27.1 C
Delhi
Friday, May 3, 2024
spot_img
spot_img

ਐਸ.ਐਸ.ਪੀ ਡਾ. ਨਾਨਕ ਸਿੰਘ ਦੀ ਅਗਵਾਈ ਹੇਠ ਪੁਲਿਸ ਵਿਭਾਗ ਨੇ ਸਾਲ 2021 ਵਿਚ ਨਵੇਂ ਮੀਲ ਪੱਥਰ ਸਥਾਪਤ ਕੀਤੇ

ਯੈੱਸ ਪੰਜਾਬ
ਗੁਰਦਾਸਪੁਰ, 31 ਦਸੰਬਰ, 2021 –
ਡਾ. ਨਾਨਕ ਸਿੰਘ, ਐਸ ਐਸ ਪੀ ਗੁਰਦਾਸਪੁਰ ਦੀ ਅਗਵਾਈ ਹੇਠ ਪੁਲਿਸ ਜਿਲਾ ਗੁਰਦਾਸਪੁਰ ਨੇ ਲੋਕਾਂ ਦੀ ਲਗਨ ਨਾਲ ਸੇਵਾ ਕਰਨ ਦੀ ਆਪਣੀ ਵਚਨਬੱਧਤਾ ਨੂੰ ਕਾਇਮ ਰੱਖਦਿਆਂ ਸਾਲ 2021 ਦੌਰਾਨ ਨਵੇਂ ਮੀਲ ਪੱਥਰ ਸਥਾਪਤ ਕੀਤੇ ਹਨ।

ਐਸ.ਐਸ.ਪੀ ਗੁਰਦਾਸਪੁਰ ਡਾ. ਨਾਨਕ ਸਿੰਘ ਦੀ ਅਗਵਾਈ ਹੇਠ ਜਿਲੇ ਅੰਦਰ ਅਮਨ-ਕਾਨੂੰਨ ਦੀ ਸਥਿਤੀ ਵਿਚ ਪੁਲਿਸ ਵਿਭਾਗ ਨੇ ਪਿਛਲੇ ਸਾਲ ਦੀ ਤੁਲਨਾ ਵਿਚ ਖੋਹ ਦੇ ਮਾਮਲਿਆਂ ਵਿਚ ਭਾਰੀ ਗਿਰਾਵਟ ਦਰਜ ਕੀਤੀ ਗਈ ਅਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਸਖ਼ਤ ਰੁਖ ਅਪਣਾਇਆ। ਪੁਲਿਸ ਵਿਭਾਗ ਗੁਰਦਾਸਪੁਰ ਵਲੋਂ ਨੋਜਵਾਨਾਂ ਨੂੰ ਪੰਜਾਬ ਪੁਲਿਸ ਦੀ ਭਰਤੀ ਦੌਰਾਨ ਮੁਫਤ ਸਿਖਲਾਈ ਵੀ ਪ੍ਰਦਾਨ ਕੀਤੀ ਗਈ।

ਸਾਲ 2021 ਵਿਚ (1-1-2021 ਤੋਂ 30-12-2021) ਵਿਚ ਐਨਪੀਡੀਐਸ ਐਕਟ ਤਹਿਤ 307 ਕੇਸ ਦਰਜ ਕੀਤੇ ਗਏ ਤੇ 377 ਦੋਸ਼ੀ ਫੜ੍ਹੇ। 14 ਕਿਲੋ 385 ਗ੍ਰਾਮ 175 ਮਿਲੀ ਗ੍ਰਾਮ ਹੈਰੋਇੰਨ ਬਰਾਮਦ ਕੀਤੀ ਗਈ। ਸਮੈਕ 40 ਗ੍ਰਾਮ ਬਰਾਮਦ ਕੀਤੀ।

967 ਨਸ਼ੀਲੇ ਕੈਪੂਸਲ, 36 ਹਸ਼ਾਰ 419 ਨਸੀਲੀਆਂ ਗੋਲੀਆਂ, 12 ਨਸ਼ੀਲੇ ਟੀਕੇ ਤੇ 12 ਵਾਇਲ, ਭੁੱਕੀ 139 ਕਿਲੋ ਤੇ 665 ਗ੍ਰਾਮ, ਨਸ਼ੀਲਾ ਪਾਊਡਰ 1 ਗ੍ਰਾਮ 5 ਮਿਲੀ ਗਰਾਮ, 181 ਗ੍ਰਾਮ ਚਰਸ ਅਤੇ 20 ਕਿਲੋ 907 ਗ੍ਰਾਮ 80 ਮਿਲੀਗਰਾਮ ਏਫੀਮ ਫੜ੍ਹੀ।

ਸਾਲ 2021 (1-1-2021 ਤੋਂ 30-12-2021) ਵਿਚ ਆਬਾਕਰੀ ਐਕਟ ਤਹਿਤ ਕੁਲ 480 ਮੁਕੱਦਮੇ ਦਰਜ ਕੀਤੇ ਗਏ ਤੇ 489 ਦੋਸ਼ੀ ਗਿ੍ਰਫਤਾਰ ਕੀਤੇ। 12689.750 ਲਿਟਰ ਨਾਜਾਇਜ਼ ਸ਼ਰਾਬ ਬਰਾਮਦ ਕੀਤੀ। 1811.820 ਨਾਜਾਇਜ਼ ਸ਼ਰਾਬ ਫੜ੍ਹੀ। 7365 ਕਿਲੋਗਰਾਮ ਲਾਹਣ ਅਤੇ 14 ਚਾਲੂ ਭੱਠੀਆਂ ਫੜ੍ਹੀਆਂ।

ਆਰਮਜ਼ ਐਕਟ ਤਹਿਤ ਸਾਲ 2021 (1-1-2021 ਤੋਂ 30-12-2021) ਵਿਚ 11 ਕੇਸ ਰਜਿਸਟਰਡ ਕੀਤੇ ਅਤੇ 16 ਦੋਸ਼ੀ ਫੜ੍ਹੇ। 23 ਪਿਸਟੋਲ, 01 ਰਿਵਾਲਵਰ, 29 ਮੈਗਜ਼ੀਨ ਅਤੇ 247 ਕਾਰਤੂਸ ਬਰਾਮਦ ਕੀਤੇ। ਇਸੇ ਤਰਾਂ ਵਿਸਫੋਟਕ ਐਕਟ ਤਹਿਤ 3 ਕੇਸ ਰਜਿਸਟਰਡ ਕੀਤੇ ਦੇ 6 ਦੋਸ਼ੀ ਫੜ੍ਹੇ। 6 ਹੈਂਡ ਗਰਨੇਡ, 1 ਟਿਫਨ ਬੰਬ, 900 ਗਰਾਮ ਆਰ.ਡੀ.ਐਕਸ, 3 ਡੈਟੋਨੇਟਰ ਅਤੇ 8 ਮੀਟਰ ਕੈਬਲ ਫੜ੍ਹੀ ਹੈ।

ਇਸੇ ਤਰਾਂ ਜ਼ਿਲ੍ਹੇ ਅੰਦਰ ਵੱਖ-ਵੱਖ ਚੋਰੀਆਂ, ਚੈਨ ਝਪਟਮਾਰਾਂ ਸਮੇਤ ਵੱਖ-ਵੱਖ ਸਮਾਜ ਵਿਰੋਧੀ ਇਨਕਰਾਂ ਵਿਰੁੱਧ ਨਕੇਲ ਕੱਸੀ ਗਈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION