46.1 C
Delhi
Tuesday, May 28, 2024
spot_img
spot_img
spot_img

ਅਨਮੋਲ ਗਗਨ ਮਾਨ ਨੇ ਮੁੰਬਈ ਵਿੱਚ ਸੈਰ-ਸਪਾਟਾ ਰੋਡ ਸ਼ੋਅ ਦੀ ਕੀਤੀ ਅਗਵਾਈ, ਪੰਜਾਬ ਨੂੰ ਸਭ ਤੋਂ ਵੱਧ ਪਸੰਦੀਦਾ ਸੈਰ-ਸਪਾਟਾ ਸਥਾਨ ਵਜੋਂ ਦਰਸਾਇਆ

ਯੈੱਸ ਪੰਜਾਬ
ਮੁੰਬਈ/ਚੰਡੀਗੜ੍ਹ, 24 ਅਗਸਤ, 2023:
ਪੰਜਾਬ ਦੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਅਨਮੋਲ ਗਗਨ ਮਾਨ ਦੀ ਦੂਰਅੰਦੇਸ਼ ਅਗਵਾਈ ਹੇਠ ਸੈਰ- ਸਪਾਟਾ ਵਿਭਾਗ ਪੰਜਾਬ ਵੱਲੋਂ ਅੱਜ ਮੁੰਬਈ ਸ਼ਹਿਰ ਵਿੱਚ ਇੱਕ ਪ੍ਰਭਾਵਸ਼ਾਲੀ ਅਤੇ ਮਨਮੋਹਕ ਰੋਡ ਸ਼ੋਅ ਦਾ ਆਯੋਜਨ ਕੀਤਾ ਗਿਆ। ਇਹ ਸਮਾਗਮ 23 ਅਗਸਤ ਨੂੰ ਜੈਪੁਰ (ਰਾਜਸਥਾਨ) ਤੋਂ ਸ਼ੁਰੂ ਹੋਏ ਚਾਰ-ਸ਼ਹਿਰਾਂ ਵਾਲੇ ਰੋਡ ਸ਼ੋਅ ਦੀ ਲੜੀ ਦਾ ਦੂਜਾ ਪੜਾਅ ਹੈ। ਰੋਡ ਸ਼ੋਅ 25 ਅਗਸਤ ਨੂੰ ਹੈਦਰਾਬਾਦ ਤੱਕ ਆਪਣੀ ਯਾਤਰਾ ਜਾਰੀ ਰੱਖੇਗਾ ਅਤੇ 26 ਅਗਸਤ ਨੂੰ ਰਾਜਧਾਨੀ ਦਿੱਲੀ ਵਿੱਚ ਸਮਾਪਤ ਹੋਵੇਗਾ।

ਮੁੱਖ ਮਹਿਮਾਨ ਅਨਮੋਲ ਗਗਨ ਮਾਨ ਨੇ ਜੋਸ਼ ਅਤੇ ਉਤਸ਼ਾਹ ਨਾਲ ਇੱਕਠ ਨੂੰ ਸੰਬੋਧਨ ਕਰਦੇ ਹੋਏ, ਰਾਜ ਦੀ ਮਹੱਤਵਪੂਰਨ ਪਹਿਲਕਦਮੀ, ‘ਪੰਜਾਬ ਟੂਰਿਜ਼ਮ ਸਮਿਟ ਐਂਡ ਟਰੈਵਲ ਮਾਰਟ’, ਜੋ ਕਿ 11 ਤੋਂ 13 ਸਤੰਬਰ, 2023 ਤੱਕ ਮੋਹਾਲੀ ਵਿੱਚ ਹੋਣ ਜਾ ਰਿਹਾ ਹੈ, ਬਾਰੇ ਜਾਣਕਾਰੀ ਦਿੱਤੀ। ਇਸ ਦਾ ਉਦੇਸ਼ ਪੰਜਾਬ ਦੇ ਅਮੀਰ ਵਿਰਸੇ, ਵੰਨ-ਸੁਵੰਨੇ ਸੱਭਿਆਚਾਰ ਅਤੇ ਮਨਮੋਹਕ ਸੈਰ-ਸਪਾਟੇ ਦੀਆਂ ਪੇਸ਼ਕਸ਼ਾਂ ਨੂੰ ਉਜਾਗਰ ਕਰਨਾ ਹੈ। ਉਨ੍ਹਾਂ ਕਿਹਾ ਕਿ ਇਸ ਰੋਮਾਂਚਕ ਘਟਨਾ ਨੂੰ ਦੇਸ਼ ਨੂੰ ਪੇਸ਼ ਕਰਨ ਲਈ, ਪੰਜਾਬ ਰਾਜ ਸੈਰ ਸਪਾਟਾ ਬੋਰਡ ਨੇ ਦੇਸ਼ ਵਿਆਪੀ ਰੋਡ ਸ਼ੋਅ ਮੁਹਿੰਮ ਸ਼ੁਰੂ ਕੀਤੀ ਹੈ।

ਉਹਨਾਂ ਦੱਸਿਆ ਕਿ ਇਸ ਸ਼ਾਨਦਾਰ ਸਮਾਗਮ ਵਿੱਚ ਵਿਦੇਸ਼ੀ ਅਤੇ ਘਰੇਲੂ ਟੂਰ ਆਪਰੇਟਰ, ਡੈਸਟੀਨੇਸ਼ਨ ਮੈਨੇਜਮੈਂਟ ਕੰਪਨੀਆਂ, ਟਰੈਵਲ ਟਰੇਡ ਮੀਡੀਆ, ਪ੍ਰਭਾਵਸ਼ਾਲੀ ਯਾਤਰਾ ਸ਼ਖਸੀਅਤਾਂ, ਹੋਟਲ ਆਪਰੇਟਰ, ਬੈੱਡ-ਐਂਡ-ਬ੍ਰੇਕਫਾਸਟ ਮੇਜ਼ਬਾਨ, ਫਾਰਮ ਸਟੇਅ ਪ੍ਰੋਪਰਾਈਟਰ ਅਤੇ ਟੂਰਿਜ਼ਮ ਬੋਰਡ ਸਮੇਤ ਅਣਗਿਣਤ ਹਿੱਸੇਦਾਰਾਂ ਦੀ ਸ਼ਮੂਲੀਅਤ ਦੇਖਣ ਨੂੰ ਮਿਲੇਗੀ।

ਮੰਤਰੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਪੰਜਾਬ ਆਪਣੀ ਸ਼ਾਨਦਾਰ ਵਿਰਾਸਤ, ਰਵਾਇਤੀ ਕਲਾ ਦੇ ਰੂਪਾਂ ਅਤੇ ਵਿਲੱਖਣ ਰੀਤੀ-ਰਿਵਾਜਾਂ ਦੇ ਆਧਾਰ ’ਤੇ ਸੈਰ-ਸਪਾਟੇ ਦੀਆਂ ਬਹੁਤ ਸੰਭਾਵਨਾਵਾਂ ਦਾ ਮਾਣ ਰੱਖਦਾ ਹੈ। ਜ਼ਿਕਰਯੋਗ ਹੈ ਕਿ ਅੰਮ੍ਰਿਤਸਰ, ਰੂਪਨਗਰ, ਲੁਧਿਆਣਾ, ਪਟਿਆਲਾ ਅਤੇ ਫਤਿਹਗੜ੍ਹ ਸਾਹਿਬ ਸ਼ਹਿਰ ਅੰਤਰਰਾਸ਼ਟਰੀ ਸੈਲਾਨੀਆਂ ਲਈ ਪ੍ਰਮੁੱਖ ਆਕਰਸ਼ਣ ਬਣ ਕੇ ਉਭਰੇ ਹਨ। ਉਨ੍ਹਾਂ ਕਿਹਾ ਕਿ ਸੈਰ ਸਪਾਟਾ ਵਿਭਾਗ 2030 ਤੱਕ ਇੱਕ ਪ੍ਰਮੁੱਖ ਅੰਤਰਰਾਸ਼ਟਰੀ ਸੈਰ-ਸਪਾਟਾ ਸਥਾਨ ਬਣਨ ਦੇ ਟੀਚੇ ਨਾਲ ਪੰਜਾਬ ਨੂੰ ਭਾਰਤੀ ਸੈਰ-ਸਪਾਟੇ ਵਿੱਚ ਮੋਹਰੀ ਬਣਾਉਣ ਲਈ ਦ੍ਰਿੜਤਾ ਨਾਲ ਸਮਰਪਿਤ ਹੈ।

ਅਨਮੋਲ ਗਗਨ ਮਾਨ ਨੇ ਸੈਰ-ਸਪਾਟਾ ਉਦਯੋਗ ਦੇ ਦਿੱਗਜਾਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਲਈ ਦਿਲੋਂ ਸੱਦਾ ਦਿੱਤਾ, ਜੋ ਕਿ ਸੈਰ-ਸਪਾਟੇ ਦੇ ਮੌਕਿਆਂ ਨਾਲ ਭਰਪੂਰ ਹੈ, ਇਸ ਤੋਂ ਇਲਾਵਾ ਮੁੰਬਈ ਵਿੱਚ ਫਿਲਮ ਉਦਯੋਗ ਨੂੰ ਨਿੱਘਾ ਸੱਦਾ ਦੇਣ ਦੇ ਨਾਲ-ਨਾਲ ਪੰਜਾਬ ਦੀਆਂ ਖੂਬਸੂਰਤ ਥਾਵਾਂ ਨੂੰ ’ ਮਿੰਨੀ ਗੋਆ’ ਵਜੋਂ ਕਿਹਾ ਜਾਂਦਾ ਹੈ ਅਤੇ ਇਸਨੂੰ ਫਿਲਮਾਂ ਦੀ ਸ਼ੂਟਿੰਗ ਲਈ ਇਸਤੇਮਾਲ ਕਰਨ ਦੀ ਵੀ ਭਰਪੂਰ ਸੰਭਾਵਨਾ ਹੈ ।

ਇਸਦੀ ਸਹੂਲਤ ਲਈ, ਇਨਵੈਸਟ ਪੰਜਾਬ ਨੇ 15 ਦਿਨਾਂ ਦੀ ਤਤਕਾਲ ਸਮਾਂ- ਸੀਮਾ ਦੇ ਅੰਦਰ ਪ੍ਰਵਾਨਗੀਆਂ ਨੂੰ ਯਕੀਨੀ ਬਣਾਉਣ ਲਈ ਇਜਾਜ਼ਤ ਪ੍ਰਕਿਰਿਆ ਨੂੰ ਸੁਚਾਰੂ ਬਣਾਇਆ ਹੈ।

ਸੈਰ ਸਪਾਟਾ ਮੰਤਰੀ ਨੇ ਕਿਹਾ ਕਿ ਪੰਜਾਬ ਟਰੈਵਲ ਮਾਰਟ ਦਾ ਉਦੇਸ਼ ਦੇਸ਼ ਭਰ ਤੋਂ ਅਗਾਂਹਵਧੂ ਸੋਚ ਵਾਲੇ ਸੈਰ-ਸਪਾਟਾ ਪੇਸ਼ੇਵਰਾਂ ਨੂੰ ਇਕੱਠਾ ਕਰਨਾ ਹੈ, ਜਿਸ ਨਾਲ ਪੰਜਾਬ ਨੂੰ ਇੱਕ ਚੋਟੀ ਦੇ ਸੈਰ ਸਪਾਟਾ ਸਥਾਨ ਵਜੋਂ ਉਭਰੇ। ਉਨ੍ਹਾਂ ਨੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਅੰਤਰ-ਰਾਸ਼ਟਰੀ ਅਤੇ ਘਰੇਲੂ ਪੱਧਰ ’ਤੇ ਸੈਰ-ਸਪਾਟੇ ਨੂੰ ਹੁਲਾਰਾ ਦੇਣ ਲਈ ਸੂਬੇ ਅੰਦਰ ਸੈਰ-ਸਪਾਟੇ ਨੂੰ ਬੜ੍ਹਾਵਾ ਦੇਣ ਲਈ ਕੀਤੇ ਜਾ ਰਹੇ ਅਣਥੱਕ ਯਤਨਾਂ ਦੀ ਸ਼ਲਾਘਾ ਕੀਤੀ।

ਦੋ ਅੰਤਰਰਾਸ਼ਟਰੀ ਸਰਹੱਦੀ ਸਥਾਨਾਂ ਦੇ ਨਾਲ, ਅਨਮੋਲ ਗਗਨ ਮਾਨ ਨੇ ਕਿਹਾ ਕਿ ਰਾਜ ਕੋਲ ਅਧਿਆਤਮਿਕ ਪ੍ਰਕਾਸ਼ ਅਤੇ ਆਜ਼ਾਦੀ ਘੁਲਾਟੀਆਂ ਦੇ ਸਰਕਟਾਂ ਦਾ ਭੰਡਾਰ ਹੈ, ਇਸ ਤਰ੍ਹਾਂ ਰਾਜ ਸੈਲਾਨੀਆਂ ਲਈ ਸੰਭਾਵਨਾਵਾਂ ਦਾ ਖਜ਼ਾਨਾ ਬਣ ਜਾਂਦਾ ਹੈ।

ਅਨਮੋਲ ਗਗਨ ਮਾਨ ਨੇ ਪੰਜਾਬ ਟੂਰਿਜ਼ਮ ਦੇ ਅਗਾਮੀ ਫੋਕਸ ਰੁਮਾਂਚਕ ਅਤੇ ਜਲ ਸੈਰ-ਸਪਾਟਾ, ਤੰਦਰੁਸਤੀ ਸੈਰ-ਸਪਾਟਾ, ਐਗਰੀ ਅਤੇ ਈਕੋ-ਟੂਰਿਜ਼ਮ ’ਤੇ ਪੇਂਡੂ ਘਰਾਂ ਅਤੇ ਖੇਤਾਂ ਦੇ ਰਹਿਣ ਦੇ ਵਿਕਾਸ ’ਤੇ ਦੱਸਿਆ। ਉਨ੍ਹਾਂ ਕਿਹਾ ਕਿ ਸਰਕਾਰ ਸੈਰ-ਸਪਾਟੇ ਵਿੱਚ ਔਰਤਾਂ ਦੀ ਭੂਮਿਕਾ ਨੂੰ ਵਧਾਉਣ, ਉਨ੍ਹਾਂ ਦੇ ਸਸ਼ਕਤੀਕਰਨ ਅਤੇ ਉਨ੍ਹਾਂ ਦੇ ਜੀਵਨ ਅਤੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਸਮਰਪਿਤ ਹੈ।

ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਦੀ ਪ੍ਰਮੁੱਖ ਸਕੱਤਰ ਸ੍ਰੀਮਤੀ ਰਾਖੀ ਗੁਪਤਾ ਭੰਡਾਰੀ ਨੇ ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਸੈਰ ਸਪਾਟਾ ਖੇਤਰ ਪ੍ਰਤੀ ਸਰਕਾਰ ਦੀ ਵਚਨਬੱਧਤਾ ’ਤੇ ਜ਼ੋਰ ਦਿੱਤਾ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION