ਅੱਜ-ਨਾਮਾ
ਆਇਆ ਬੱਜਟ ਪੰਜਾਬ ਦਾ ਨਵਾਂ ਜਿਹੜਾ,
ਲੱਗਦੀ ਰੱਖੀ ਗਈ ਚੋਣਾਂ `ਤੇ ਅੱਖ ਮੀਆਂ।
ਵਧੀ ਪੈਨਸ਼ਨ, ਗਰਾਂਟਾਂ ਹਨ ਕਈ ਵਧੀਆਂ,
ਅਣਗੌਲਿਆ ਜਾਪਦਾ ਕੋਈ ਨਾ ਪੱਖ ਮੀਆਂ।
ਮਾਫ ਕਰਨਾ ਕਿਸਾਨਾਂ ਦਾ ਕਰਜ਼ ਜਿਹੜਾ,
ਲਈ ਰਕਮ ਹੈ ਉਹਦੇ ਲਈ ਰੱਖ ਮੀਆਂ।
ਔਰਤ ਜਾਤੀ ਲਈ ਖਾਸ ਖਿਆਲ ਕਰਿਆ,
ਰੱਖਿਆ ਖੇਤੀ-ਮਜ਼ਦੂਰ ਨਹੀਂ ਵੱਖ ਮੀਆਂ।
ਵਿਰੋਧੀ ਧਿਰਾਂ ਨੇ ਫੇਰ ਹਨ ਨੁਕਸ ਗਿਣ`ਤੇ,
ਦਿੱਤਾ ਗਿਆ ਦੋਸ਼ ਪ੍ਰਸ਼ਾਂਤ `ਤੇ ਥੱਪ ਮੀਆਂ।
ਜਾਂ ਫਿਰ ਕਹਿਣ ਕਿ ਅਮਲ ਨਾ ਹੋਣ ਲੱਗਾ,
ਉੱਛਲਦੀ ਆਈ ਬਿਆਨਾਂ ਦੀ ਲੱਪ ਮੀਆਂ।
-ਤੀਸ ਮਾਰ ਖਾਂ
ਮਾਰਚ 09, 2021