ ਅਤੇ ਇਥੇ ਬਾਰਡਰਾਂ ’ਤੇ ਇਕੱਠ ਰੋਜ਼ਾਨਾ ਆਧਾਰ ’ਤੇ ਵੱਧ ਰਿਹਾ ਹੈ।

ਸ. ਸਿਰਸਾ ਨੇ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਸਿੱਖ ਹਮੇਸ਼ਾ ਕੁਰਬਾਨੀਆਂ ਲਈ ਜਾਣੇ ਜਾਂਦੇ ਹਨ। ਦੇਸ਼ ਲਈ ਸਿੱਖਾਂ ਨੇ ਕਈ ਕੁਰਬਾਨੀਆਂ ਦਿੱਤੀਆਂ ਹਨ ਅਤੇ ਅੰਜ ਜਦੋਂ ਸਿੰਖਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਤਾਂ ਸਰਕਾਰ ਚੁੱਪ ਬੈਠੀ ਹੈ ਅਤੇ ਸਰਕਾਰ ਨੇ ਕੋਈ ਬਿਆਨੀ ਹਾਲੇ ਤੱਕ ਨਹੀਂ ਦਿੱਤਾ ਹੈ। ਸਿੱਖਾਂ ਦੀ ਦੇਸ਼ਭਗਤੀ ’ਤੇ ਉਂਗਲ ਚੁਕਣ ਵਾਲੇ ਪਹਿਲਾਂ ਆਪਣੇ ਗਿਰੇਬਾਂ ਵਿਚ ਝਾਂਕਣ। ਕਿਸਾਨ ਅੰਦੋਲਨ ਦੀ ਆੜ ਵਿਚ ਅਰਾਜਕਤਾ ਫ਼ੈਲਾ ਰਹੇ ਸ਼ਰਾਰਤੀ ਤੱਤਾਂ ’ਤੇ ਸਰਕਾਰ ਨੂੰ ਕਾਰਵਾਈ ਕਰਨੀ ਚਾਹੀਦੀ ਹੈ।

ਤਖ਼ਤ ਪਟਨਾ ਸਾਹਿਬ ਦੇ ਪ੍ਰਧਾਨ ਅਵਤਾਰ ਸਿੰਘ ਹਿੱਤ ਦਾ ਕਹਿਣਾ ਹੈ ਕਿ ਸਾਡੇ ਦੇਸ਼ ਵਰਗਾ ਲੋਕਤੰਤਰ ਕਿਸੇ ਵੀ ਦੇਸ਼ ਵਿਚ ਨਹੀਂ ਹੈ। ਸਾਬਕਾ ਪ੍ਰਧਾਨਮੰਤਰੀ ਸਵ. ਲਾਲ ਬਹਾਦਰ ਸ਼ਾਸਤਰੀ ਨੇ ਜੈ ਜਵਾਨ, ਜੈ ਕਿਸਾਨ ਦਾ ਨਾਅਰਾ ਦਿੱਤਾ ਸੀ। ਕਿਸਾਨ ਦਿਨ ਰਾਤ ਖੇਤ ਵਿਚ ਲਗ ਕੇ ਸੋਨੇ ਤੋਂ ਵੀ ਕੀਮਤੀ ਫ਼ਸਲ ਉਗਾ ਕੇ ਸਾਡਾ ਸਾਰਿਆਂ ਦਾ ਪੇਟ ਭਰਦਾ ਹੈ ਤਾਂ ਕੀ ਕਿਸਾਨ ਨੂੰ ਆਪਣੇ ਲਈ ਆਵਾਜ਼ ਉਠਾਉਣ ਦਾ ਹਕ ਨਹੀਂ ਹੈ।

ਇਹ ਸਮੁੱਚੇ ਕਿਸਾਨਾਂ ਦੀ ਲੜਾਈ ਹੈ ਨਾ ਕਿ ਇਕੱਲੇ ਸਿੱਖਾਂ ਦੀ। ਸਿੱਖਾਂ ਨੂੰ ਅੱਤਵਾਦੀ ਖਾਲਿਸਤਾਨੀ ਅਤੇ ਦੇਸ਼ ਵਿਰੋਧੀ ਨਾਂ ਦਿੱਤਾ ਜਾ ਰਿਹਾ ਹੈ ਇਹ ਕਾਫ਼ੀ ਦੁਖਦ ਹੈ। ਸਿੱਖ ਵਰਗਾ ਵਫ਼ਾਦਾਰ ਕੋਈ ਨਹੀਂ ਹੈ। ਅੱਜ ਆਪਣੀ ਆਵਾਜ਼ ਚੁਕਣ ਲਈ ਪੂਰੇ ਹਿੰਦੁਸਤਾਨ ਦਾ ਕਿਸਾਨ ਇਕਜੁਟ ਹੈ। ਉਲਟਾ ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਸ ਦੌਰਾਨ ਕਮੇਟੀ ਦੇ ਸਾਰੇ ਮੈਂਬਰਾਂ ਨੇ ਸਲੋਗਨ ਲਿਖੇ ਪੋਸਟਰ ਵੀ ਦਿਖਾਏ। ਜਿਸ ਵਿਚ ਇਹ ਦੇਸ਼ ਦੇ ਕਿਸਾਨਾਂ ਦਾ ਅੰਦੋਲਨ ਹੈ, ਇਸ ਨੂੰ ਸਿੰਖ ਅੰਦੋਲਨ ਨਾ ਕਿਹਾ ਜਾਵੇ, ਕਿਸਾਨ ਦੇ ਅੰਨਦਾਤਾ ਹਨ ਨਾ ਕਿ ਅੱਤਵਾਦੀ, ਸਾਡੀ ਦੇਸ਼ ਭਗਤੀ ’ਤੇ ਸੁਆਲ ਚੁਕਣ ਵਾਲੇ ਪਹਿਲੇ ਸਾਡਾ ਇਤਿਹਾਸ ਪੜ੍ਹਣ ਸਲੋਗਨ ਦੇ ਨਾਲ ਨਾਅਰਾ ਵੀ ਦਿੱਤਾ ਗਿਆ।

ਇਸ ਮੌਕੇ ’ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹਰਜੀਤ ਸਿੰਘ ਪੱਪਾ, ਗੁਰਮੀਤ ਸਿੰਘ ਭਾਟੀਆ, ਸਰਵਜੀਤ ਸਿੰਘ ਵਿਰਕ, ਵਿਕਰਮ ਸਿੰਘ ਰੋਹਿਣੀ, ਨਿਸ਼ਾਨ ਸਿੰਘ ਮਾਨ, ਐਮ ਪੀ ਐਸ ਚੱਢਾ, ਅਮਰਜੀਤ ਸਿੰਘ ਪਿੰਕੀ, ਸਤਿੰਦਰਪਾਲ ਸਿੰਘ ਨਾਗੀ, ਦਲਜੀਤ ਸਿੰਘ ਸਰਨਾ, ਜਸਪ੍ਰੀਤ ਸਿੰਘ ਵਿੱਕੀ ਮਾਨ, ਸੁਖਵਿੰਦਰ ਸਿੰਘ ਬੱਬਰ ਵੀ ਮੌਜੁਦ ਰਹੇ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION