30.1 C
Delhi
Friday, April 26, 2024
spot_img
spot_img

ਅਮਰੀਕਾ ਦੇ ‘ਬਾਰਡਰ’ ’ਤੇ ਵਿੱਤੀ ਸਾਲ 2019 ਦੌਰਾਨ 7720 ਭਾਰਤੀ ਮੂਲ ਦੇ ਵਿਅਕਤੀ ਗਿਰਫ਼ਤਾਰ ਕੀਤੇ ਗਏ

ਯੈੱਸ ਪੰਜਾਬ
ਚੰਡੀਗੜ ਫਰਵਰੀ 28, 2020-

ਅਮਰੀਕਾ ਦੇ ਬਾਰਡਰ ਅਤੇ ਕਸਟਮ ਪ੍ਰੋਟੈਕਸ਼ਨ ਵਿਭਾਗ ਜੋ ਕਿ ਸੰਯੁਕਤ ਰਾਜ ਵਿਚ 328 ਪੋਰਟਾਂ ਉਪਰ ਅੱਤਵਾਦ ਰੋਕੂ, ਰਿਵਾਜ, ਇਮੀਗ੍ਰੇਸ਼ਨ, ਵਪਾਰ ਅਤੇ ਖੇਤੀਬਾੜੀ ਸਮੇਤ ਸਰਹੱਦੀ ਸੁਰੱਖਿਆ ਲਈ ਜ਼ਿੰਮੇਵਾਰ ਹੈ ਨੇ ਵਿਤੀ ਸਾਲ 2019 ਦੌਰਾਨ 7720 ਭਾਰਤੀ ਮੂਲ ਦੇ ਵਿਅਕਤੀਆਂ ਨੂੰ ਗਰਿਫਤਾਰ ਕੀਤਾ ਸੀ ਜਿਹਨਾਂ ਵਿਚ 272 ਔਰਤਾਂ ਤੇ 591 ਨਾਬਾਲਗ ਸਨ ।

ਇਸ ਗੱਲ ਦਾ ਖੁਲਾਸਾ ਸ: ਸਤਨਾਮ ਸਿੰਘ ਚਾਹਲ ਕਾਰਜਕਾਰੀ ਡਾਇਰੈਕਟਰ ਨੌਰਥ ਅਮੈਰੀਕਨ ਪੰਜਾਬੀ ਐਸੋਸੀਏਸ਼ਨ (ਨਾਪਾ) ਨੇ ਅੱਜ ਇਥੇ ਜਾਰੀ ਕੀਤੇ ਗਏ ਇਕ ਪ੍ਰੈਸ ਬਿਆਨ ਵਿੱਚ ਕੀਤਾ।

ਸ: ਚਾਹਲ ਜਿਨ੍ਹਾਂ ਨੂੰ ਇਹ ਜਾਣਕਾਰੀ ਯੂ.ਐਸ ਬਾਰਡਰ ਅਤੇ ਕਸਟਮ ਪ੍ਰੋਟੈਕਸ਼ਨ ਵਿਭਾਗ ਪਾਸੋਂ ਫਰੀਡਮ ਆਫ਼ ਇੰਫਰਮੇਸ਼ਨ ਐਕਟ ਤਹਿਤ ਤਹਿਤ ਪ੍ਰਾਪਤ ਕੀਤੀ।

ਸ: ਚਾਹਲ ਨੇ ਦਸਿਆ ਕਿ ਅਮਰੀਕਾ ਦੇ ਵਿੱਤੀ ਸਾਲ 2019 (ਅਕਤੂਬਰ 2018-ਸਤੰਬਰ 2019) ਵਿਚ ਅਮਰੀਕਾ ਦੇ ਬਾਰਡਰ ਅਤੇ ਕਸਟਮ ਪ੍ਰੋਟੈਕਸ਼ਨ ਵਿਭਾਗ ਨੇ ਕੁੱਲ 851,508 ਲੋਕ ਗਰਿਫਤਾਰ ਕੀਤੇ ਸਨ, ਜੋ ਪਿਛਲੇ ਵਿੱਤੀ ਵਰ੍ਹੇ ਨਾਲੋਂ 115% ਜਿਆਦਾ ਤੇ ਪਿਛੇ 12 ਸਾਲਾਂ ਵਿਚ ਸਭ ਤੋਂ ਵੱਧ ਸਨ।ਜਿਹਨਾਂ ਵਿਚ ਭਾਰਤੀ ਮੂਲ ਦੇ ਕੁੱਲ 7720 ਲੋਕ ਸਨ। ਇਸੇ ਤਰ੍ਹਾਂ ਅਮਰੀਕਾ ਦੇ ਬਾਰਡਰ ਅਤੇ ਕਸਟਮ ਪ੍ਰੋਟੈਕਸ਼ਨ ਵਿਭਾਗ ਨੇ ਵਿੱਤੀ ਸਾਲ 2018 ਦੌਰਾਨ ਅਮਰੀਕਾ-ਮੈਕਸੀਕੋ ਦੀ ਤੇ ਲਗਭਗ 100,000 ਗਰਿਫਤਾਰ ਕੀਤੇ ਸਨ ਜਿਨਾਂ ਵਿਚ ਸੀ ਭਤਰਤੀ ਮੂਲ ਦੇ ਲੋਕਾਂ ਦੀ ਗਿਣਤੀ 4620 ਸੀ ਜਿਹਨਾਂ ਵਿਚ 189 ਔਰਤਾਂ ਤੇ 477 ਨਾਬਾਲਗ ਸਨ।

ਇਸ ਜਾਣਕਾਰੀ ਨੂੰ ਸਾਂਝਾ ਕਰਦਿਆਂ ਸ: ਚਾਹਲ ਨੇ ਦੱਸਿਆ ਕਿ ਵਿੱਤੀ ਸਾਲ 2014 ਦੌਰਾਨ ਫੜੇ ਗਏ ਭਾਰਤੀ ਮੂਲ ਦੇ ਵਿਅਕਤੀਆਂ ਦੀ ਗਿਣਤੀ 1663 ਸੀ (109 ਔਰਤਾਂ ਅਤੇ 86 ਨਾਬਾਲਗ), ਵਿੱਤੀ ਸਾਲ 2015 ਦੌਰਾਨ ਗਰਿਫਤਾਰ ਕੀਤੇ ਗਏ ਭਾਰਤੀ ਮੂਲ ਦੇ ਲੋਕਾਂ ਦੀ ਗਿਣਤੀ 3091 ਸੀ ਜਿਹਨਾਂ ਵਿਚ 76 ਔਰਤਾਂ ਅਤੇ 211 ਨਾਬਾਲਗ ਸਨ।ਇਸੇ ਤਰਾਂ ਵਿੱਤੀ ਸਾਲ 2016 ਦੌਰਾਨ ਭਾਰਤੀ ਮੂਲ ਦੇ ਗਰਿਫਤਾਰ ਕੀਤੇ ਗਏ ਲੋਕਾਂ ਦੀ ਗਿਣਤੀ 3544 ਵਿਅਕਤੀ ਸੀ ਜਿਹਨਾਂ ਵਿਚ 145 ਔਰਤਾਂ ਅਤੇ 242 ਨਾਬਾਲਿਗਾਂ ਸਨ ।

ਸ: ਚਾਹਲ ਨੇ ਦਸਿਆ ਕਿ ਅਮਰੀਕਾ ਦੇ ਬਾਰਡਰ ਅਤੇ ਕਸਟਮ ਪ੍ਰੋਟੈਕਸ਼ਨ ਵਿਭਾਗ ਵਲੋਂ ਵਿੱਤੀ ਸਾਲ 2017 ਦੌਰਾਨ ਗਰਿਫਤਾਰ ਕੀਤੇ ਗਏ ਭਾਰਤੀ ਮੂਲ ਦੇ ਵਿਅਕਤੀਆਂ ਗਿਣਤੀ ਵਧ ਕੇ 4620 ਹੋ ਗਈ ਜਿਸ ਵਿਚ 189 ਔਰਤਾਂ ਅਤੇ 477 ਨਾਬਾਲਗ ਸ਼ਾਮਲ ਸਨ।

ਸ: ਚਾਹਲ ਨੇ ਦਸਿਆ ਕਿ ਵਿਭਾਗ ਵਲੋਂ ਮਿਲੀ ਜਾਣਕਾਰੀ ਅਨੁਸਾਰ ਇਸ ਗਿਣਤੀ ਵਿਚ ਕੇਵਲ ਵਾਪਸ ਭੇਜੇ ਜਾਣ ਵਾਲੇ ਲੋਕਾਂ ਦੀ ਗਿਣਤੀ ਹੀ ਸ਼ਾਮਲ ਸੀ.ਸ: ਚਾਹਲ ਨੇ ਕਿਹਾ ਕਿ ਇਹ ਇਕ ਗੰਭੀਰ ਮਸਲਾ ਹੈ ਕਿ ਅਮਰੀਕਾ ਦੇ ਬਾਰਡਰ ਅਤੇ ਕਸਟਮ ਪ੍ਰੋਟੈਕਸ਼ਨ ਵਿਭਾਗ ਵਲੋਂ ਹਰ ਸਾਲ ਅਮਰੀਕਾ ਅੰਦਰ ਗੈਰਕਨੂੰਨੀ ਤੌਰ ਤੇ ਦਾਖਲ ਹੋਣ ਕਾਰਣ ਵੱਡੀ ਗਿਣਤੀ ਵਿਚ ਭਾਰਤੀ ਮੂਲ ਦੇ ਨਾਬਾਲਗ ਲੋਕਾਂ ਨੂੰ ਫੜਿਆ ਜਾ ਰਿਹਾ ਹੈ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION