35.1 C
Delhi
Sunday, May 19, 2024
spot_img
spot_img

ਕਾਂਗਰਸ ’ਚ ਕਿਰਾਏਦਾਰ ਨਹੀਂ, ‘ਸ਼ੇਅਰ ਹੋਲਡਰ’ ਹਾਂ: ਮਨੀਸ਼ ਤਿਵਾੜੀ

ਯੈੱਸ ਪੰਜਾਬ
ਨਵੀਂ ਦਿੱਲੀ, 27 ਅਗਸਤ, 2022:
ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸ੍ਰੀ ਗੁਲਾਮ ਨਬੀ ਅਜ਼ਾਦ ਵੱਲੋਂ 5 ਸਫ਼ਿਆਂ ਦਾ ਪਾਰਟੀ ਲੀਡਰਸ਼ਿਪ ਅਤੇ ਖ਼ਾਸਕਰ ਰਾਹੁਲ ਗਾਂਧੀ ’ਤੇ ਤਿੱਖੇ ਹਮਲੇ ਕਰਦਾ ਅਸਤੀਫ਼ਾ ਦੇ ਕੇ ਪਾਰਟੀ ਛੱਡ ਜਾਣ ਦੇ ਇਕ ਦਿਨ ਬਾਅਦ ਹੀ ਇਕ ਹੋਰ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਸ੍ਰੀ ਮਨੀਸ਼ ਤਿਵਾੜੀ ਨੇ ਵੀ ਪਾਰਟੀ ਦੇ ਅੰਦਰਲੇ ਹਾਲਾਤ ਦਾ ਹਵਾਲਾ ਦਿੱਦਿਆਂ ਚੋਟੀ ਦੀ ਲੀਡਰਸ਼ਿਪ ’ਤੇ ਤਿੱਖੇ ਹਮਲੇ ਬੋਲੇ ਹਨ।

ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਸ੍ਰੀ ਮਨੀਸ਼ ਤਿਵਾੜੀ ਜੋ ਕਾਂਗਰਸ ਦੇ ਅੰਦਰ ‘ਵੱਖਰੀ ਸੁਰ’ ਚੁੱਕਣ ਲਈ ਜ਼ਿੰਮੇਵਾਰ ਸਮਝੇ ਜਾਂਦੇ ਸੀਨੀਅਰ ਆਗੂਆਂ ਦੇ ਗਰੁੱਪ ਜੀ-23 ਦਾ ਹਿੱਸਾ ਹਨ, ਨੇ ਕਿਹਾ ਕਿ ਪਾਰਟੀ ਦੇ ਅੰਦਰ ‘ਕੋਟਰੀ ਕਲਚਰ’ ਜਿਉਂ ਦਾ ਤਿਉਂ ਕਾਇਮ ਹੈ ਅਤੇ ਜੇ ਪਾਰਟੀ ਨੇ ਉਨ੍ਹਾਂ ਦੇ ਗਰੁੱਪ ਵੱਲੋਂ ਦਸੰਬਰ 2020 ਵਿੱਚ ਦਿੱਤੇ ਸੁਝਾਵਾਂ ’ਤੇ ਅਮਲ ਕੀਤਾ ਹੁੰਦਾ ਤਾਂ ਪਾਰਟੀ ਦੇ ਉਹ ਹਾਲਾਤ ਨਾ ਬਣਦੇ ਜੋ ਅੱਜ ਬਣੇ ਹੋਏ ਹਨ।

‘ਕੋਟਰੀ ਕਲਚਰ’ ’ਤੇ ਤਿੱਖਾ ਹਮਲਾ ਬੋਲਦਿਆਂ ਸ੍ਰੀ ਮਨੀਸ਼ ਤਿਵਾੜੀ ਨੇ ਕਿਹਾ ਕਿ ਕਾਂਗਰਸ ਆਗੂਆਂ ਦੇ ਚਪੜਾਸੀ ਉਨ੍ਹਾਂ ਆਗੂਆਂ ਨੂੰ ਪ੍ਰਵਚਨ ਸੁਣਾ ਰਹੇ ਹਨ ਜਿਨ੍ਹਾ ਨੇ ਦਹਾਕਿਆਂ ਬੱਧੀ ਪਾਰਟੀ ਦੀ ਸੇਵਾ ਕੀਤੀ ਹੈ। ਇਹ ਸਿੱਖ਼ਿਆ ਦੇਣ ਵਾਲੇ ਆਗੂ ਉਹ ਹਨ ਜੋ ਖ਼ੁਦ ਤਾਂ ਮਿਉਂਸਪਲ ਚੋਣਾਂ ਵੀ ਜਿੱਤਣ ਜੋਗੇ ਨਹੀਂ।

ਸ੍ਰੀ ਤਿਵਾੜੀ ਨੇ ਕਿਹਾ ਕਿ ਉਹ ਕਾਂਗਰਸ ਪਾਰਟੀ ਵਿੱਚ ਕਿਰਾਏਦਾਰ ਨਹੀਂ ਸਗੋਂ ‘ਸ਼ੇਅਰ ਹੋਲਡਰ’ ਹਨ। ਉਨ੍ਹਾਂ ਆਖ਼ਿਆ ਕਿ ਪਾਰਟੀ ਵੱਲੋਂ ਲੜੀਆਂ ਜਾ ਰਹੀਆਂ ਸਾਰੀਆਂ ਚੋਣਾਂ ਵਿੱਚ ਹੋ ਰਹੀ ਹਾਰ ਤੋਂ ਹੀ ਸਪਸ਼ਟਹੈ ਕਿ ਪਾਰਟੀ ਲੋਕਾਂ ਦੀ ਨਬਜ਼ ਪਛਾਣ ਨਹੀਂ ਪਾ ਰਹੀ।

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION