42.8 C
Delhi
Friday, May 17, 2024
spot_img
spot_img

‘ਆਪ’ ਉਮੀਦਵਾਰ ਸਰਵਜੀਤ ਕੌਰ ਮਾਣੂਕੇ ਦੀ ਚੋਣ ਮੁਹਿੰਮ ਨੂੰ ਹੁਲਾਰਾ; 120 ਕਾਂਗਰਸੀ ਪਰਿਵਾਰਾਂ ‘ਆਮ ਆਦਮੀ ਪਾਰਟੀ’ ਵਿੱਚ ਸ਼ਾਮਲ

ਯੈੱਸ ਪੰਜਾਬ
ਚੀਮਾਂ, 17 ਫ਼ਰਵਰੀ, 2022 –
ਅਕਾਲੀਆਂ ਦਾ ਗੜ੍ਹ ਸਮਝੇ ਜਾਂਦੇ ਪਿੰਡ ਚੀਮਿਆਂ ‘ਚ ਅਕਾਲੀ ਦਲ ਵੱਡਾ ਝਟਕਾ ਲੱਗਾ ਹੈ ਅਤੇ ਕਾਂਗਰਸ ਪਾਰਟੀ ਦਾ ਲਗਭਗ ਸਫਾਇਆ ਹੋ ਗਿਆ ਹੈ। ਕਿਉਜ਼ਕਿ ਪਿੰਡ ਚੀਮਾਂ ਦੇ ਕਾਂਗਰਸ ਪਾਰਟੀ ਦੇ ਥੰਮ ਵਜੋਜ਼ ਜਾਣੇ ਜਾਂਦੇ ਸਾਬਕਾ ਸਰਪੰਚ ਸੇਵਾ ਸਿੰਘ ਸਿੱਧੂ ਅਤੇ ਪਿਛਲੀ ਵਾਰ ਸਰਪੰਚੀ ਦੀ ਚੋਣ ਲੜੇ ਮੈਨੇਜਰ ਕਰਮ ਸਿੰਘ ਸਿੱਧੂ ਐਡਵੋਕੇਟ ਨੇ 120 ਕਾਂਗਰਸੀ ਅਤੇ ਵੱਡੀ ਗਿਣਤੀ ਵਿੱਚ ਅਕਾਲੀ ਪਰਿਵਾਰਾਂ ਸਮੇਤ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ। ਉਹਨਾਂ ਵਿਰੋਧੀ ਧਿਰ ਦੇ ਉਪ ਨੇਤਾ ਤੇ ਵਿਧਾਇਕ ਬੀਬੀ ਸਰਵਜੀਤ ਕੌਰ ਮਾਣੂੰਕੇ ਵੱਲੋਜ਼ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਵਾਇਆ ਗਿਆ।

ਪਿੰਡ ਦੀ ਸੱਥ ਵਿੱਚ ਹੋਏ ਵੱਡੇ ਇਕੱਠ ਸੰਬੋਧਨ ਕਰਦੇ ਹੋਏ ਆਪ ਉਮੀਦਵਾਰ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਆਖਿਆ ਕਿ ਪਿੰਡ ਚੀਮਾਂ, ਉਹਨਾਂ ਦੇ ਜੀਵਨ ਸਾਥੀ ਪ੍ਰੋਫੈਸਰ ਸੁਖਵਿੰਦਰ ਸਿੰਘ ਦਾ ਨਾਨਕਾ ਪਿੰਡ ਹੈ ਅਤੇ ਇਸੇ ਪਿੰਡ ਵਿੱਚ ਰਹਿਕੇ ਹੀ ਪ੍ਰੋਫੈਸਰ ਸੁੱਖੀ ਨੇ ਗਰੈਜੂਏਸ਼ਨ ਤੱਕ ਦੀ ਪੜਾਈ ਕੀਤੀ ਹੈ। ਇਸ ਲਈ ਇਸ ਪਿੰਡ ਨਾਲ ਉਹਨਾਂ ਦੀ ਪਰਿਵਾਰਕ ਸਾਂਝ ਹੈ।

ਉਹਨਾਂ ਆਖਿਆ ਕਿ ਆਪ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਆਗੂਆਂ ਤੇ ਪਰਿਵਾਰਾਂ ਨਾਲ ਉਹ ਚੱਟਾਨ ਵਾਂਗ ਖੜਨਗੇ ਅਤੇ ਪਾਰਟੀ ਵਿੱਚ ਉਹਨਾਂ ਪੂਰਾ ਮਾਣ ਸਨਮਾਨ ਦਿੱਤਾ ਜਾਵੇਗਾ। ਬੀਬੀ ਮਾਣੂੰਕੇ ਨੇ ਆਖਿਆ ਕਿ ਆਮ ਲੋਕਾਂ ਤੇ ਜ਼ੁਲਮ ਢਾਉਣ ਵਾਲੇ ਅਕਾਲੀਆਂ ਤੇ ਕਾਂਗਰਸੀਆਂ ਦੀ ਬੇੜੀ ਹੁਣ ਡੁੱਬ ਚੁੱਕੀ ਹੈ ਅਤੇ ਰਹਿੰਦੀੑਖੂੰਹਦੀ ਕਸਰ ਲੋਕ 20 ਫਰਵਰੀ ਆਪ ਦੇ ਹੱਕ ਵਿੱਚ ਫਤਵਾ ਦੇ ਕੇ ਕੱਢ ਦੇਣਗੇ।

ਉਹਨਾਂ ਆਖਿਆ ਕਿ ਹੁਣ ਪੰਜਾਬ ਦੇ ਲੋਕ ਅਕਾਲੀ ਦਲ ਮੂੰਹ ਨਹੀਜ਼ ਲਾਉਣਗੇ, ਕਿਉਜ਼ਕਿ ਅਕਾਲੀਆਂ ਦੇ ਰਾਜ ਵਿੱਚ ਸਾਡੇ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ, ਗੁਰੂ ਸਾਹਿਬਾਂ ਦੇ ਅੰਗ ਪਾੜਕੇ ਗਲੀਆਂ ਨਾਲੀਆਂ ਵਿੱਚ ਰੋਲੇ ਗਏ ਅਤੇ ਸ਼ਾਤਮਈ ਧਰਨਾਂ ਦੇ ਕੇ ਇਨਸਾਫ਼ ਦੀ ਮੰਗ ਕਰਨ ਵਾਲੀਆਂ ਸੰਗਤਾਂ ਉਪਰ ਬਾਦਲਾਂ ਦੀ ਪੁਲਿਸ ਨੇ ਗੋਲੀਆਂ ਚਲਾਕੇ ਦੋ ਸਿੱਖਾਂ ਸ਼ਹੀਦ ਕਰ ਦਿੱਤਾ ਗਿਆ।

ਗੁਰੂ ਸਾਹਿਬ ਦੀ ਬੇਅਦਬੀ ਦਾ ਇਨਸਾਫ਼ ਨਾ ਤਾਂ ਅਕਾਲੀਆਂ ਵੱਲੋਜ਼ ਦਿੱਤਾ ਗਿਆ ਅਤੇ ਨਾ ਹੀ ਕਾਂਗਰਸ ਵੱਲੋਜ਼ ਕਿਸੇ ਦੋਸ਼ੀ ਵਿਰੁੱਧ ਕਾਰਵਾਈ ਕੀਤੀ ਗਈ ਹੈ। ਕੇਵਲ ਤੇ ਕੇਵਲ ਲੋਕਾਂ ਗੁੰਮਰਾਹ ਕਰਨ ਦੀ ਗੰਧਲੀ ਸਿਆਸਤ ਕੀਤੀ ਗਈ ਹੈ। ਇਸ ਲਈ ਹੁਣ ਪੰਜਾਬ ਵਾਸੀ ਅਕਾਲੀਆਂ ਤੇ ਕਾਂਗਰਸੀਆਂ ਦੀਆਂ ਲੋਕ ਵਿਰੋਧੀ ਦੋਗਲੀਆਂ ਨੀਤੀਆਂ ਮੁਆਫ਼ ਨਹੀਜ਼ ਕਰਨਗੇ ਅਤੇ 20 ਫਰਵਰੀ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਭਾਰੀ ਵੋਟਾਂ ਪਾ ਕੇ ਇਮਾਨਦਾਰ ਸਰਕਾਰ ਦਾ ਮੁੱਢ ਬੰਨਣਗੇ ਤੇ ਭਗਵੰਤ ਮਾਨ ਮੁੱਖ ਮੰਤਰੀ ਬਨਾਉਣਗੇ।

ਪਿੰਡ ਵਿਖੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਸਾਬਕਾ ਕਾਂਗਰਸੀ ਸਰਪੰਚ ਸੇਵਾ ਸਿੰਘ ਤੇ ਐਡਵੋਕੇਟ ਕਰਮ ਸਿੰਘ ਸਿੱਧੂ ਦੇ ਨਾਲ ਨੰਬਰਦਾਰ ਹਰਦੀਪ ਸਿੰਘ ਸਿੱਧੂ, ਜੱਥੇਦਾਰ ਚੂਹੜ ਸਿੰਘ ਸਾਬਾਕਾ ਪੰਚ, ਸਾਬਕਾ ਪੰਚ ਬਾਬਾ ਦਰਬਾਰਾ ਸਿੰਘ, ਸਾਬਕਾ ਪੰਚ ਕੇਵਲ ਸਿੰਘ ਸਿੱਧੂ, ਨਛੱਤਰ ਸਿੰਘ ਸਿੱਧੂ, ਇਕਬਾਲ ਸਿੰਘ ਕਾਲਾ, ਰਾਮ ਸਿੰਘ ਦੇਹੜ, ਮਿਸਤਰੀ ਗੁਰਚਰਨ ਸਿੰਘ, ਮੱਖਣ ਸਿੰਘ ਫੌਜ਼ੀ, ਹਰਬੰਸ ਸਿੰਘ, ਜਰਨੈਲ ਸਿੰਘ ਜੈਲਾ, ਗੁਰਮੇਲ ਸਿੰਘ ਰੰਧਾਵਾ, ਪ੍ਰਵਾਸੀ ਪੰਜਾਬੀ ਹਰਭਜਨ ਸਿੰਘ ਸਿੱਧੂ, ਹਰਦੀਪ ਸਿੰਘ, ਮਿਸਤਰੀ ਜੈਪਾਲ ਸਿੰਘ, ਜਸਵੀਰ ਸਿੰਘ, ਗੁਰਦੇਵ ਸਿੰਘ ਫੌਜ਼ੀ, ਗੁਰਚਰਨ ਸਿੰਘ ਫੌਜ਼ੀ, ਸੁੱਚਾ ਸਿੰਘ ਫੌਜ਼ੀ, ਬੂਟਾ ਸਿੰਘ ਰੰਧਾਵਾ, ਨਿਰਮਲ ਸਿੰਘ ਸਿੱਧੂ, ਜਗਰੂਪ ਸਿੰਘ ਧਾਲੀਵਾਲ, ਤਾਰਾ ਸਿੰਘ ਰੰਧਾਵਾ, ਮਿਸਤਰੀ ਜੀਤ ਸਿੰਘ, ਸੁਖਜੀਤ ਸਿੰਘ ਸਿੱਧੂ, ਹਰਮੇਲ ਸਿੰਘ ਫੌਜੀ ਆਦਿ ਤੋਜ਼ ਇਲਾਵਾ ਬੀਬੀ ਇੰਦਰਪਾਲ ਕੌਰ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਔਰਤਾਂ ਵੱਲੋਜ਼ ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ ਗਿਆ। ਇਸ ਮੌਕੇ ਬੀਬੀ ਸਰਵਜੀਤ ਕੌਰ ਮਾਣੂੰਕੇ  ਪਿੰਡ ਵਾਸੀਆਂ ਵੱਲੋਜ਼ ਲੱਡੂਆਂ ਨਾਲ ਵੀ ਤੋਲਿਆ ਗਿਆ। ਇਸ ਮੌਕੇ ਬੀਬੀ ਮਾਣੂੰਕੇ ਦੇ ਨਾਲ ਪ੍ਰੋ: ਸੁਖਵਿੰਦਰ ਸਿੰਘ ਸੁੱਖੀ, ਸੁਖਵਿੰਦਰ ਸਿੰਘ ਜਵੰਧਾ, ਨੋਨੀ ਸੈਜ਼ਭੀ, ਹਰਪ੍ਰੀਤ ਸਿੰਘ ਸਰਬਾ ਆਦਿ ਵੀ ਹਾਜ਼ਰ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION