ਅੱਜ-ਨਾਮਾ
ਕਿਰਸਾਨਾਂ ਕਿਹਾ ਸਰਕਾਰ ਨੂੰ ਸੁਣੋ ਭਾਈ,
ਕਰਿਆ ਸੱਦਾ ਨਹੀਂ ਤੁਸਾਂ ਦਾ ਰੱਦ ਭਾਈ।
ਤੁਸਾਂ ਕਿਹਾ ਸੀ ਕਰਨੀ ਆ ਕੋਈ ਮੀਟਿੰਗ,
ਸੱਦਣੀ ਮੀਟਿੰਗ ਤਾਂ ਲਵੋ ਉਹ ਸੱਦ ਭਾਈ।
ਕਿਸ-ਕਿਸ ਮੁੱਦੇ ਦੀ ਓਥੇ ਵਿਚਾਰ ਹੋਣੀ,
ਪਹਿਲਾਂ ਦੱਸੋ ਜੀ ਕਿਹੜੀ ਹੈ ਮੱਦ ਭਾਈ।
ਪਹਿਲਾਂ ਵਾਂਗ ਟਰਕਾਊ ਨਹੀਂ ਗੱਲ ਕਰਿਓ,
ਸੋਚ-ਸਮਝ ਲਿਓ ਪਹਿਲਾਂ ਹੀ ਹੱਦ ਭਾਈ।
ਰਿੜ੍ਹ ਗਿਆ ਬਾਲ ਹੈ ਜਦੋਂ ਸਰਕਾਰ ਪਾਸੇ,
ਬਣੀ ਉਹਦੇ ਲਈ ਪਰਖ ਦਾ ਘੜੀ ਭਾਈ।
ਕੀਤੀ ਕੇਂਦਰ ਸਰਕਾਰ ਜਾਂ ਅੜੀ ਮੁੜ ਕੇ,
ਮੁਸ਼ਕਲ ਹੋਊਗੀ ਦੇਸ਼ ਲਈ ਬੜੀ ਭਾਈ।
-ਤੀਸ ਮਾਰ ਖਾਂ
ਦਸੰਬਰ 27, 2020