36.7 C
Delhi
Friday, April 26, 2024
spot_img
spot_img

ਅਮਰੀਕਾ ਦੇ ਇੰਡਿਆਨਾ ਰਾਜ ਵਿਚ ਇਕ ਪਾਰਟੀ ਦੌਰਾਨ ਹੋਈ ਗੋਲੀਬਾਰੀ ਵਿੱਚ 3 ਮੌਤਾਂ ਤੇ 7 ਜਖਮੀ

ਯੈੱਸ ਪੰਜਾਬ
ਸੈਕਰਾਮੈਂਟੋ, 6 ਜੁਲਾਈ, 2022 (ਹੁਸਨ ਲੜੋਆ ਬੰਗਾ)
ਉੱਤਰ ਪੱਛਮੀ ਇੰਡਿਆਨਾ ਵਿਚ ਇਕ ਬਲਾਕ ਪਾਰਟੀ ਦੌਰਾਨ ਹੋਈ ਗੋਲੀਬਾਰੀ ਵਿਚ 3 ਵਿਅਕਤੀਆਂ ਦੀ ਮੌਤ ਹੋ ਗਈ ਤੇ 7 ਹੋਰ ਜਖਮੀ ਹੋ ਗਏ। ਪੁਲਿਸ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੋਲੀਬਾਰੀ ਗੈਰੀ, ਇੰਡਿਆਨਾ ਦੇ ਰਿਹਾਇਸ਼ੀ ਖੇਤਰ ਵਿਚ ਹੋਈ।

ਪੁਲਿਸ ਅਧਿਕਾਰੀ ਲੈਫਟੀਨੈਂਟ ਡਾਨ ਵੈਸਟਰਫੀਲਡ ਨੇ ਕਿਹਾ ਹੈ ਕਿ ਜਦੋਂ ਪੁਲਿਸ ਮੌਕੇ ਉਪਰ ਪੁੱਜੀ ਤਾਂ 3 ਵਿਅਕਤੀਆਂ ਦੀ ਮੌਤ ਹੋ ਚੁੱਕੀ ਸੀ।

ਜਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਵੈਸਟਰਫੀਲਡ ਅਨੁਸਾਰ ਜਖਮੀਆਂ ਦੀ ਹਾਲਤ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲੀ ਹੈ। ਉਨਾਂ ਕਿਹਾ ਹੈ ਕਿ ਅਧਿਕਾਰੀ ਮੌਕੇ ਉਪਰ ਹਾਲਾਤ ਦਾ ਜਾਇਜ਼ਾ ਲੈ ਰਹੇ ਹਨ ਤੇ ਅਜੇ ਇਹ ਵੀ ਪਤਾ ਨਹੀਂ ਲੱਗ ਸਕਿਆ ਕਿ ਹਮਲਾਵਰ ਕਿੰਨੇ ਸਨ।

ਮ੍ਰਿਤਕਾਂ ਵਿਚ ਇਕ 20 ਸਾਲ ਦੀ ਔਰਤ ਸ਼ਾਮਿਲ ਹੈ ਜੋ ਓਲਿੰਪਿਆ ਫੀਲਡਜ ਦੀ ਰਹਿਣ ਵਾਲੀ ਸੀ। ਇਕ ਮ੍ਰਿਤਕ 26 ਸਾਲਾ ਵਿਅਕਤੀ ਲਾਫੇਟੇ, ਇੰਡਿਆਨਾ ਦਾ ਵਸਨੀਕ ਸੀ ਤੇ ਤੀਸਰਾ ਮ੍ਰਿਤਕ 25 ਸਾਲਾ ਵਿਅਕਤੀ ਮੈਰਿਲਵਿਲੇ,ਇੰਡਿਆਨਾ ਦਾ ਵਸਨੀਕ ਸੀ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION