37.8 C
Delhi
Thursday, April 25, 2024
spot_img
spot_img

ਇੰਦਰਜੀਤ ਨਿੱਕੂ ਨੇ ਆਪਣਾ ਅਗਲਾ ਗੀਤ ਕੀਤਾ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ

ਚੰਡੀਗੜ੍ਹ, ਅਕਤੂਬਰ 31, 2019:

ਸਿੱਖਾਂ ਦੇ ਪਹਿਲੇ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰੂਪੁਰਾਬ ਦੇ ਮੌਕੇ ਤੇ ਸਾਰਾ ਪੰਜਾਬੀ ਮਨੋਰੰਜਨ ਜਗਤ ਆਪਣੀ ਤਰਫ ਤੋਂ ਪੂਰੀ ਕੋਸ਼ਿਸ਼ ਕਰ ਰਹੇ ਹਨ ਸ਼ਰਧਾਂਜਲੀ ਭੇਂਟ ਕਰਨ ਦੀ। ਇਸੇ ਮੌਕੇ ਤੇ ਇੰਦਰਜੀਤ ਨਿੱਕੂ ਨੇ ਵੀ ਆਪਣਾ ਅਗਲਾ ਧਾਰਮਿਕ ਗੀਤ ‘ਬਾਬਾ ਨਾਨਕ ਨਾਲ ਮੇਰੇ’ ਰਿਲੀਜ਼ ਕੀਤਾ।

ਰੋਮੀ ਬੈਂਸ ਨੇ ਇਸ ਗੀਤ ਦੇ ਬੋਲ ਲਿਖੇ ਹਨ ਅਤੇ ਮਾਈਂਡ ਫਰੀਕ ਇਸ ਗੀਤ ਦੇ ਮਿਊਜ਼ਿਕ ਡਾਇਰੈਕਟਰ ਹਨ। ਇਸ ਗੀਤ ਦੀ ਵੀਡੀਓ ਨੂੰ ਡਾਇਰੈਕਟ ਕੀਤਾ ਹੈ ਜੇ ਸੀ ਧਨੋਆ ਨੇ। ਇਹ ਧਾਰਮਿਕ ਗੀਤ ਅਰਸਾਰਾ ਮਿਊਜ਼ਿਕ ਦੇ ਲੇਬਲ ਤੋਂ ਰਿਲੀਜ਼ ਹੋਇਆ ਹੈ ਜਿਹਨਾਂ ਨੇ ਗੋਰਿਆਂ ਨੂੰ ਦਫ਼ਾ ਕਰੋ, ਅੰਗਰੇਜ਼ ਅਤੇ ਅਰਦਾਸ ਜਿਹੀਆਂ ਹਿੱਟ ਫ਼ਿਲਮਾਂ ਪ੍ਰੋਡਿਊਸ ਕੀਤੀਆਂ ਹਨ। ਇਸ ਪੂਰੇ ਪ੍ਰੋਜੈਕਟ ਨੂੰ ਸੁਖਜਿੰਦਰ ਭੱਚੂ ਨੇ ਪ੍ਰੋਡਿਊਸ ਕੀਤਾ ਹੈ।

ਗਾਣੇ ਦੇ ਰਿਲੀਜ਼ ਦੇ ਮੌਕੇ ਤੇ, ਇੰਦਰਜੀਤ ਨਿੱਕੂ ਨੇ ਕਿਹਾ, “ਮੈਂ ਬਹੁਤ ਹੀ ਧਾਰਮਿਕ ਹਾਂ। ਮੈਂ ਇਸ ਪੱਖ ਤੇ ਬਹੁਤ ਹੀ ਜਿਆਦਾ ਵਿਸ਼ਵਾਸ ਕਰਦਾ ਹਾਂ ਕਿ ਮਿਹਨਤ ਤੋਂ ਬਿਨਾਂ ਕਿਸੇ ਦੇ ਵੀ ਸਫਲਤਾ ਦੇ ਸਫ਼ਰ ਚ ਭਗਵਾਨ ਦਾ ਅਸ਼ੀਰਵਾਦ ਬਹੁਤ ਹੀ ਜਰੂਰੀ ਹੁੰਦਾ ਹੈ। ਪਰ ਅੱਜ ਕੱਲ ਦੇ ਇਸ ਰੁਝੇਵੇਂ ਭਰੇ ਸਮੇਂ ਚ ਮੈਂਨੂੰ ਪਰਮਾਤਮਾ ਦਾ ਸ਼ੁਕਰ ਅਦਾ ਕਰਨ ਦਾ ਕਾਫੀ ਸਮਾਂ ਨਹੀਂ ਲੱਗਦਾ। ਇਸ ਲਈ ਜਦੋਂ ਵੀ ਮੈਂਨੂੰ ਇਸ ਤਰਾਂ ਦੇ ਮੌਕੇ ਮਿਲਦੇ ਹਨ ਤਾਂ ਮੈਂ ਆਪਣੇ ਵਲੋਂ ਪੂਰੀ ਕੋਸ਼ਿਸ਼ ਕਰਦਾ ਹਾਂ ਇਸਨੂੰ ਹੋਰ ਵਧੀਆ ਬਣਾਉਣ ਦੀ।”

ਇਸ ਗੀਤ ਦੇ ਡਾਇਰੈਕਟਰ, ਜੇ ਸੀ ਧਨੋਆ ਨੇ ਕਿਹਾ, “ਕਿਸੇ ਵੀ ਧਾਰਮਿਕ ਗੀਤ ਨੂੰ ਡਾਇਰੈਕਟ ਕਰਨ ਲਈ ਤੁਹਾਨੂੰ ਵੀਡੀਓ ਅਤੇ ਉਸਦੇ ਵਿਸ਼ੇ ਤੇ ਖਾਸ ਧਿਆਨ ਦੇਣ ਦੀ ਜਰੂਰਤ ਹੁੰਦੀ ਹੈ। ਇਸ ਗੀਤ ਦੇ ਬੋਲ ਬਹੁਤ ਹੀ ਲਾਜਵਾਬ ਹਨ ਅਤੇ ਸੋਨੇ ਤੇ ਸੁਹਾਗਾ ਹੈ ਇੰਦਰਜੀਤ ਨਿੱਕੂ ਦੀ ਆਵਾਜ਼। ਅਸੀਂ ਸਿਰਫ ਉਮੀਦ ਕਰਦੇ ਹਾਂ ਕਿ ਦਰਸ਼ਕ ਇਸ ਟਰੈਕ ਨੂੰ ਪਸੰਦ ਕਰਨਗੇ।”

ਇਸ ਪ੍ਰੋਜੈਕਟ ਦੇ ਪ੍ਰੋਡੂਸਰ ਸੁਖਜਿੰਦਰ ਭੱਚੂ ਨੇ ਕਿਹਾ, “ਅਰਸਾਰਾ ਮਿਊਜ਼ਿਕ ਤੇ ਅਸੀਂ ਉਮੀਦ ਕਰਦੇ ਹਾਂ ਕਿ ਇਹ ਗੁਰੂਪੁਰਬ ਹਰ ਇੱਕ ਲਈ ਖੁਸ਼ਹਾਲੀ ਅਤੇ ਕਿਸਮਤ ਲੈਕੇ ਆਵੇ। ਇਹ ਸਾਡੀ ਇੱਕ ਛੋਟੀ ਜਿਹੀ ਕੋਸ਼ਿਸ਼ ਹੈ ਉਸ ਪਰਮਾਤਮਾ ਦਾ ਸ਼ੁਕਰ ਅਦਾ ਕਰਨ ਦੀ ਜਿਸਦੀ ਬਦੋਲਤ ਅਸੀਂ ਅੱਜ ਇੱਥੇ ਪਹੁੰਚ ਸਕੇ ਹਾਂ। ਇਸ ਲਈ ਇੰਦਰਜੀਤ ਨਿੱਕੂ ਤੋਂ ਬੇਹਤਰ ਕੋਈ ਨਹੀਂ ਹੋ ਸਕਦਾ ਸੀ।”

‘ਬਾਬਾ ਨਾਨਕ ਨਾਲ ਮੇਰੇ’ ਪਹਿਲਾਂ ਹੀ ਅਰਸਾਰਾ ਮਿਊਜ਼ਿਕ ਦੇ ਔਫ਼ਿਸ਼ਲ ਯੂਟਿਊਬ ਚੈਨਲ ਤੇ ਰਿਲੀਜ਼ ਹੋ ਚੁੱਕਾ ਹੈ।

ਗਾਣਾ ਵੇਖੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION