26.1 C
Delhi
Friday, April 26, 2024
spot_img
spot_img

ਅਨਮੋਲ ਗਗਨ ਮਾਨ ਦੇ ਮਾਮਲੇ ’ਚ ਵਿਰੋਧ ਪ੍ਰਗਟਾਉਣ ਲਈ ਬਸਪਾ ਨੇ ਸੰਗਰੂਰ ਵਿਖ਼ੇ ਵਿਸ਼ਾਲ ਇਕੱਠ ਕਰਕੇ ਘੇਰੀ ਭਗਵੰਤ ਮਾਨ ਦੀ ਕੋਠੀ

ਯੈੱਸ ਪੰਜਾਬ
ਸੰਗਰੂਰ, 20 ਜੁਲਾਈ, 2021 –
ਬਹੁਜਨ ਸਮਾਜ ਪਾਰਟੀ ਵਲੋਂ ਅੱਜ “ਸੰਵਿਧਾਨ ਕੇ ਸਨਮਾਨ ਮੇ ਬੀ ਐਸ ਪੀ ਮੈਦਾਨ ਮੇ” ਦੇ ਨਾਹਰੇ ਨਾਲ ਆਪ ਆਗੂ ਵਲੋਂ ਕੀਤੀ ਸੰਵਿਧਾਨ ਵਿਰੋਧੀ ਟਿੱਪਣੀ ਅਤੇ ਉਸੇ ਆਪ ਆਗੂ ਨੂੰ ਬਰਖਾਸਤ ਨਾ ਕਰਨ ਖਿਲਾਫ ਵਿਸ਼ਾਲ ਰੋਸ਼ ਰੈਲੀ ਕੱਢੀ ਗਈ ਜਿਸ ਦੀ ਅਗਵਾਈ ਬਸਪਾ ਪੰਜਾਬ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਖੁਦ ਸਾਇਕਲ ਚਲਾਕੇ ਕੀਤੀ।

ਸੈਂਕੜੇ ਗੱਡੀਆਂ, ਮੋਟਰਸਾਈਕਲਾ ਦਾ ਕਾਫ਼ਲਾ ਸਵੇਰੇ ਤੋਂ ਹੀ ਪੁਲਿਸ ਲਾਈਨ ਅੱਗੇ ਇਕੱਠ ਹੋਇਆ ਤੇ ਭਰ ਦੁਪਹਿਰ ਨੂੰ ਬਰਨਾਲਾ ਚੌਕ- ਬੱਸ ਸਟੈਂਡ ਵੱਡਾ ਚੌਂਕ , ਭਗਵਾਨ ਵਾਲਮੀਕਿ ਚੌਂਕ , ਮਿਲਕ ਪਲਾਂਟ ਤੋਂ ਹੁੰਦਾ ਡਰੀਮ ਲੈਂਡ ਕੋਲੋਨੀ ਦੇ ਬਾਹਰ ਰੋਸ ਮੁਜਾਹਰਾ ਕਰਨ ਲਈ ਬੈਠ ਗਿਆ। ਕਾਫ਼ਲੇ ਦਾ ਵਿਸ਼ਾਲ ਇਕੱਠ ਨੀਲੇ-ਪੀਲੇ ਝੰਡਿਆਂ ਨਾਲ ਸਜਿਆ ਹੋਇਆ ਸੀ ਤੇ ਅਕਾਸ਼ ਗੂੰਜਦੇ ਨਾਹਰੇ ਲੱਗ ਰਹੇ ਸਨ।

ਇਸ ਮੌਕੇ ਸ ਗੜ੍ਹੀ ਨੇ ਸੰਬੋਧਨ ਹੁੰਦੇ ਕਿਹਾ ਕਿ ਕਾਂਗਰਸ ਭਾਜਪਾ ਨੇ ਅਨੁਸੂਚਿਤ ਜਾਤਾ ਤੇ ਪੱਛੜੇ ਵਰਗਾ ਲਈ ਗੈਰਪੰਥਕ, ਅਪਵਿੱਤਰ ਤੇ ਹਰਾਮੀ ਸ਼ਬਦਾਂ ਦੀ ਵਰਤੋਂ ਕਰਕੇ ਦਲਿਤ-ਪਛੜੇ ਵਰਗਾ ਵਿਰੋਧੀ ਜਾਤੀਵਾਦੀ ਮਾਨਸਿਕਤਾ ਦਾ ਪ੍ਰਗਟਾਵਾ ਕੀਤਾ ਹੈ। ਓਥੇ ਹੀ ਆਪ ਆਗੂ ਦੀ ਸੰਵਿਧਾਨ ਵਿਰੋਧੀ ਟਿਪਣੀ ਨੇ ਆਪ ਪਾਰਟੀ ਦੀ ਭਗਵਾਂਧਾਰੀ ਸੋਚ ਦਾ ਮੁਜਾਹਰਾ ਕੀਤਾ ਹੈ।

ਕਾਂਗਰਸ ਦੇ ਸਾਂਸਦ ਰਵਨੀਤ ਬਿੱਟੂ, ਭਾਜਪਾ ਦੇ ਕੇਂਦਰੀ ਮੰਤਰੀ ਹਰਦੀਪ ਪੁਰੀ ਤੇ ਆਪ ਦੀ ਅਨਮੋਲ ਗਗਨ ਮਾਨ ਨੂੰ ਦਲਿਤਾਂ ਦੇ ਸਨਮਾਨ ਵਿੱਚ ਕਾਂਗਰਸ ਭਾਜਪਾ, ਆਪ ਨੇ ਬਰਖਾਸਤ ਨਹੀਂ ਕੀਤਾ ਹੈ। ਬਸਪਾ ਪੂਰੇ ਪੰਜਾਬ ਵਿੱਚ ਦਲਿਤਾਂ ਪੱਛੜੇ ਵਰਗਾਂ ਦੇ ਸਨਮਾਨ ਵਿਚ ਅੰਦੋਲਨ ਛੇੜ ਚੁੱਕੀ ਹੈ ਜੋਕਿ ਸੰਗਰੂਰ ਮਾਰਚ ਇਸ ਲੜੀ ਦਾ ਤੀਜਾ ਪ੍ਰੋਗਰਾਮ ਹੈ।

ਸ ਗੜ੍ਹੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਚੌਥਾ ਪ੍ਰੋਗਰਾਮ ਵਿਸ਼ਾਲ ਮੋਟਰ ਸਾਈਕਲ ਰੈਲੀ ਭਗਵਾਨ ਵਾਲਮੀਕਿ ਤੀਰਥ ਤੋਂ ਸ੍ਰੀ ਦਰਬਾਰ ਸਾਹਿਬ ਤੱਕ ਸ਼ਹੀਦ ਊਧਮ ਸਿੰਘ ਜੀ ਦੀ ਸ਼ਹੀਦੀ ਦਿਹਾੜੇ ਮੌਕੇ 31 ਜੁਲਾਈ ਨੂੰ ਹੋਵੇਗੀ। ਓਹਨਾ ਕਿਹਾ ਸਰਕਾਰ ਨੂੰ ਪੰਜਾਬੀਆਂ ਦੀ ਸਿਹਤ ਰੁਜਗਾਰ ਸਹੂਲਤਾਂ ਦਿੰਦੇ ਹੋਏ ਮਹਿੰਗਾਈ ਨੂੰ ਕੰਟਰੋਲ ਕਰਨ ਦੇ ਸੁਹਿਰਦ ਯਤਨ ਕਰਨੇ ਚਾਹੀਦੇ ਹਨ।

ਇਸ ਮੌਕੇ ਤੇ ਸੂਬਾ ਜਨਰਲ ਸਕੱਤਰ ਚਮਕੌਰ ਸਿੰਘ ਵੀਰ, ਸ਼੍ਰੀ ਗੁਰਲਾਲ ਸੈਲਾ, ਸ਼੍ਰੀ ਕੁਲਦੀਪ ਸਰਦੂਲਗੜ੍ਹ, ਸ਼੍ਰੀ ਜੋਗਾ ਸਿੰਘ ਪਨੋਂਦੀਆ, ਬਲਦੇਵ ਮਹਿਰਾ, ਜਗਜੀਤ ਛਰਬੜ, ਦਰਸ਼ਨ ਸਿੰਘ ਝਲੂਰ, ਰਣਧੀਰ ਸਿੰਘ ਨਾਗਰਾ, ਹਵਾ ਸਿੰਘ ਹਨੇਰੀ, ਅਮਰੀਕ ਸਿੰਘ ਕੈਂਥ, ਸਰਬਜੀਤ ਸਿੰਘ ਖੇੜੀ, ਸ਼ਮਸ਼ਾਦ ਅੰਸਾਰੀ, ਡਾ ਹਰਜੋਤ ਸਿੰਘ, ਗੁਰਬਖਸ ਸਿੰਘ, ਬੰਤਾ ਸਿੰਘ ਕੈਂਪਰ, ਡਾ ਜਗਤਾਰ ਸਿੰਘ ਬਾਲੀਆਂ, ਜਗਰੂਪ ਸਿੰਘ ਪੱਖੋਂ, ਦਰਸ਼ਨ ਸਿੰਘ ਬਾਜਵਾ, ਜਗਜੀਤ ਸਿੰਘ ਖੇਡੇਬਾਦ, ਗੁਰਮੁਖ ਸਿੰਘ ਭਿੰਡਰਾਂ, ਸ੍ਰੀ ਆਂਚਲ ਗਰਗ, ਬਲੌਰ ਸਿੰਘ ਲੌਂਗੋਵਾਲ, ਨਿਰਮਲ ਸਿੰਘ ਮੱਟੂ, ਨਿੱਕਾ ਸਿੰਘ ਹਸਨਪੁਰ, ਤਾਰਾ ਸਿੰਘ ਰੋਹੀਡਾ, ਭੋਲਾ ਸਿੰਘ ਧਰਮਗੜ੍ਹ, ਸੋਮਾ ਸਿੰਘ ਗੰਡੇਵਾਲ, ਜੀਵਨ ਸਿੰਘ ਚੋਪੜਾ, ਰਾਮ ਸਿੰਘ ਲੌਂਗੋਵਾਲ, ਤਰਸੇਮ ਸਿੰਘ ਮੰਡਵੀ, ਓਮ ਪ੍ਰਕਾਸ਼ ਸਿੰਘ ਆਦਿ ਸ਼ਾਮਿਲ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION