ਅੱਜ-ਨਾਮਾ
ਕਰਦਾ ਏ ਚੰਨੀ `ਤੇ ਚੋਟ ਨਵਜੋਤ ਸਿੱਧੂ,
ਨਾਲੇ ਸਾਥੀਆਂ ਦੀ ਕਰਦਾ ਏ ਝੰਡ ਬੇਲੀ।
ਮੂਹਰੇ ਮੀਡੀਏ ਦੇ ਜਦ ਉਹ ਬੈਠ ਜਾਂਦਾ,
ਲਾਹੀ ਸਾਰਿਆਂ ਦੀ ਜਾਂਦਾ ਏ ਡੰਡ ਬੇਲੀ।
ਹਰ ਇੱਕ ਗੱਲ ਨੂੰ ਗਲਤ ਕਰਾਰ ਦਿੰਦਾ,
ਸਿੱਟਦਾ ਰੋਜ਼ ਉਹ ਦੋਸ਼ਾਂ ਦੀ ਪੰਡ ਬੇਲੀ।
ਕਹਿੰਦੇ ਲੋਕ ਨੇ ਗਲਤ ਨਾ ਦੋਸ਼ ਲਾਉਂਦਾ,
ਕੱਢਦਾ ਸਾਰਿਆਂ ਦੇ ਇਹ ਹੀ ਚੰਡ ਬੇਲੀ।
ਕਰਦਾ ਜਿਨ੍ਹਾਂ `ਤੇ ਨਿੱਤ ਉਹ ਚਾਂਦਮਾਰੀ,
ਕਰਦੇ ਉਹਦੀ ਨਹੀਂ ਰਤਾ ਪ੍ਰਵਾਹ ਬੇਲੀ।
ਆਪਣੀ ਚਾਲ ਹੀ ਚੱਲਦੇ ਮਸਤ ਰਹਿੰਦੇ,
ਨਾ ਉਹ ਮਿਲਣ, ਨਾ ਲੈਣ ਸਲਾਹ ਬੇਲੀ।
-ਤੀਸ ਮਾਰ ਖਾਂ
9 ਨਵੰਬਰ, 2021
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ