28.1 C
Delhi
Friday, April 26, 2024
spot_img
spot_img

ਉਲੰਪੀਅਨ ਗੁਰਮੇਲ ਸਿੰਘ ਤੇ ਗੋਲਡਨ ਗਰਲ ਰਾਜਬੀਰ ਕੌਰ ਨੇ ਹਾਕੀ ਖ਼ਿਡਾਰੀਆਂ ਨਾਲ ਸਾਂਝੇ ਕੀਤੇ ਵਡਮੁੱਲੇ ਤਜਰਬੇ

ਯੈੱਸ ਪੰਜਾਬ
ਜਲੰਧਰ, 4 ਦਸੰਬਰ, 2020 –
ਸਥਾਨਕ ਸੁਰਜੀਤ ਹਾਕੀ ਸਟੇਡੀਅਮ ਵਿੱਚ ਸੁਰਜੀਤ ਹਾਕੀ ਸੋਸਾਇਟੀ ਵੱਲੋਂ ਚਲਾਇਆ ਜਾ ਰਿਹਾ ਹਾਕੀ ਕੋਚਿੰਗ ਕੈਂਪ ਦੇ 72 ਵੇਂ ਦਿਨ ਉਪਰ ਓਲੰਪੀਅਨ ਗੁਰਮੇਲ ਸਿੰਘ ਅਤੇ ਭਾਰਤੀ ਮਹਿਲਾ ਹਾਕੀ ਟੀਮ ਦੀ ਸਾਬਕਾ ਕਪਤਾਨ ਰਾਜਬੀਰ ਕੌਰ ਨੇ ਸੁਰਜੀਤ ਹਾਕੀ ਕੋਚਿੰਗ ਕੈਂਪ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਦੇ ਰੂ-ਬ-ਰੂ ਹੋਕੇ ਜਿੱਥੇ ਉਹਨਾ ਨੇ ਖਿਡਾਰੀਆਂ ਨਾਲ ਹਾਕੀ ਦੇ ਆਪਣੇ ਤਜਰਬੇ ਸਾਂਝੇ ਕੀਤੇ ਉੱਥੇ ਉਹਨਾ ਨੂੰ ਹਾਕੀ ਦੇ ਗੁਰ ਵੀ ਦੱਸੇ ।

ਸੁਰਜੀਤ ਹਾਕੀ ਸੁਸਾਇਟੀ ਦੇ ਡਾਇਰੈਕਟਰ (ਕੋਚਿੰਗ ਕੈਂਪ) ਸੁਰਿੰਦਰ ਸਿੰਘ ਭਾਪਾ ਅਨੁਸਰ ਗੋਲਡਨ ਗਰਲ ਦੇ ਨਾਮ ਨਾਲ ਜਾਣੀ ਜਾਂਦੀ ਭਾਰਤੀ ਹਾਕੀ ਟੀਮ ਦੀ ਸਾਬਕਾ ਕਪਤਾਨ ਰਾਜਬੀਰ ਕੌਰ ਨੂੰ ਰਾਸ਼ਟਰੀ ਖੇਡਾਂ ਵਿੱਚ ਸ਼ਾਨਦਾਰ ਪ੍ਰਾਪਤੀ ਲਈ 1984 ਵਿੱਚ ਭਾਰਤ ਸਰਕਾਰ ਦੁਆਰਾ ਅਰਜੁਨ ਪੁਰਸਕਾਰ ਅਤੇ ਪੰਜਾਬ ਸਰਕਾਰ ਵੱਲੋਂ ਮਹਾਰਾਜਾ ਰਣਜੀਤ ਸਿੰਘ ਅਵਾਰਡ ਦੇ ਸਨਮਾਨਿਤ ਕੀਤਾ ਗਿਆ ।

ਰਾਜਬੀਰ ਇਕਲੌਤੀ ਭਾਰਤੀ ਹਾਕੀ ਖਿਡਾਰੀ ਹੈ ਜਿਸਨੇ 1982, 1986, 1990 ਅਤੇ 1994 ਵਿਚ ਲਗਾਤਾਰ ਚਾਰ ਏਸ਼ੀਅਨ ਖੇਡਾਂ ਲਈ ਦੇਸ਼ ਦੀ ਪ੍ਰਤੀਨਿਧਤਾ ਕੀਤੀ। 1982 ਏਸ਼ੀਆਈ ਖੇਡਾਂ ਵਿਚ ਸਭ ਤੋਂ ਛੋਟੀ ਉਮਰ ਦੀ ਟਾਪ ਸਕੋਰਰ ਬਣਨ ਦੇ ਨਾਲ ਗੋਲਡ ਮੈਡਲ ਹਾਸਿਲ ਕੀਤਾ ਅਤੇ 1986 ਦੀ ਏਸ਼ੀਆਈ ਖੇਡਾਂ ਵਿਚ ਕਾਂਸੀ ਦਾ ਤਮਗਾ ਹਾਸਲ ਕੀਤਾ ।

ਉਹਨਾਂ ਸੰਸਾਰ ਕੱਪ ਵਿੱਚ ਭਾਗ ਲੈਣ ਤੋਂ ਇਲਾਵਾ 150 ਤੋਂ ਵੱਧ ਇੰਟਰਨੈਸ਼ਨਲ ਮੈਚ ਖੇਡੇ ਹਨ ਜਦੋਂ ਕਿ ਓਲੰਪੀਅਨ ਗੁਰਮੇਲ ਸਿੰਘ ਨੇ 1980 ਦੇ ਮਾਸਕੋ ਓਲੰਪਿਕ ਦੇ ਗੋਲਡ ਮੈਡਲ ਵਿਜੇਤਾ ਹੋਣ ਦੇ ਨਾਲ ਨਾਲ ਅਰਜੁਨਾ ਐਵਾਰਡ ਜੇਤੂ ਵੀ ਹਨ ਬਤੌਰ ਸੁਪਰਡੈਂਟ ਪੁਲਿਸ ਦੇ ਔਹਦੇ ਤੋਂ ਸੇਵਾਮੁਕਤ ਹੋਏ ।

ਇਸ ਮੌਕੇ ਉਪਰ ਬੋਲਦੇ ਓਲੰਪੀਅਨ ਗੁਰਮੇਲ ਸਿੰਘ ਅਤੇ ਗੋਲਡਨ ਗਰਲ ਰਾਜਬੀਰ ਕੌਰ ਨੇ ਕਿਹਾ ਕਿ ਹਾਕੀ ਖੇਡਣੀ ਇਕ ਭਗਤੀ ਦੇ ਸਮਾਨ ਹੈ ਅਤੇ ਜੋਂ ਖਿਡਾਰੀ ਸੱਚੇ ਮਨ ਤੇ ਮਿਹਨਤ ਨਾਲ ਹਾਕੀ ਖੇਡਦਾ ਹੈ, ਉਹ ਅਵੱਸ਼ ਹੀ ਆਪਣੇ ਮੁਕਾਮ ਨੂੰ ਹਾਸਿਲ ਕਰਦਾ ਹੈ ।

ਉਹਨਾਂ ਖਿਡਾਰੀਆਂ ਨੁੰ ਖੁਸ਼ਕਿਸਮਤ ਕਿਹਾ ਇੱਕ ਉਹ ਖੁਸ਼ਕਿਸਮਤ ਹਨ ਇਕ ਉਹਨਾਂ ਨੂੰ ਐਸਟ੍ਰੋਟਰਫ, ਚੰਗੇ ਕੋਚਾਂ ਤੋਂ ਕੋਚਿੰਗ, ਹਾਕੀਆਂ, ਫਰੂਟ, ਬਾਲ ਮੁਫ਼ਤ ਮਿਲਣ ਤੋਂ ਇਲਾਵਾ ਭਿੱਜੇ ਬਦਾਮ ਤੇ ਟਾਫੀਆਂ ਵੀ ਮਿਲਦੀਆਂ ਹਨ, ਜਦੋਂ ਕਿ ਉਹਨਾਂ ਦੇ ਸਮੇਂ ਚੱਟ ਗਰਾਊਂਡ, ਨੰਗੇ ਪੈਰੀ ਖੇਡਦੇ ਸੀ, ਹਾਕੀ ਲੈਣੀ ਵੀ ਬਹੁਤ ਮੁਸ਼ਕਿਲ ਹੁੰਦੀ ਸੀ ।

ਕੈਂਪ ਵਿਚ ਇਕ ਅੰਡਾ ਮਿਲਣ ਨੂੰ ਵੀ ਖੁਸ਼ਕਿਸਮਤੀ ਸਮਝਦੇ ਸੀ । ਉਹਨਾਂ ਸੁਰਜੀਤ ਹਾਕੀ ਸੁਸਾਇਟੀ ਦੇ ਇਸ ਵਧੀਆ ਉਪਰਾਲੇ ਦੀ ਤਾਰੀਫ਼ ਕਰਦੇ ਹੋਏ ਇਕ ਇਕ ਕੋਚਿੰਗ ਕੈਂਪ ਇੰਡੀਆ ਦਾ ਪਹਿਲਾ ਕੈਂਪ ਹੈ ਜਿੱਥੇ ਐਨੀ ਤਾਦਾਦ ਵਿਚ ਖਿਡਾਰੀ ਭਾਗ ਲੈ ਰਹੇ ਹਨ ਅਤੇ ਡਾਇਟ ਵਿਚ ਬਦਾਮ ਦੀਆਂ ਨਾਲ ਇਹ ਕੈਂਪ ਬਦਾਮਾਂ ਵਾਲਾ ਕੈਂਪ ਮਸ਼ਹੂਰ ਹੋ ਗਿਆ ਹੈ ।

ਵਰਨਣ ਯੋਗ ਹੈ ਕਿ ਪਿੱਛਲੇ 71 ਦਿਨਾਂ ਤੋਂ ਲਗਾਤਾਰ ਜਾਰੀ ਹਾਕੀ ਕੈਂਪ ਜੋਂ 5 ਖ਼ਿਡਾਰੀਆਂ ਨਾਲ ਸ਼ੁਰੂ ਕੀਤਾ ਗਿਆ ਸੀ, ਵਿਚ ਅੱਜ ਜਿਥੇ 135 ਤੋਂ ਵੱਧ ਖਿਡਾਰੀ ਭਾਗ ਲੈ ਰਹੇ ਹਨ, ਜਿਨ੍ਹਾਂ ਵਿਚੋਂ 35 ਖਿਡਾਰੀ ਲੜਕੀਆਂ ਹਨ ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION