ਅੱਜ-ਨਾਮਾ
ਕਿਰਤ ਕਰਨ ਬਿਹਾਰ ਤੋਂ ਆਏ ਜਿਹੜੇ,
ਦਿੱਲੀ ਆਏ ਪੰਜਾਬ ਸਨ ਆਏ ਮਿੱਤਰ।
ਕੱਟ ਕੇ ਭੋਖੜੇ ਪਿੱਛੇ ਨਹੀਂ ਝਾਕਿਆ ਸੀ,
ਸੰਭਲੇ ਜਦੋਂ ਤਾਂ ਟੱਬਰ ਲਿਆਏ ਮਿੱਤਰ।
ਗੁੰਜਾਇਸ਼ ਵੇਖੀ ਤਾਂ ਭਾਲ ਸਕੂਲ ਕੋਈ,
ਬੱਚੇ ਪੜ੍ਹਨ ਸੀ ਦਾਖਲ ਕਰਾਏ ਮਿੱਤਰ।
ਪੈ ਗਿਆ ਕਹਿਰ ਕੋਰੋਨਾ ਦਾ ਜਦੋਂ ਹਾਏ,
ਫਿਰ ਤੋਂ ਪਿੰਡਾਂ ਨੂੰ ਮੂੰਹ ਭੰਵਾਏ ਮਿੱਤਰ।
ਭੁੱਖਿਆਂ ਬੈਠ ਨਹੀਂ ਏਥੇ ਗੁਜ਼ਰਾਨ ਹੁੰਦੀ,
ਪਿੱਛੇ ਪੈਂਡਾ ਸੁਖਾਲਾ ਨਹੀਂ ਕਰਨ ਮਿੱਤਰ।
ਸਾਹਮਣੇ ਖੂਹ ਤੇ ਪਿੱਛੇ ਵੀ ਖੱਡ ਗਹਿਰੀ,
ਦੋਵੇਂ ਤਰਫੀਂ ਆ ਜਾਪਦਾ ਮਰਨ ਮਿੱਤਰ।
ਤੀਸ ਮਾਰ ਖਾਂ
30 ਮਾਰਚ, 2020
ਯੈੱਸ ਪੰਜਾਬ ਦੀਆਂ ‘ਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ