30.1 C
Delhi
Friday, April 26, 2024
spot_img
spot_img

ਇੰਗਲੈਂਡ ’ਚ ਪੰਜਾਬੀ ਨੇ ਪੰਜਾਬੀ ਨੂੰ ਮਾਰ ਮੁਕਾਇਆ

ਯੈੱਸ ਪੰਜਾਬ
ਨਵਾਂਸ਼ਹਿਰ, 5 ਜੁਲਾਈ, 2019:
ਇੰਗਲੈਂਡ ਦੇ ਲੈਸਟਰ ਸ਼ਹਿਰ ਵਿਚ ਇਕ ਪੰਜਾਬੀ ਨੂੰ ਦੂਜੇ ਪੰਜਾਬੀ ਵੱਲੋਂ ਤੇਜ਼ਧਾਰ ਹਥਿਆਰ ਨਾਲ ਮਾਰ ਮੁਕਾਉਣ ਦਾ ਮਾਮਲਾ ਸਾਹਮਣੇ ਆਇਆ ਹੈ।

ਮ੍ਰਿਤਕ ਦੀ ਪਛਾਣ ਸੁਖਵਿੰਦਰ ਸਿੰਘ (47) ਵਜੋਂ ਕੀਤੀ ਗਈ ਹੈ ਜੋ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਚ ਬੰਗਾ ਨੇੜਲੇ ਪਿੰਡ ਕਜਲਾ ਦਾ ਨਿਵਾਸੀ ਸੀ।

ਮ੍ਰਿਤਕ ਦੇ ਭਰਾ ਅਮਰਜੀਤ ਸਿੰਘ ਅਨੁਸਾਰ ਉਸਦੇ ਭਰਾ ਦਾ ਕਿਸੇ ਅਣਪਛਾਤੇ ਵਿਅਕਤੀ ਨੇ ਕਤਲ ਕਰ ਦਿੱਤਾ ਪਰ ਜਾਣਕਾਰੀ ਅਨੁਸਾਰ ਇਹ ਕਤਲ ਸੰਨ੍ਹੜਾ ਸਿੰਘ ਨਾਂਅ ਦੇ ਇਕ ਹੋਰ 39 ਸਾਲਾ ਪੰਜਾਬੀ ਨੇ ਕੀਤਾ ਹੈ ਜਿਸਨੂੰ ਪੁਲਿਸ ਨੇ ਗਿਰਫ਼ਤਾਰ ਕਰ ਲਿਆ ਹੈ। ਕਥਿਤ ਦੋਸ਼ੀ ਨੂੰ ਵੀਰਵਾਰ ਨੂੰ ਲੈਸਟਰ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ।

ਘਟਨਾ 2 ਜੁਲਾਈ ਨੂੰ ਵਾਪਰੀ ਜਦ ਪੈਨਰਿੱਥ ਰੋਡ, ਲੈਸਟਰ ਵਿਖ਼ੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤੇ ਗਏ ਸੁਖ਼ਵਿੰਦਰ ਸਿੰਘ ਨੂੰ ‘ਲੈਸਟਰ ਰਾਇਲ ਇਨਫ਼ਰਮਰੀ’ ਵਿਖ਼ੇ ਲਿਜਾਇਆ ਗਿਆ ਜਿੱਥੇ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਸੁਨ੍ਹੜਾ ਸਿੰਘ ਲੈਸਟਰ ਵਿਚ ਹੀ ਕੌਨਸਟੈਂਸ ਰੋਡ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ ਜਿਸਨੂੰ ਨੌਰਫ਼ੋਕ ਸਟਰੀਟ ਤੋਂ ਮੰਗਲਵਾਰ ਨੂੰ ਗਿਰਫ਼ਤਾਰ ਕੀਤਾ ਗਿਆ।

ਉਸਦੇ ਕਬਜ਼ੇ ਵਿਚ ਉਹ ਹਥਿਆਰ ਵੀ ਬਰਾਮਦ ਕੀਤਾ ਗਿਆ ਜਿਸ ਨਾਲ ਉਸਨੇ ਸੁਖਵਿੰਦਰ ਸਿੰਘ ਦੀ ਹੱਤਿਆ ਕੀਤੀ।

ਅਜੇ ਤਾਈਂ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਦੋਹਾਂ ਵਿਚਾਲੇ ਐਸੀ ਕੀ ਗੱਲ ਹੋਈ ਕਿ ਸੁਨ੍ਹੜਾ ਸਿੰਘ ਨੇ ਕਥਿਤ ਤੌਰ ’ਤੇ ਸੁਖਵਿੰਦਰ ਸਿੰਘ ਦਾ ਕਤਲ ਕਰ ਦਿੱਤਾ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION