ਅੱਜ-ਨਾਮਾ
ਕਹਿੰਦੇ ਬਾਬੇ ਕਿ ਆਉਂਦਾ ਜਦ ਸਮਾਂ ਮਾੜਾ,
ਕਮਲੀ ਮੜ੍ਹੀਆਂ ਦੇ ਪੈਂਦੀ ਫਿਰ ਰਾਹ ਮੀਆਂ।
ਹਾਲਤ ਇਹੋ ਜਿਹੀ ਬਣੀ ਹੋਈ ਕਾਂਗਰਸ ਦੀ,
ਕਿਧਰੇ ਜਾਂਦੀ ਨਹੀਂ ਦਿੱਸ ਰਹੀ ਵਾਹ ਮੀਆਂ।
ਮਸਲਾ ਸਿਰੇ ਨਹੀਂ ਲੱਗਦਾ ਈ ਲੀਡਰੀ ਦਾ,
ਹਰ ਕੋਈ ਆਖਦਾ, ਸਾਡੀ ਨਾ ਚਾਹ ਮੀਆਂ।
ਛੱਡਦੇ ਜਾਂਦੇ ਕਈ ਲੀਡਰ ਹਨ ਕਾਂਗਰਸ ਦੇ,
ਕੜ੍ਹਦੀ ਕੜ੍ਹੀ ਦੀ ਲੱਗਦੀ ਨਹੀਂ ਥਾਹ ਮੀਆਂ।
ਪਾਰਟੀ ਮੀਟਿੰਗ ਦੀ ਥਾਂ ਜਦ ਗੁੱਟ ਮੀਟਿੰਗ,
ਏਧਰ-ਓਧਰ ਤੋਂ ਸੁਣਦੀ ਆ ਨਿੱਤ ਮੀਆਂ।
ਅਗਲੀ ਚੋਣ ਦਾ ਕਰੇ ਕੋਈ ਲੱਖ ਦਾਅਵਾ,
ਪੈਂਦੀ ਝੋਲੀ ਨਹੀਂ ਜਾਪ ਰਹੀ ਜਿੱਤ ਮੀਆਂ।
-ਤੀਸ ਮਾਰ ਖਾਂ
ਅਗਸਤ 22, 2022
ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ