29.1 C
Delhi
Saturday, May 4, 2024
spot_img
spot_img

‘ਈਕੋ ਸਿੱਖ’ ਨੇ ਵਾਤਾਵਰਣ ਦਿਹਾੜੇ 2022 ਤਕ ਵਿਸ਼ਵ ਭਰ ਵਿੱਚ ਲਗਾਏ 550 ਰੁੱਖਾਂ ਵਾਲੇ 400 ਗੁਰੂ ਨਾਨਕ ਪਵਿੱਤਰ ਜੰਗਲ

ਯੈੱਸ ਪੰਜਾਬ
ਵਾਸ਼ਿੰਗਨ, ਮਾਰਚ 15, 2022:
ਵਾਤਾਵਰਣ ਦੀ ਸੰਭਾਲ ਲਈ ਕਾਰਜ ਕਰ ਰਹੀ ਵਾਸ਼ਿੰਗਟਨ ਅਧਾਰਤ ਸੰਸਥਾ ਈਕੋਸਿੱਖ ਨੇ ਸਿੱਖ ਵਾਤਾਵਰਣ ਦਿਹਾੜੇ ਮੌਕੇ 400 ਜੰਗਲ ਵਿਸ਼ਵ ਭਰ ਵਿੱਚ ਲਾ ਕੇ ਨਵੀਂ ਪ੍ਰਾਪਤੀ ਛੋਹੀ ਹੈ।ਸਿੱਖ ਵਾਤਾਵਰਣ ਦਿਹਾੜੇ ਨੂੰ ਮਨਾਉਂਦਿਆਂ ਈਕੋਸਿੱਖ ਵਲੋਂ, ਲੜੀਵਾਰ, 1150 ਰੁੱਖਾਂ ਦਾ ਆਇਰਲੈਂਡ ਵਿੱਚ, 500 ਰੁੱਖਾਂ ਦਾ ਯੂ.ਕੇ ਅਤੇ 250 ਰੁੱਖਾਂ ਦਾ ਗੁਰੂ ਨਾਨਕ ਪਵਿੱਤਰ ਜੰਗਲ ਕੈਨੇਡਾ ਵਿੱਚ ਲਾਇਆ ਗਿਆ।

ਗੁਰੂ ਨਾਨਕ ਪਵਿੱਤਰ ਜੰਗਲ ਈਕੋਸਿੱਖ ਵਲੋਂ 2019 ਵਿੱਚ ਗੁਰੂ ਨਾਨਕ ਪਾਤਸ਼ਾਹ ਦੇ 550 ਪ੍ਰਕਾਸ਼ ਦਿਹਾੜੇ ਨੂੰ ਮਨਾਉਂਦਿਆ 10 ਲੱਖ ਰੁੱਖ ਲਾਉਣ ਦੀ ਮੁਹਿੰਮ ਦਾ ਅਹਿਮ ਹਿੱਸਾ ਹੈ।ਬੀਤੇ ਦਿਨੀ ਈਕੋਸਿੱਖ ਵਲੋਂ ਚੰਡੀਗੜ੍ਹ ਵਿਖੇ 3 ਸਾਲਾਂ ਦੀਆਂ ਪ੍ਰਾਪਤੀਆਂ ਦੀ ਰਿਪੋਰਟ ਵੀ ਜਾਰੀ ਕੀਤੀ ਗਈ।

ਈਕੋਸਿੱਖ ਸੰਸਥਾ ਦੇ ਬਾਨੀ ਅਤੇ ਪ੍ਰਧਾਨ ਡਾ ਰਾਜਵੰਤ ਸਿੰਘ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ “ਗੁਰੂ ਨਾਨਕ ਪਵਿੱਤਰ ਜੰਗਲ ਦਾ ਕਾਰਜ ਹੁਣ ਸਮਾਜਿਕ ਪੱਧਰ ‘ਤੇ ਭਾਈਚਾਰੇ ਥਾਂ ਬਣਾ ਚੁੱਕਾ ਹੈ, ਸਾਨੂੰ ਬਹੁਤ ਖੁਸ਼ੀ ਹੈ ਕਿ ਵਾਤਾਵਰਣ ਦੇ ਮੁੱਦੇ ‘ਤੇ ਸਾਨੂੰ ਏਨਾ ਸਹਿਯੋਗ ਮਿਲ ਰਿਹੈ ਹੈ ਕਿ ਅਸੀਂ 400 ਜੰਗਲ ਲਾਉਣ ਦਾ ਪੜਾਅ ਸਰ ਕਰ ਲਿਆ ਹੈ”।

ਹੁਣ ਹਰ ਸਾਲ ਵਿਸ਼ਵ ਭਰ ਵਿੱਚ ਫੈਲੀਆਂ ਸਿੱਖ ਸੰਸਥਾਵਾਂ ਅਤੇ ਗੁਰਦੁਆਰੇ ਕਾਰਬਨ ਉਪਜ ਨੂੰ ਘਟਾਉਣ ਅਤੇ ਪਾਣੀ, ਬਿਜਲੀ ਆਦਿ ਬਚਾਉਣ ਲਈ ਉਪਰਾਲੇ ਕਰ ਰਹੀਆਂ ਹਨ। ਈਕੋਸਿੱਖ ਵਲੋਂ ਇਸ ਮੌਕੇ ਜਾਣਕਾਰੀ ਵੀ ਜਾਰੀ ਕੀਤੀ ਜਿਸ ਵਿੱਚ ਕੁਦਰਤੀ ਤਰੀਕੇ ਨਾਲ ਲੰਗਰ ਦੀ ਰਸਦ ਪੈਦਾ ਕਰਨਾ, ਕੁਦਰਤੀ ਸੈਰ, ਬਿਜਲੀ ਦੀ ਘੱਟ ਖਪਤ ਵਾਲੀਆਂ ਲਾਈਟਾਂ ਵਰਤਣ ਅਤੇ ਸੂਰਜੀ ਊਰਜਾ ਵਰਤਣ ਵਰਗੇ ਸੁਝਾਅ ਹਨ।

ਸਾਲ 2019 ਨੂੰ ਈਕੋਸਿੱਖ ਨੇ ਭਾਰਤ ਦੇ ਵੱਖਰੇ-ਵੱਖਰੇ ਰਾਜਾਂ ਜਿਹਨਾਂ ਵਿੱਚ ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ, ਮਹਾਰਾਸ਼ਟਰ, ਗੁਜਰਾਤ ਅਤੇ ਜੰਮੂ ਸ਼ਾਮਲ ਹਨ ਵਿੱਚ ਦੇਸੀ ਪ੍ਰਜਾਤੀਆਂ ਦੇ 550 ਰੁੱਖਾਂ ਦੇ ਜੰਗਲ ਲਾਏ ਹਨ। ਇਹ ਜੰਗਲ ਮੀਆਵਾਕੀ ਵਿਧੀ ਨਾਲ ਲਾਏ ਜਾਂਦੇ ਹਨ ਜੋ ਕਿ 95 ਫੀਸਦੀ ਤੱਕ ਬਚੇ ਰਹਿੰਦੇ ਹਨ। ਇਹ ਜੰਗਲ ਗੂਗਲ ਮੈਪਸ ‘ਤੇ ਵੀ ਲੱਭੇ ਜਾ ਸਕਦੇ ਹਨ।

ਪਵਨੀਤ ਸਿੰਘ, ਹੈੱਡ ਆਫ ਆਪਰੇਸ਼ਨਸ ਈਕੋਸਿੱਖ ਭਾਰਤ, ਨੇ ਕਿਹਾ ਕਿ “ਈਕੋਸਿੱਖ ਨੇ ਭਾਰਤ ਅਤੇ ਪੰਜਾਬ 60 ਤੋਂ ਵੱਧ ਦੇਸੀ ਪ੍ਰਜਾਤੀਆਂ, ਜਿਹਨਾਂ ਵਿੱਚੋਂ ਵਧੇਰੀਆਂ ਤਕਰੀਬਨ ਅਲੋਪ ਹੋਣ ਦੀ ਕਗਾਰ ‘ਤੇ ਹਨ, ਬਚਾਈਆਂ ਹਨ, ਜੰਗਲ ਲਾਉਣ ਦੀ ਮੰਗ ਦਿਨੋ ਦਿਨ ਵੱਧ ਰਹੀ ਹੈ, ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਭਾਂਤ-ਭਾਂਤ ਦੀਆਂ ਚਿੜੀਆਂ ਅਤੇ ਜੀਅ-ਜੰਤ ਇਹਨਾਂ ਜੰਗਲਾਂ ਨੂੰ ਆਪਣਾ ਬਸੇਰਾ ਬਣਾ ਰਹੇ ਹਨ”

ਈਕੋਸਿੱਖ ਦੇ ਕਾਰਜਾਂ ਬਾਰੇ ਦੱਸਦਿਆਂ ਈਕੋਸਿੱਖ ਭਾਰਤ ਦੀ ਪ੍ਰਧਾਨ ਬੀਬੀ ਸੁਪ੍ਰੀਤ ਕੌਰ ਜੀ ਨੇ ਦੱਸਿਆ ਕਿ “ਇੱਕ ਸਮਾਜ ਭਲਾਈ ਦੀ ਸੰਸਥਾ ਹੋਣ ਦੇ ਨਾਤੇ ਅਸੀਂ ਜੰਗਲ ਲਾਉਣਾ ਹਰੇਕ ਲਈ ਕਿਫਾਇਤੀ ਬਣਾ ਰਹੇ ਹਾਂ, ਆਮ ਲੋਕਾਂ, ਸਰਕਾਰੀ ਵਿਭਾਗਾਂ ਦੇ ਨਾਲ-ਨਾਲ ਉੱਦਮੀ, ੳਦੌਗਿਕ ਜਾਂ ਵਪਾਰਕ ਅਦਾਰੇ ਵੀ ‘ਕਾਰਪੋਰੇਟ ਸੋਸ਼ਲ ਰਿਸਪਾਂਸਿਬਿਲਿਟੀ’ ਤਹਿਤ ਜੰਗਲ ਲਾ ਕੇ ਆਪਣੀ ਕਾਰਬਨ ਉਪਜ ਘਟਾ ਸਕਦੇ ਹਨ।”

ਗੁਰੂ ਨਾਨਕ ਪਵਿੱਤਰ ਜੰਗਲ ਉਪਰਾਲੇ ਦੇ ਕਨਵੀਨਰ ਚਰਨ ਸਿੰਘ ਨੇ ਕਿਹਾ ਕਿ “ਵਾਤਾਵਰਣ ਨੂੰ ਬਿਹਤਰ ਬਣਾਉਣ ਦੀ ਨੀਤੀ ਸਿਰਫ ਕਾਰਬਨ ਘਟਾਉਣ ਤੱਕ ਹੀ ਸੀਮਤ ਨਹੀਂ ਹੋਣੀ ਚਾਹੀਦੀ, ਪਵਿੱਤਰ ਜੰਗਲਾਂ ਰਾਹੀਂ ਅਸੀਂ ਧਰਤੀ ਦੇ ਤਾਪਮਾਨ ਨੂੰ 1.5 ਡਿਗਰੀ ਤੋਂ ਹੇਠਾਂ ਰੱਖ ਸਕਦੇ ਹਾਂ, ਅਸੀਂ ਹੋਰਨਾਂ ਭਾਈਚਾਰਿਆਂ ਨਾਲ ਰਲਕੇ ਕੰਮ ਕਰਨ ਲਈ ਤਿਆਰ ਹਾਂ।”

ਈਕੋਸਿੱਖ ਦੇ ਗਲੋਬਲ ਪ੍ਰੌਜੈਕਟ ਮੈਨੇਜਰ ਰਵਨੀਤ ਸਿੰਘ ਨੇ ਕਿਹਾ ਕਿ “ਈਕੋਸਿੱਖ ਨੂੰ ਸਮੁੱਚੇ ਵਿਸ਼ਵ ਤੋਂ ਉਤਸ਼ਾਹ ਭਰੇ ਸੁਨੇਹੇ ਆ ਰਹੇ ਹਨ। ਵਾਟਰਲੂ ਭਾਈਚਾਰੇ ਵਲੋਂ ਸਿੱਖ ਵਾਤਾਵਰਣ ਦਿਹਾੜੇ ‘ਤੇ ਵੱਡਾ ਗ੍ਰੀਨ ਪ੍ਰੋਗਰਾਮ ਕਰਵਾਇਆ ਗਿਆ।”

ਈਕੋਸਿੱਖ ਵਲੋਂ ਲੁਧਿਆਣੇ ਵਿਖੇ ਸੱਜਣ ਕਾਸਟਿੰਗਸ ਦੇ ਸਹਿਯੋਗ ਨਾਲ ਆਪਣੀ ਨਰਸਰੀ ਵੀ ਬਣਾਈ ਗਈ ਹੈ। ਈਕੋਸਿੱਖ ਕੋਲ ਹੁਣ ਜੰਗਲ ਲਗਾਉਣ ਦੀ ਕਲਾ ਦੇ 25 ਮਾਹਿਰ ਮੌਜੂਦ ਹਨ ਜੋ ਵੱਖ-ਵੱਖ ਪ੍ਰੌਜੈਕਟਾਂ ਦੇ ਕੰਮ ਕਰ ਰਹੇ ਹਨ।

ਈਕੋਸਿੱਖ ਅਤੇ ਏਫੌਰੈਸਟ ਦੇ ਸ਼ੂਭੇਂਦੂ ਸ਼ਰਮਾ ਵਲੋਂ ਜੰਗਲ ਬਣਾਉਣ ਦੀ ਸਮੁੱਚੀ ਵਿਧੀ ਦੀ ਸਿਖਲਾਈ ਦੀਆਂ ਵੀਡੀੳਜ਼ ਅੰਗਰੇਜੀ ਪੰਜਾਬੀ ਅਤੇ ਹਿੰਦੀ ਭਾਸ਼ਾਵਾਂ ਵਿੱਚ ਯੂਟਊਬ ਉੱਤੇ ਬਿਨਾ ਕਿਸੇ ਭੇਟਾ ਦੇ ਉਪਲਬਧ ਕਰਵਾਈਆਂ ਗਈਆਂ ਹਨ।

ਈਕੋਸਿੱਖ ਸੰਸਥਾ ਪਿਛਲੇ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਪੰਜਾਬ, ਭਾਰਤ ਅਤੇ ਉੱਤਰੀ ਅਮਰੀਕਾ ਵਿੱਚ ਵਾਤਾਵਰਨ ਸੰਭਾਲ ਲਈ ਕਾਰਜ ਕਰ ਰਹੀ ਹੈ ਅਤੇ ਵਾਈਟ ਹਾਊਸ, ਯੂਨਾਈਟਿਡ ਨੇਸ਼ਨਜ਼ ਅਤੇ ਵਰਲਡ ਇਕਨਾਮਿਕ ਫੋਰਮ ਵਰਗੇ ਅਦਾਰਿਆਂ ਨਾਲ ਧਰਤੀ ਦੇ ਵਧ ਰਹੇ ਤਾਪਮਾਨ ਦੇ ਮੁੱਦੇ ਤੇ ਯਤਨਸ਼ੀਲ ਹੈ।’

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION