35.6 C
Delhi
Sunday, April 28, 2024
spot_img
spot_img

ਅਸ਼ਵਨੀ ਸੇਖ਼ੜੀ ਦੇ ਹੱਕ ਵਿੱਚ ਨਿੱਤਰੇ ਨਵਜੋਤ ਸਿੱਧੂ ਦਾ ਤ੍ਰਿਪਤ ਬਾਜਵਾ ’ਤੇ ਹਮਲਾ, ‘ਦੁੱਧ ’ਚ ਖੱਟਾ ਪਾਉਣ ਨਹੀਂ ਦੇਣਾ, ਬਾਹਰੋਂ ਉਮੀਦਵਾਰ ਆਉਣ ਨਹੀਂ ਦੇਣਾ’

ਯੈੱਸ ਪੰਜਾਬ
ਬਟਾਲਾ, 26 ਦਸੰਬਰ, 2021:
ਪੰਜਾਬ ਦੇ ਵੱਖ-ਵੱਖ ਹਲਕਿਆਂ ਵਿੱਚ ਚੋਣਵੀਂਆਂ ਰੈਲੀਆਂ ਨੂੰ ਸੰਬੋਧਨ ਕਰਨ ਲਈ ਪੁੱਜ ਰਹੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸ: ਨਵਜੋਤ ਸਿੰਘ ਸਿੱਧੂ ਅੱਜ ਕਲ੍ਹ ਹਰ ਹਲਕੇ ਵਿੱਚ ਕਿਸੇ ਆਗੂ ਦੀ ਪਿੱਠ ’ਤੇ ਹੱਥ ਰੱਖ ਕੇ ਉਸਨੂੰ ਲੋਕਾਂ ਸਾਹਮਣੇ ਉਸ ਹਲਕੇ ਦੇ ਉਮੀਦਵਾਰ ਵਜੋਂ ਪੇਸ਼ ਕਰ ਰਹੇ ਹਨ।

ਇਕ ਤੋਂ ਜ਼ਿਆਦਾ ਆਗੂਆਂ ਦੀ ਦਾਅਵੇਦਾਰੀ ਵਾਲੇ ਇਨ੍ਹਾਂ ਹਲਕਿਆਂ ਵਿੱਚ ਸ: ਸਿੱਧੂ ਵੱਲੋਂ ਜਨਤਕ ਤੌਰ ’ਤੇ ਇਕ ਆਗੂ ਦੀ ਉਮੀਦਵਾਰੀ ਦਾ ‘ਲਗਪਗ ਐਲਾਨ’ ਕਰਨ ’ਤੇ ਦੂਜੀਆਂ ਧਿਰਾਂ ਔਖ਼ੀਆਂ ਭਾਰੀਆਂ ਮਹਿਸੂਸ ਕਰ ਰਹੀਆਂ ਹਨ ਅਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਕਾਂਗਰਸ ਪਾਰਟੀ ਦੀ ਵਿਵਸਥਾ ਦੇ ਮੁਤਾਬਕ ਨਹੀਂ ਹੈ।

ਅੱਜ ਇਸੇ ਤਰ੍ਹਾਂ ਦਾ ਵਰਤਾਰਾ ਬਟਾਲਾ ਵਿੱਚ ਵੇਖ਼ਿਆ ਗਿਆ ਜਿੱਥੇ ਪੁੱਜੇ ਸ: ਸਿੱਧੂ ਸ੍ਰੀ ਅਸ਼ਵਨੀ ਸੇਖ਼ੜ ਦੇ ਹੱਕ ਵਿੱਚ ‘ਬੈਟਿੰਗ’ ਕਰਦੇ ਨਜ਼ਰ ਆਏ।

ਸ: ਸਿੱਧੂ ਅੱਜ ਦੀ ਰੈਲੀ ਰਾਹੀਂ ਕੈਬਨਿਟ ਮੰਤਰੀ ਸ: ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੂੰ ਝਟਕਾ ਦਿੰਦੇ ਹੋਏ ਅਤੇ ਸ੍ਰੀ ਅਸ਼ਵਨੀ ਸੇਖ਼ੜੀ ਨੂੰ ਹਲਕੇ ਦੇ ਉਮੀਦਵਾਰ ਵਜੋਂ ਪੇਸ਼ ਕਰ ਦਿੱਤਾ ਅਤੇ ਨਾਲ ਹੀ ਇਹ ਵੀ ਸਾਫ਼ ਕਰ ਦਿੱਤਾ ਕਿ ਹਲਕੇ ਵਿੱਚ ਕੇਈ ‘ਪੈਰਾਸ਼ੂਟ’ ਉਮੀਦਵਾਰ ਨਹੀਂ ਆਏਗਾ। ਜ਼ਿਕਰਯੋਗ ਹੈ ਕਿ ਇਸ ਹਲਕੇ ਦੀ ‘ਸਰਦਾਰੀ’ ਨੂੰ ਲੈ ਕੇ ਸ: ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਸ੍ਰੀ ਅਸ਼ਵਨੀ ਸੇਖ਼ੜੀ ਆਹਮੋ ਸਾਹਮਣੇ ਹਨ ਅਤੇ ਇਕ ਦੂਜੇ ’ਤੇ ਗੰਭੀਰ ਦੋਸ਼ ਲਗਾਉਂਦੇ ਆਏ ਹਨ।

ਆਪਣੀ ਹੀ ਸ਼ੈਲੀ ਵਿੱਚ ਸੰਬੋਧਨ ਕਰਦਿਆਂ ਸ: ਸਿੱਧੂ ਨੇ ਕਿਹਾ, ‘ਬਟਾਲੇ ਵਾਲਿਓ, ਗੱਲ ਇਕੋ ਚੱਲੀ ਜਾਂਦੀ ਹੈ, ਆਹ ਕਰਾਉਣੈ, ਉਹ ਕਰਾਉਣੈ, ਪਰ ਮੈਂ ਕਹਿੰਦਾ ਹਾਂ, ਕਿਹਨੂੰ ਲੜਾਉਣੈ, ਕੰਮ ਕਿਹਨੇ ਕਰਾਉਣੈ? ਜੱਟ ਕਹਿੰਦਾ ਤੁਹਾਨੂੰ ਟਿਕਾ ਕੇ, ਬਾਹਰੋਂ ਕੋਈ ਉਡਾਰੀ ਮਾਰ ਕੇ ਇੱਥੇ ਨਹੀਂ ਆਉਣਾ।’

ਸ: ਸਿੱਧੂ ਨੇ ਆਪਣੀ ਗੱਲ ਜਾਰੀ ਰੱਖਦਿਆਂ ਅਤੇ ਸ: ਤ੍ਰਿਪਤ ਰਜਿੰਦਰ ਸਿੰਘ ਬਾਜਵਾ ’ਤੇ ਨਿਸ਼ਾਨਾ ਸਾਧਦੇ ਹੋਏ ਅਤੇ ਸ੍ਰੀ ਅਸ਼ਵਨੀ ਸੇਖੜੀ ਨੂੰ ਕਲਾਵੇ ਵਿੱਚ ਲੈਂਦਿਆਂ ਕਿਹਾ ਕਿ ‘ਇੱਥੇ ਬੰਦਾ ਸਿੱਧਾ ਆਉਣੈ। ਠੋਕ ਕੇ ਕਹਿੰਦਾ ਹਾਂ, ਟਿਕਾ ਕੇ ਕਹਿੰਦਾ ਹਾਂ, ਜਿਹੜੇ 100 ਮਨ ਦੁੱਧ ਵਿੱਚ ਖੱਟਾ ਪਾਉਣਾ ਚਾਹੁੰਦੇ, ਖੱਟਾ ਪਾਉਣ ਨਹੀਂ ਦੇਣਾ, ਅਤੇ ਭੱਜ ਕੇ ਬੰਦਾ ਇੱਥੇ ਆਉਣ ਨਹੀਂ ਦੇਣਾ।’

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION