36.1 C
Delhi
Friday, May 3, 2024
spot_img
spot_img

ਆਈ.ਕੇ.ਜੀ.ਪੀ.ਟੀ.ਯੂ. ਅਤੇ ਕਪੂਰਥਲਾ ਪੁਲਿਸ ਵੱਲੋਂ ਟ੍ਰੈਫ਼ਿਕ ਨਿਯਮ ਜਾਗਰੂਕਤ ਸੈਮੀਨਾਰ ਵਿੱਚ ਮਨਿੰਦਰਪਾਲ ਸਿੰਘ ਵੱਲੋਂ ਨਿਯਮਾਂ ਦੇ ਪਾਲਣ ਦਾ ਸੱਦਾ

ਯੈੱਸ ਪੰਜਾਬ 
ਜਲੰਧਰ/ਕਪੂਰਥਲਾ, ਨਵੰਬਰ 25, 2022 –
ਵੱਧ ਰਹੇ ਸੜਕ ਹਾਦਸੇ ਅੱਜ ਸਾਡੇ ਦੇਸ਼ ਦੇ ਹੀ ਨਹੀਂ ਬਲਕਿ ਵਿਸ਼ਵਭਰ ਲਈ ਸਮੱਸਿਆ ਬਣੇ ਹੋਏ ਹਨ! ਕਿਸੇ ਇੱਕ ਵੱਲੋਂ ਵੀ ਟ੍ਰੈਫ਼ਿਕ ਨਿਯਮਾਂ ਵਿਚ ਵਰਤੀ ਜਾਂਦੀ ਕੋਤਾਹੀ ਅਨੇਕਾਂ ਜਾਨਾਂ ਤੇ ਭਾਰੂ ਪੈ ਸਕਦੀ ਹੈ! ਸੜਕ ਸੁਰੱਖਿਆ ਹਿੱਤ ਇਹ ਵਿਸ਼ਾ ਹੁਣ ਬਹੁਤ ਗੰਭੀਰ ਹੈ, ਸਮੇਂ ਦੀ ਮੰਗ ਹੈ ਕਿ ਅਸੀਂ ਜਿੰਮੇਦਾਰ ਬਣੀਏ, ਨਿਯਮਾਂ ਦਾ ਪਾਲਣ ਆਪ ਵੀ ਕਰੀਏ ਤੇ ਦੂਜਿਆਂ ਨੂੰ ਵੀ ਗੰਭੀਰਤਾ ਸਮਝਾਈਏ! ਇਹ ਪ੍ਰੇਰਨਾਦਾਇਕ ਵਿਚਾਰ ਪੀ.ਪੀ.ਐਸ ਪੁਲਿਸ ਅਫ਼ਸਰ ਮਨਿੰਦਰਪਾਲ ਸਿੰਘ ਦੇ ਹਨ!

ਉਹ ਜਿਲ੍ਹਾ ਕਪੂਰਥਲਾ ਪੁਲਿਸ ਵਿਚ ਡੀ.ਐਸ.ਪੀ ਵੱਜੋਂ ਤਾਇਨਾਤ ਹਨ! ਮਨਿੰਦਰਪਾਲ ਸਿੰਘ ਸ਼ੁਕਰਵਾਰ ਨੂੰ ਆਈ.ਕੇ.ਗੁਜ਼ਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਆਈ.ਕੇ.ਜੀ ਪੀ.ਟੀ.ਯੂ) ਵਿਚ ਆਯੋਜਿਤ ਟ੍ਰੈਫਿਕ ਨਿਯਮਾਂ ਦੀ ਜਾਗਰੂਕਤਾ ਸਬੰਧੀ ਸੈਮੀਨਾਰ ਨੂੰ ਬਤੌਰ ਮੁੱਖ ਮਹਿਮਾਨ ਸੰਬੋਧਨ ਕਰ ਰਹੇ ਸਨ!

ਆਈ.ਕੇ.ਜੀ.ਪੀ.ਟੀ.ਯੂ ਦੇ ਮੈਨੇਜਮੈਂਟ ਡਿਪਾਰਟਮੈਂਟ ਅਤੇ ਜ਼ਿਲ੍ਹਾ ਕਪੂਰਥਲਾ ਪੁਲਿਸ ਵੱਲੋਂ ਮਿਲਕੇ ਵਿਦਿਆਰਥੀਆਂ ਲਈ ਮੁੱਖ ਕੈਂਪਸ ਵਿਖੇ ਇੱਕ ਰੋਜ਼ਾ ਟ੍ਰੈਫਿਕ ਨਿਯਮਾਂ ਦੀ ਜਾਗਰੂਕਤਾ ਸੰਬੰਧੀ ਸੈਮੀਨਾਰ ਕਰਵਾਇਆ ਗਿਆ। ਜ਼ਿਲ੍ਹਾ ਕਪੂਰਥਲਾ ਪੁਲਿਸ ਦੇ ਸਦਰ ਥਾਣਾ ਦੇ ਮਹਿਲਾ ਐਸ.ਐਚ.ਓ. ਇੰਸਪੈਕਟਰ ਸੋਨਮਦੀਪ ਕੌਰ ਤੇ ਏ.ਐਸ.ਆਈ ਗੁਰਬਚਨ ਸਿੰਘ ਬੰਗੜ ਵੱਲੋਂ ਸੈਮੀਨਾਰ ਨੂੰ ਮੁੱਖ ਬੁਲਾਰਿਆਂ ਵੱਜੋਂ ਸੰਬੋਧਨ ਕੀਤਾ ਗਿਆ! ਐਸ.ਐਚ.ਓ. ਇੰਸਪੈਕਟਰ ਸੋਨਮਦੀਪ ਕੌਰ ਵੱਲੋਂ ਵੱਧ ਰਹੇ ਸੜਕ ਹਾਦਸਿਆਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਟ੍ਰੈਫਿਕ ਨਿਯਮਾਂ ਦੀ ਪਾਲਣਾ ਸੰਬੰਧੀ ਵਿਦਿਆਰਥੀਆਂ ਨੂੰ ਗੰਭੀਰ ਹੋਣ ਲਈ ਪ੍ਰੇਰਿਤ ਕੀਤਾ ਗਿਆ! ਉਨ੍ਹਾਂ ਕਿਹਾ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਜਿੰਨੀ ਵੱਧ ਤੋਂ ਵੱਧ ਹੋਵੇਗੀ, ਸੜਕ ਹਾਦਸੇ ਘੱਟ ਹੋਣਗੇ ਤੇ ਜਾਨ-ਮਾਲ ਸੁਰੱਖਿਅਤ ਰਹੇਗਾ।

ਦੂਸਰੇ ਬੁਲਾਰੇ ਏ.ਐਸ.ਆਈ ਗੁਰਬਚਨ ਸਿੰਘ ਬੰਗੜ ਵੱਲੋਂ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਸਬੰਧੀ ਟ੍ਰੈਫਿਕ ਸਿਗਨਲ ਤੇ ਹੋਰ ਟ੍ਰੈਫ਼ਿਕ ਨਿਸ਼ਾਨ ਬਾਰੇ ਜਾਣਕਾਰੀ ਦਿੰਦੇ ਹੋਏ ਵਰਤਮਾਨ ਕਾਨੂੰਨ ਤੇ ਹਾਦਸਿਆਂ ਦੇ ਤੱਥਾਂ ਤੋਂ ਜਾਣੂੰ ਕਰਵਾਇਆ! ਉਹਨਾਂ ਦੱਸਿਆਂ ਕਿ ਦੇਸ਼-ਵਿਦੇਸ਼ ਹਰ ਪਾਸੇ ਸੜਕ ਹਾਦਸੇ ਅੱਜ ਅਖਬਾਰਾਂ ਦੀਆਂ ਸੁਰਖ਼ੀਆਂ ਹਨ, ਜੋ ਸਿਰਫ ਤੇ ਸਿਰਫ ਲਾਪਰਵਾਹੀ ਕਰਕੇ ਹੀ ਹੁੰਦੇ ਹਨ! ਉਹਨਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਭਾਵੇਂ ਉਹ ਵਿਦੇਸ਼ਾਂ ਚ ਰਹਿਣ ਜਾਂ ਦੇਸ਼ ਵਿਚ ਹਰ ਹਾਲ ਚ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਕਰਨੀ ਯਕੀਨੀ ਬਣਾਉਣ ਤਾਂ ਜੋ ਸੜਕ ਹਾਦਸੇ ਰੁਕ ਸਕਣ!

ਸੈਮੀਨਾਰ ਵਿੱਚ ਡਿਪਟੀ ਰਜਿਸਟਰਾਰ ਲੋਕ ਸੰਪਰਕ ਰਜਨੀਸ਼ ਸ਼ਰਮਾ ਨੇ ਯੂਨੀਵਰਸਿਟੀ ਦੇ ਰਜਿਸਟਰਾਰ ਡਾ.ਐਸ.ਕੇ ਮਿਸ਼ਰਾ ਦਾ ਸੰਦੇਸ਼ ਪੜ੍ਹਿਆ। ਸਵਾਗਤੀ ਭਾਸ਼ਣ ਸਹਾਇਕ ਪ੍ਰੋਫੈਸਰ ਮੈਨੇਜਮੈਂਟ ਡਾ. ਰਾਜਪ੍ਰੀਤ ਕੌਰ ਵੱਲੋਂ ਰੱਖਿਆ ਗਿਆ! ਧੰਨਵਾਦ ਦਾ ਮਤਾ ਸਹਾਇਕ ਪ੍ਰੋਫੈਸਰ ਡਾ.ਕਪਿਲ ਗੁਪਤਾ ਵੱਲੋਂ ਪੜਿਆ ਗਿਆ! ਇਸ ਮੌਕੇ ਯੂਨੀਵਰਸਿਟੀ ਦੇ ਫੈਕਲਟੀ ਮੈਂਬਰ ਡਾ.ਪੂਜਾ ਮਹਿਤਾ, ਡਾ.ਰੂਪਾਲੀ ਬਤਰਾ, ਡਾ.ਮਨਦੀਪ ਕੌਰ, ਡਾ.ਸਰਬਜੀਤ ਸਿੰਘ ਅਤੇ ਹੋਰ ਮੌਜੂਦ ਰਹੇ!

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION