40.6 C
Delhi
Saturday, May 18, 2024
spot_img
spot_img

ਕਲੈਰੀਕਲ ਕਾਮਿਆਂ ਨੇ ਹੜਤਾਲ ਦੇ 22ਵੇਂ ਦਿਨ ਮੋਟਰਸਾਈਕਲ ਰੈਲੀ ਕਰ ਕੇ ਰੋਸ ਜ਼ਾਹਿਰ ਕੀਤਾ

ਯੈੱਸ ਪੰਜਾਬ
ਫਿਰੋਜ਼ਪੁਰ 29 ਅਕਤੂਬਰ, 2021 –
ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਵੱਲੋ ਕਲੈਰੀਕਲ ਕਾਮਿਆਂ ਦੀਆਂ ਮੰਗਾਂ ਦੇ ਹੱਕ ਵਿਚ ਕੀਤੀ ਗਈ ਕਲਮ ਛੋੜ ਹੜਤਾਲ ਅੱਜ 22 ਵੇਂ ਦਿਨ ਵਿਚ ਦਾਖਲ ਹੋ ਗਈ। 22 ਵੇਂ ਦਿਨ ਦੀ ਹੜਤਾਲ ਦੌਰਾਨ ਪਹਿਲਾਂ ਸਵੇਰੇ ਸਮੂਹ ਮੁਲਾਜ਼ਮਾ ਵੱਲੋਂ ਮੋਟਰਸਾਈਕਲ ਰੈਲੀ ਰਾਹੀਂ ਆਪਣਾ ਰੋਸ ਜਾਹਿਰ ਕੀਤਾ ਗਿਆ। ਇਸ ਦੌਰਾਨ ਸਮੂਹ ਮੁਲਾਜ਼ਮਾ ਨੇ ਮੋਟਰਸਾਈਕਲਾਂ ਤੇ ਕਾਲੀਆਂ ਝੰਡੀਆਂ ਹੱਥਾਂ ਵਿਚ ਫੜ ਕੇ ਪੰਜਾਬ ਸਰਕਾਰ ਖਿਲਾਫ ਨਾਰੇਬਾਅਜੀ ਕੀਤੀ ਅਤੇ ਨਾਲ ਹੀ ਸਰਕਾਰ ਨੂੰ ਜਲਦ ਤੋਂ ਜਲਦ ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਕਰਨ ਲਈ ਨਾਅਰੇ ਲਾਏ।

ਇਸ ਤੋਂ ਬਾਅਦ ਹੜਤਾਲੀ ਕਰਮਚਾਰੀ ਵੱਡੇ ਇਕੱਠ ਵਿਚ ਜਿ਼ਲ੍ਹਾ ਪ੍ਰਬੰਧਕੀ ਕੰਪਲੈਕਸ ’ਚ ਖਜਾਨਾ ਦਫਤਰ ਅੱਗੇ ਰੋਸ ਮੁਜ਼ਾਹਰੇ ਕੀਤਾ ਅਤੇ ਪੰਜਾਬ ਸਰਕਾਰ ਦੇ ਖਿਲਾਫ 22ਵਾਂ ਦਿਨ ਹੜਤਾਲ ਦਾ ਫਿਟੇ ਮੂੰਹ ਸਰਕਾਰ ਦਾ ਅਤੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾਏ ਗਏ। ਮੁਲਾਜ਼ਮਾਂ ਦੀ ਹੜਤਾਲ ਕਾਰਨ ਇਸ ਬਾਰੇ ਮੰਤਰੀਆਂ ਤੋਂ ਲੈ ਕੇ ਡਿਪਟੀ ਕਮਿਸ਼ਨਰ ਤੇ ਪੁਲਿਸ ਕਮਿਸ਼ਨਰ ਤੱਕ ਦੀ ਤਨਖਾਹ ਵੀ ਰੁਕ ਸਕਦੀ ਹੈ।

ਇਨ੍ਹਾਂ ਰੋਸ ਮੁ਼ਜ਼ਾਹਰਿਆਂ ਵਿਚ ਮੁਲਾਜ਼ਮਾਂ ਦੇ ਭਰਵੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜਿ਼ਲ੍ਹਾ ਪ੍ਰਧਾਨ ਸ੍ਰੀ ਮਨੋਹਰ ਲਾਲ, ਪਿੱਪਲ ਸਿੰਘ ਸਿੱਧੂ ਜਿ਼ਲ੍ਹਾ ਜਨਰਲ ਸਕੱਤਰ, ਪ੍ਰਦੀਪ ਵਿਨਾਇਕ ਜਿ਼ਲ੍ਹਾ ਜਨਰਲ ਸਕੱਤਰ, ਜਗਸੀਰ ਸਿੰਘ ਭਾਂਗਰ ਜਿ਼ਲ੍ਹਾ ਪ੍ਰਧਾਨ ਸੀ.ਪੀ.ਐਫ. ਕਰਮਚਾਰੀ ਯੂਨੀਅਨ, ਓਮ ਪ੍ਰਕਾਸ਼ ਰਾਣਾ ਪ੍ਰਧਾਨ ਡੀ.ਸੀ. ਦਫਤਰ ਕਰਮਚਾਰੀ ਯੂਨੀਅਨ, ਮਹਿਤਾਬ ਸਿੰਘ ਡੀ.ਸੀ. ਦਫਤਰ, ਸੁਖਚੈਨ ਸਿੰਘ ਜਿਲ੍ਹਾ ਪ੍ਰਧਾਨ ਸਟੈਨੋ ਯੂਨੀਅਨ, ਸੰਦੀਪ ਸਿੰਘ ਦਿਓਲ ਡੀ.ਸੀ. ਦਫਤਰ ਕਰਮਚਾਰੀ ਯੂਨੀਅਨ, ਵਰੁਣ ਕੁਮਾਰ ਪ੍ਰਧਾਨ ਮਨਿਸਟੀਰੀਅਲ ਸਟਾਫ ਸਿੱਖਿਆ ਵਿਭਾਗ, ਮੈਡਮ ਵੀਰਪਾਲ ਕੌਰ, ਭੁਪਿੰਦਰ ਕੌਰ, ਗੋਵਿੰਦ ਮੁਟਨੇਜਾ, ਸੋਨਾ ਸਿੰਘ ਖੁਰਾਕ ਤੇ ਸਪਲਾਈ ਵਿਭਾਗ, ਅਮਨਦੀਪ ਸਿੰਘ ਪ੍ਰਧਾਨ ਖਜ਼ਾਨਾ ਵਿਭਾਗ ਨੇ ਪੰਜਾਬ ਦੀ ਕਾਂਗਰਸ ਸਰਕਾਰ ਦੇ ਮੁਲਾਜ਼ਮ ਵਿਰੋਧੀ ਵਤੀਰੇ ਦੀ ਸਖਤ ਸ਼ਬਦਾਂ ਵਿਚ ਨਿਖੇਦੀ ਕੀਤੀ ।

ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਵੱਲੋਂ ਕਰਮਚਾਰੀਆਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਮੁਲਾਜ਼ਮ ਯੂਨੀਅਨ ਵੱਲੋਂ ਕਾਲੀ ਦਿਵਾਲੀ ਮਨਾਈ ਜਾਵੇਗੀ।

ਉਕਤ ਮੁਲਾਜ਼ਮ ਆਗੂਆਂ ਨੇ ਕਿਹਾ ਕਿ ਇਹ ਧਰਨਾ ਪਿਛਲੇ ਕਈ ਦਿਨਾ ਤੋਂ ਖਜਾਨਾਂ ਵਿਭਾਗ ਨਜ਼ਦੀਕ ਲਗਾਈਆ ਗਿਆ ਹੈ ਤਾਂ ਜੋ ਕੋਈ ਵੀ ਅਧਿਕਾਰੀ ਖਜ਼ਾਨਾ ਸਟਾਫ ਨੂੰ ਤੰਗ ਨਾ ਕਰ ਸਕੇ। ਉਨ੍ਹਾਂ ਕਿਹਾ ਪੰਜਾਬ ਖਿਲਾਫ 20 ਦਿਨਾਂ ਤੋਂ ਲਗਾਤਾਰ ਧਰਨਾ ਚੱਲ ਰਿਹਾ ਹੈ ਅਤੇ ਅੱਜ 21ਵੇਂ ਦਿਨ ਵਿਚ ਸ਼ਾਮਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਅਜੇ ਵੀ ਆਪਣੀ ਅੜੀਅਲ ਰਵਾਈਆ ਨਹੀ ਛੱਡ ਰਹੀ। ਉਨ੍ਹਾਂ ਕਿਹਾ ਕਿ ਕਦੇ ਵੀ ਇਨੀ ਢੀਠ ਸਰਕਾਰ ਨਹੀ ਦੇਖੀ।

ਉਨ੍ਹਾਂ ਕਿਹਾ ਪੰਜਾਬ ਦੇ ਮੁੱਖ ਮੰਤਰੀ ਦੇ ਚੇਹਰੇ ਤਾਂ ਬਦਲ ਰਹੇ ਹਨ ਪਰ ਹਲਾਤ ਉਹ ਹੀ ਅੜੀਅਲ ਹਨ। ਉਨ੍ਹਾਂ ਕਿਹਾ ਕਿ ਸੂਬੇ ਦੀ ਸਰਕਾਰ ਨੇ ਤਨਖਾਹ ਕਮਿਸ਼ਨ ਦੇ ਨਾਂਅ ਤੇ ਮੁਲਾਜ਼ਮਾਂ ਨਾਲ ਵੱਡਾ ਧੋਖਾ ਕੀਤਾ ਹੈ । ਉਕਤ ਆਗੂਆਂ ਨੇ ਕਿਹਾ ਕਿ ਜਦੋ ਤੱਕ 01-01-2016 ਤੋ ਬਾਅਦ ਭਰਤੀ ਹੋਏ ਮੁਲਾਜ਼ਮਾਂ ਨੂੰ ਨਵੇ ਪੇ ਸਕੇਲਾਂ ਦਾ ਵਿੱਤੀ ਨਹੀ ਦਿੱਤਾ ਜਾਂਦਾ, ਤਨਖਾਹ ਕਮਿਸ਼ਨ ਸਾਰੇ ਮੁਲਾਜ਼ਮਾਂ ਤੇ ਲਾਗੂ ਨਹੀ ਕੀਤਾ ਜਾਂਦਾ ਅਤੇ ਕਲੈਰੀਕਲ ਕਾਮਿਆਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਮੰਨਕੇ ਲਾਗੂ ਨਹੀਂ ਕੀਤੀਆਂ ਜਾਂਦੀਆਂ ਉਦੋ ਤੱਕ ਇਹ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ ।

ਉਕਤ ਮੁਲਾਜ਼ਮ ਆਗੂਆਂ ਨੇ ਕਿਹਾ ਕਿ ਜੇਕਰ ਆਉਣ ਵਾਲੇ ਦਿਨਾਂ ਵਿਚ ਸਕਰਾਰ ਨੇ ਮੁਲਾਜ਼ਮਾਂ ਦੀਆਂ ਮੰਗਾਂ ਦੀ ਪੂਰਤੀ ਕਰਕੇ ਨੋਟੀਫਿਕੇਸ਼ਨ ਜਾਰੀ ਨਾ ਕੀਤੇ ਤਾਂ ਇਹ ਸੰਘਰਸ਼ ਇਸੇ ਤਰ੍ਹਾਂ ਲਾਗਤਾਰ ਜਾਰੀ ਰਹੇਗਾ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION