35.1 C
Delhi
Friday, May 3, 2024
spot_img
spot_img

ਕਾਮੇਡੀਅਨ ਭਾਰਤੀ ਸਿੰਘ ਅਤੇ ਹਰਸ਼ ਦੇ ਖਿਲਾਫ਼ ਐਨ.ਸੀ.ਬੀ. ਵੱਲੋਂ ‘ਡਰੱਗਜ਼’ ਮਾਮਲੇ ਵਿੱਚ ਚਾਰਜਸ਼ੀਟ ਦਾਖ਼ਲ

ਯੈੱਸ ਪੰਜਾਬ
ਮੁੰਬਈ, 29 ਅਕਤੂਬਰ, 2022:
ਪ੍ਰਸਿੱਧ ਟੀ.ਵੀ.ਅਦਾਕਾਰਾ ਅਤੇ ਕਾਮੇਡੀਅਨ ਭਾਰਤੀ ਸਿੰਘ ਅਤੇ ਉਸਦੇ ਪਤੀ ਹਰਸ਼ Çਲੰਬਾਚੀਆ ਦੇ ਖਿਲਾਫ਼ 2020 ਵਿੱਚ ਦਰਜ ਹੋਏ ‘ਡਰੱਗਜ਼ ਮਾਮਲੇ’ ਵਿੱਚ ਐੱਨ.ਸੀ.ਬੀ. ਵੱਲੋਂ ਮੁੰਬਈ ਦੀ ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕਰ ਦਿੱਤੀ ਗਈ ਹੈ ਜਿਸ ਨਾਲ ਇਸ ਜੋੜੇ ਦੀਆਂ ਮੁਸ਼ਕਿਲਾਂ ਵਿੱਚ ਵਾਧਾ ਹੁੰਦਾ ਨਜ਼ਰ ਆ ਰਿਹਾ ਹੈ।

ਜ਼ਿਕਰਯੋਗ ਹੈ ਕਿ ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਕਥਿਤ ਤੌਰ ’ਤੇ ਡਰੱਗਜ਼ ਕਾਰਨ ਹੋਈ ਮੌਤ ਮਗਰੋਂ ਬਾਲੀਵੁੱਡ ਅਤੇ ਟੀ.ਵੀ. ਜਗਤ ਦੀਆਂ ਹਸਤੀਆਂ ’ਤੇ ਛਾਪੇਮਾਰੀ ਦੇ ਸ਼ੁਰੂ ਹੋਏ ਸਿਲਸਿਲੇ ਦੌਰਾਨ ਹੀ ਭਾਰਤੀ ਅਤੇ ਹਰਸ਼ ਦੇ ਘਰ ਅਤੇ ਪ੍ਰੋਡਕਸ਼ਨ ਹਾਊਸ ’ਤੇ ਛਾਪਾ ਮਾਰਿਆ ਗਿਆ ਸੀ ਜਿਸ ਦੌਰਾਨ 86.5 ਗਰਾਮ ਮਾਰੀਜੁਆਨਾ ਦੀ ਬਰਾਮਦਗੀ ਦਾ ਦਾਅਵਾ ਐੱਨ.ਸੀ.ਬੀ. ਵੱਲੋਂ ਕਰਦਿਆਂ ਦੋਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਅਦਾਲਤ ਨੇ ਪਹਿਲਾਂ ਦੋਹਾਂ ਨੂੰ 4 ਦਸੰਬਰ, 2020 ਤਕ ਨਿਆਇਕ ਹਿਰਾਸਤ ਵਿੱਚ ਭੇਜਿਆ ਸੀ ਪਰ ਬਾਅਦ ਵਿੱਚ ਦੋਹਾਂ ਨੂੰ 23 ਨਵੰਬਰ ਨੂੰ ਹੀ ਜ਼ਮਾਨਤ ’ਤੇ ਰਿਹਾ ਕਰਨ ਦੇ ਹੁਕਮ ਸੁਣਾਏ ਗਏ ਸਨ।

ਹੁਣ ਇਸ ਮਾਮਲੇ ਵਿੱਚ ਐੱਨ.ਸੀ.ਬੀ. ਦੀ ਮੁੰਬਈ ਸ਼ਾਖ਼ਾ ਵੱਲੋਂ 200 ਸਫ਼ਿਆਂ ਦੀ ਚਾਰਜਸ਼ੀਟ ਅਦਾਲਤ ਵਿੱਚ ਦਾਖ਼ਲ ਕਰ ਦਿੱਤੀ ਗਈ ਹੈ ਜਿਸ ਨਾਲ ਦੋਹਾਂ ’ਤੇ ਕੇਸ ਚੱਲਣ ਦਾ ਰਾਹ ਪੱਧਰਾ ਹੋ ਗਿਆ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION