ਅੱਜ-ਨਾਮਾ
ਅਸਲੋਂ ਈ ਬਦਲਦਾ ਭਾਰਤ ਦਾ ਹਾਲ ਜਾਂਦੈ,
ਇੱਕੋ ਈ ਸੇਠ ਦੀ ਗੁੱਡੀ ਜਿਹੀ ਚੜ੍ਹੀ ਬੇਲੀ।
ਸੁਣਦੀ ਜਿਨ੍ਹਾਂ ਦੀ ਚੜ੍ਹਤ ਸੀ ਬਹੁਤ ਪਹਿਲਾਂ,
ਹੋ ਗਈ ਉਨ੍ਹਾਂ ਦੀ ਚੜ੍ਹਤ ਜਿਹੀ ਖੜੀ ਬੇਲੀ।
ਬੁੜ-ਬੁੜ ਜਿਹੀ ਆ ਉਨ੍ਹਾਂ ਦੀ ਸੁਣੀ ਜਾਂਦੀ,
ਸੁਣੀਦੀ ਜਿਨ੍ਹਾਂ ਦੀ ਬਾਹਲੀ ਸੀ ਤੜ੍ਹੀ ਬੇਲੀ।
ਹਵਾਈ ਕੁੱਕੜ ਜੋ ਹਵਾ ਨਾਲ ਘੁੰਮਣ ਗਿੱਝੇ,
ਚਾਲੀਸਾ ਇੱਕੋ ਦਾ ਜਾਵਣ ਪਏ ਪੜ੍ਹੀ ਬੇਲੀ।
ਮੁਸ਼ਕਲ ਉਨ੍ਹਾਂ ਲਈ ਜਿਨ੍ਹਾਂ ਦੇ ਮੋਢਿਆਂ`ਤੇ,
ਰੁਕਿਆ ਸੋਚਣ ਤੋਂ ਹਾਲੇ ਨਹੀਂ ਸਿਰ ਬੇਲੀ।
ਹਾਲਤ ਭਾਰਤ ਦੀ ਵੇਖਣ ਤਾਂ ਕਹੀ ਜਾਵਣ,
ਭਲੇ ਦਿਨ ਆਉਣਗੇ, ਕਦੋਂ ਕੁ ਫਿਰ ਬੇਲੀ।
-ਤੀਸ ਮਾਰ ਖਾਂ
ਅਗਸਤ 25, 2022
ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ