38.1 C
Delhi
Friday, May 17, 2024
spot_img
spot_img

ਐਮੀ ਵਿਰਕ ਅਤੇ ਜਾਨੀ ਨੇ ਮੰਗੀ ਮਾਫੀ, ਗਾਣੇ ’ਚ ਰਸੂਲ ਸ਼ਬਦ ਕੀਤਾ ਸੀ ਇਸਤੇਮਾਲ

ਯੈੱਸ ਪੰਜਾਬ
ਲੁਧਿਆਣਾ, 6 ਸਤੰਬਰ, 2021 (ਰਾਜਕੁਮਾਰ ਸ਼ਰਮਾ)
ਸੁਫ਼ਨਾ ਫਿਲਮ ਦੇ ਗੀਤ ਕਬੂਲ ਹੈ ਦੇ ਵਿੱਚ ਰਸੂਲ ਸ਼ਬਦ ਦੀ ਵਰਤੋਂ ਕਰਨ ਤੋਂੋ ਬਾਅਦ ਫਿਲਮ ਦੇ ਹੀਰੋ ਐਮੀ ਵਿਰਕ ਅਤੇ ਲੇਖਕ ਜਾਨੀ ਓਦੋਂ ਵਿਵਾਦ ’ਚ ਘਿਰ ਗਏ ਸਨ ਜੱਦ ਸੱਭ ਤੋਂ ਪਹਿਲਾਂ ਜਸਨੂਰ ਨਾਮੀ ਲੜਕੀ ਵੱਲੋਂ ਧਿਆਨ ਦਿਵਾਉਣ ਤੋਂ ਬਾਅਦ ਨਾਇਬ ਸਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਵੱਲੋਂ ਇਸ ਮਾਮਲੇ ਨੂੰ ਲੈਕੇ ਜਾਮਾ ਮਸਜਿਦ ਲੁਧਿਆਣਾ ਤੋਂ ਐਲਾਨ ਕੀਤਾ ਗਿਆ ਸੀ ਕਿ ਐਮੀ ਵਿਰਕ ਅਤੇ ਜਾਨੀ ਆਪਣੀ ਗਲਤੀ ਸੁਧਾਰਨ, ਇਸ ਦੌਰਾਨ ਇਸ ਮਾਮਲੇ ਨੂੰ ਲੈਕੇ ਮਾਲੇਰਕੋਟਲਾ, ਪਟਿਆਲਾ ਅਤੇ ਜਲੰਧਰ ’ਚ ਵੀ ਮੁਸਲਮਾਨ ਭਾਈਚਾਰੇ ਵੱਲੋਂ ਰੋਸ਼ ਪ੍ਰਦਰਸ਼ਨ ਕੀਤੇ ਗਏ।

ਇਸੀ ਦੌਰਾਨ ਇਹ ਮਾਮਲਾ ਅੱਜ ਉਸ ਵਕਤ ਖ਼ਤਮ ਹੋ ਗਿਆ ਜੱਦ ਫਿਲਮ ਦੇ ਅਦਾਕਾਰ ਐਮੀ ਵਿਰਕ, ਲੇਖਕ ਜਾਨੀ ਅਤੇ ਪਿੰਕੀ ਧਾਲੀਵਾਲ ਲੁਧਿਆਣਾ ਪਹੁੰਚੇ ਅਤੇ ਉਨਾਂ ਨੇ ਨਾਇਬ ਸ਼ਾਹੀ ਇਮਾਮ ਸਾਹਿਬ ਨਾਲ ਮੁਲਕਾਤ ਕਰ ਇਹ ਸੱਪਸ਼ਟ ਕੀਤਾ ਕਿ ਸੁਫ਼ਨਾ ਫਿਲਮ ਦੇ ਗੀਤ ਕਬੂਲ ਹੈ ਦੇ ’ਚ ਰਸੂਲ ਸ਼ਬਦ ਦਾ ਇਸਤੇਮਾਲ ਅਣਜਾਣੇ ’ਚ ਹੋ ਗਿਆ ਸਾਡੀ ਕੋਈ ਗਲਤ ਮਨਸ਼ਾ ਅਤੇ ਨੀਅਤ ਨਹੀਂ ਸੀ।

ਜਾਨੀ ਨੇ ਕਿਹਾ ਕਿ ਅਸੀਂ ਅੱਲਾਹ ਤਾਆਲਾ ਅਤੇ ਰਸੂਲ-ਏ-ਖੁਦਾ ਹਜਰਤ ਮੁਹੰਮਦ ਸਾਹਿਬ ਸਲੱਲਲਾਹੂ ਅਲੈਹੀ ਵਸਲਮ ਦਾ ਦਿਲ ਤੋਂ ਸਤਿਕਾਰ ਕਰਦੇ ਹਾਂ ਅਤੇ ਸਰਵ ਧਰਮ ਸਾਡੇ ਲਈ ਸਤਿਕਾਰ ਯੋਗ ਹਨ। ਇਸ ਮੌਕੇ ਤੇ ਨਾਇਬ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਫਿਲਮ ਦੀ ਟੀਮ ਦਾ ਆਪਣੀ ਗਲਤੀ ਮੰਨ ਲੈਣਾ ਸਹੀ ਕਦਮ ਹੈ, ਮਾਫ ਕਰਨ ਵਾਲੀ ਜਾਤ ਰੱਬ ਦੀ ਹੈ, ਬੇਸ਼ਕ ਅੱਲਾਹ ਤਾਆਲਾ ਅਤੇ ਪਿਆਰੇ ਰਸੂਲ ਹਜਰਤ ਮੁਹੰਮਦ ਸਾਹਿਬ ਮਾਫੀ ਨੂੰ ਪਸੰਦ ਕਰਦੇ ਹਨ।

ਉਨਾਂ ਕਿਹਾ ਕਿ ਇਸਦੇ ਨਾਲ-ਨਾਲ ਸ਼ਰੀਅਤ ਅਤੇ ਸਮਾਜਿਕ ਤੌਰ ਤੇ ਇਨਾਂ ਦੋਹਾਂ ਨੇ ਆਪਣੀ ਗਲਤੀ ਮੰਨਦੇ ਹੋਇਆ ਭਵਿੱਖ ’ਚ ਇਨਾਂ ਗੱਲਾਂ ਦਾ ਖਾਸ ਧਿਆਨ ਰੱਖਣ ਦਾ ਵਾਅਦਾ ਕੀਤਾ ਹੈ, ਇਸ ਲਈ ਹੁਣ ਇਸ ਮਾਮਲੇ ਨੂੰ ਖ਼ਤਮ ਸਮਝਿਆ ਜਾਵੇ। ਨਾਇਬ ਸ਼ਾਹੀ ਇਮਾਮ ਨੇ ਕਿਹਾ ਕਿ ਭਾਰਤ ਦੁਨੀਆ ਦਾ ਸੱਭ ਤੋਂ ਵੱਡਾ ਲੋਕਤਾਂਤਰਿਕ ਦੇਸ਼ ਹੈ ਅਨੇਕਤਾ ’ਚ ਏਕਤਾ ਸਾਡੀ ਸ਼ਾਨ ਹੈ, ਸਾਨੂੰ ਸਭ ਨੂੰ ਚਾਹੀਦਾ ਹੈ ਕਿ ਹਮੇਸ਼ਾ ਹੀ ਇਕ ਦੂਸਰੇ ਦੇ ਧਰਮ ਅਤੇ ਆਤਮ ਸਨਮਾਨ ਦਾ ਖਿਆਲ ਰੱਖੀਏ।

ਉਨਾਂ ਕਿਹਾ ਕਿ ਪੰਜਾਬ ਨੂੰ ਸਦੀਆਂ ਤੋਂ ਇਹ ਮਾਣ ਪ੍ਰਾਪਤ ਹੈ ਕਿ ਇਸ ਧਰਤੀ ਤੇ ਦੁਨੀਆ ਭਰ ’ਚ ਚਾਨਣ ਕਰਨ ਵਾਲੇ ਮਹਾਨ ਗੁਰੂ ਸਾਹਿਬਾਨ, ਪੀਰ ਪੈਗੰਬਰ ਅਤੇ ਰਿਸ਼ੀ ਮੁਨੀ ਹੋਏ ਹਨ, ਸਾਨੂੰ ਹਮੇਸ਼ਾ ਹੀ ਇਸ ਗੱਲ ਨੂੰ ਯਾਦ ਰੱਖਣਾ ਚਾਹੀਦਾ ਹੈ। ਇਸ ਮੌਕੇ ਤੇ ਪਿੰਕੀ ਧਾਲੀਵਾਲ , ਸ਼ਾਹਨਵਾਜ ਖਾਨ ਅਹਿਰਾਰ, ਅਜਾਦ ਅਲੀ ਅਹਿਰਾਰ ਮੌਜੂਦ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION