30.1 C
Delhi
Friday, April 26, 2024
spot_img
spot_img

ਕਾਂਗਰਸ ’ਚ ਚੱਲ ਰਿਹੈ ‘ਫ਼ਰੀ ਫ਼ਾਰ ਆਲ’: ਹੁਣ ਸੁਖ਼ਪਾਲ ਭੁੱਲਰ ਨੇ ਅਫ਼ਸਰਸ਼ਾਹੀ ’ਤੇ ਕੱਢੀ ਭੜਾਸ, ਐਸ.ਐਸ.ਪੀ. ਤੇ ਥਾਣਾ ਮੁਖ਼ੀਆਂ ’ਤੇ ਸਾਧੇ ਨਿਸ਼ਾਨੇ

ਯੈੱਸ ਪੰਜਾਬ
ਚੰਡੀਗੜ੍ਹ, 18 ਅਗਸਤ, 2021:
ਕਾਂਗਰਸ ਦੇ ਅੰਦਰ ਇਸ ਵੇਲੇ ‘ਫ਼ਰੀ ਫ਼ਾਰ ਆਲ’ ਚੱਲ ਰਿਹੈ। ਆਪਣੀ ਹੀ ਪਾਰਟੀ ਦੀ ਸਰਕਾਰ ’ਤੇ ਸਵਾਲ ਉਠਾਉਣ ਦਾ ਸਿਲਸਿਲਾ ਹੈ ਕਿ ਰੁਕਣ ਦਾ ਨਾਂਅ ਨਹੀਂ ਲੈ ਰਿਹਾ।

ਇਸ ਫ਼ਹਿਰਿਸਤ ਵਿੱਚ ਆਪਣਾ ਨਾਂਅ ਦਰਜ ਕਰਵਾਉਂਦਿਆਂ ਅੱਜ ਹਾਜ਼ਰੀ ਲੁਆਈ ਹੈ ਜ਼ਿਲ੍ਹਾ ਤਰਨ ਤਾਰਨ ਵਿੱਚ ਖ਼ੇਮਕਰਨ ਦੇ ਵਿਧਾਇਕ ਸੁਖ਼ਪਾਲ ਸਿੰਘ ਭੁੱਲਰ ਨੇ।

ਸੁਖ਼ਪਾਲ ਭੁੱਲਰ ਨੇ ਅੱਜ ਮੀਡੀਆ ਨਾਲ ਗੱਲਬਾਤ ਕਰਦਿਆਂ ਨਾ ਕੇਵਲ ਜ਼ਿਲ੍ਹੇ ਦੇ ਐਸ.ਐਸ.ਪੀ. ’ਤੇ ਨਿਸ਼ਾਨੇ ਸਾਧੇ ਸਗੋਂ ਆਪਣੇ ਜ਼ਿਲ੍ਹੇ ਦੇ ਥਾਣਿਆਂ ਅਤੇ ਚੌਂਕੀ ਇੰਚਾਰਜਾਂ ਬਾਰੇ ਵੀ ਰੜਕਵੀਂ ਗੱਲ ਕਹਿ ਦਿੱਤੀ। ਉਹਨਾਂ ਨੇ ਅਫ਼ਸਰਸ਼ਾਹੀ ਬਾਰੇ ਵੀ ਬਹੁਤ ਵੱਡੀ ਟਿੱਪਣੀ ਕਰ ਦਿੱਤੀ।

ਇਸ ਤੋਂ ਇਲਾਵਾ ਇਸ ਦੇ ਇਲਾਜ ਲਈ ਉਨ੍ਹਾਂ ਨੇ ਸਿੱਧੇ ਤੌਰ ’ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਡੀ.ਜੀ.ਪੀ. ਸ੍ਰੀ ਦਿਨਕਰ ਗੁਪਤਾ ਨੂੰ ਵੀ ਅਪੀਲ ਕਰ ਦਿੱਤੀ।

ਕਾਂਗਰਸ ਵਿਧਾਇਕ ਨੇ ਕਿਹਾ ਕਿ ਰਾਜ ਅੰਦਰ ਅਫ਼ਸਰਸ਼ਾਹੀ ਭਾਰੂ ਹੈ। ਉਹਨਾਂ ਕਿਹਾ ਕਿ ਅਫ਼ਸਰਾਂ ਨੇ ਸਾਡੀ ਸਰਕਾਰ ਦਾ ਬੇੜਾ ਗ਼ਰਕ ਕਰ ਦਿੱਤਾ ਹੈ।

ਉਹਨਾਂ ਕਿਹਾ ਕਿ ਸਰਕਾਰ ਤਾਂ ਲੋਕਾਂ ਨੇ ਚੁਣ ਕੇ ਨੁਮਾਇੰਦਿਆਂ ਦੀ ਬਣਾਈ ਸੀ, ਅਸੀਂ ਐਮ.ਐਲ.ਏ. ਕੀ ਗੱਡੀਆਂ ਵਿੱਚ ਝੂਟੇ ਲੈਣ ਨੂੰ ਬਣੇ ਹਾਂ?

ਤਰਨ ਤਾਰਨ ਦੇ ਐਸ.ਐਸ.ਪੀ. ਸ੍ਰੀ ਧਰੁਮਨ ਐੱਚ. ਨਿੰਬਲੇ ਬਾਰੇ ਇਕ ਅਣਸੁਖ਼ਾਵੀਂ ਟਿੱਪਣੀ ਕਰਦਿਆਂ ਉਹਨਾਂ ਕਿਹਾ ਕਿ ਸਾਡੇ ਜ਼ਿਲ੍ਹੇ ਦਾ ਐਸ.ਐਸ.ਪੀ. ਪਤਾ ਨਹੀਂ ਕਿੱਥੋਂ ਚੁੱਕ ਕੇ ਲਾ ਦਿੱਤਾ ਹੈ। ਨਾ ਤਾਂ ਐਸ.ਐਸ.ਪੀ. ਨੂੰ ਪੰਜਾਬ ਦੇ ਕਲਚਰ ਦਾ ਪਤਾ ਹੈ ਅਤੇ ਨਾ ਹੀ ਪੰਜਾਬ ਦੇ ਮਾਹੌਲ ਦਾ।

ਸ: ਭੁੱਲਰ ਨੇ ਬਕਾਇਦਾ ਇਕ ਐਸ.ਐਚ.ਉ.ਦਾ ਨਾਂਅ ਲੈ ਕੇ ਦੋਸ਼ ਲਗਾਇਆ ਕਿ ਉਹ ਨਸ਼ੇੜੀ ਐਸ.ਐਚ.ਉ.ਹੈ ਅਤੇ ਹਲਕੇ ਵਿੱਚ ਹੋ ਰਹੀਆਂ ਵਾਰਦਾਤਾਂ ਬਾਰੇ ਉਸਨੇ ਕੀ ਕਰਨਾ ਹੈ ਉਹ ਨਾ ਤਾਂ ਉਸ ਪਿੰਡ ਵਿੱਚ ਗਿਆ ਹੈ ਜਿੱਥੇ ਵਾਰਦਾਤ ਹੋਈ ਹੈ ਅਤੇ ਨਾ ਹੀ ਉਸਨੂੰ ਪਤਾ ਹੀ ਹੈ ਕਿ ਉਹ ਪਿੰਡ ਹੈ ਕਿੱਥੇ ਹੈ? ਉਹਨਾਂ ਕਿਹਾ ਕਿ ਇਸ ਤਰ੍ਹਾਂ ਦੇ ਐਸ.ਐਚ.ਉ. ਤੋਂ ਇਨਸਾਫ਼ ਦੀ ਕੀ ਆਸ ਕਰਾਂਗੇ। ਜਿਸਨੂੂੰ ਇਹ ਹੀ ਨਹੀਂ ਪਤਾ ਕਿ ਵਾਰਦਾਤ ਵਾਲਾ ਪਿੰਡ ਕਿੱਥੇ ਹੈ, ਉਹ ਕੀ ਇਨਸਾਫ਼ ਦੇਵੇਗਾ।

ਉਹਨਾਂ ਨੇ ਸ਼ੌਰਿਆ ਚੱਕਰ ਪ੍ਰਾਪਤ ਕਾਮਰੇਡ ਬਲਵਿੰਦਰ ਸਿੰਘ ਸੰਧੂ ਅਤੇ ਵਿੱਕੀ ਮਿੱਡੂਖ਼ੇੜਾ ਕਤਲ ਕਾਂਡਾਂ ਦਾ ਖ਼ਾਸ ਤੌਰ ’ਤੇ ਜ਼ਿਕਰ ਕੀਤਾ।

ਉਹਨਾਂ ਨੇ ਇਹ ਵੀ ਆਖ਼ਿਆ ਕਿ ਜ਼ਿਲ੍ਹੇ ਦੇ ਸਾਰੇ 16 ਥਾਣਿਆਂ ਅਤੇ 17 ਚੌਂਕੀਆਂ ਦੇ ਐਸ.ਐਚ.ਉਜ਼ ਦੇ ‘ਡੋਪ ਟੈਸਟ’ ਹੋਣੇ ਚਾਹੀਦੇ ਹਨ। ਉਨ੍ਹਾਂ ਆਖ਼ਿਆ ਕਿ ਮੁੱਖ ਮੰਤਰੀ ਅਤੇ ਡੀ.ਜੀ.ਪੀ.ਨੂੰ ਇਹ ਵੇਖ਼ਣਾ ਚਾਹੀਦਾ ਹੈ ਕਿ ਜਿਹੜੇ ਪੁਲਿਸ ਵਾਲੇ ਅਸੀਂ ਲੋਕਾਂ ਦੀ ਜਾਨ ਦੀ ਰਖ਼ਵਾਲੀ ਲਈ ਲਾਏ ਹਨ, ਕੀ ਉਹ ਆਪਣੇ ਆਪ ਨੂੰ ਵੀ ਸੰਭਾਲ ਸਕਦੇ ਹਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION