36.7 C
Delhi
Friday, April 26, 2024
spot_img
spot_img

ਅਤੁੱਲ ਨੰਦਾ, ਡੀ.ਸੀ ਅਤੇ ਸੀ.ਪੀ ਨੇ ਡਾਕਟਰਾਂ ਨੂੰ ਮਿਸ਼ਨਰੀ ਜੋਸ਼ ਨਾਲ ਲੋਕਾਂ ਦੀ ਸੇਵਾ ਕਰਨ ਦੀ ਕੀਤੀ ਅਪੀਲ

ਜਲੰਧਰ, 20 ਅਕਤੂਬਰ, 2019:

ਐਡਵੋਕੇਟ ਜਨਰਲ ਪੰਜਾਬ ਸ਼੍ਰੀ ਅਤੁੱਲ ਨੰਦਾ, ਡਿਪਟੀ ਕਮਿਸ਼ਨਰ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਅੱਜ ਡਾਕਟਰੀ ਭਾਈਚਾਰੇ ਨੂੰ ਜੋਸ਼ ਨਾਲ ਲੋਕਾਂ ਦੀ ਸੇਵਾ ਕਰਨ ਦੀ ਅਪੀਲ ਕੀਤੀ।

ਅੱਜ ਇਥੇ ਮੈਡੀਕੋ ਕੰਸਲਟੈਂਟ ਐਸੋਸੀਏਸ਼ਨ ਵਲੋਂ ਆਯੋਜਿਤ ਮੈਡੀਸਨ ਅਪਡੇਟ 2019 ਦਾ ਉਦਘਾਟਨ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਐਡਵੋਕੇਟ ਜਨਰਲ, ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਵਲੋਂ ਡਾਕਟਰਾਂ ਵਲੋਂ ਸਮੇਂ ਤੇ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕੀਤੀ।

ਉਨ੍ਹਾਂ ਨੇ ਕਿਹਾ ਕਿ ਡਾਕਟਰ ਆਪਣੀ ਜਿੰਮੇਵਾਰੀਆਂ ਨੂੰ ਪ੍ਰਤੀਬੱਧਤਾ ਅਤੇ ਦ੍ਰਿੜਨਿਸ਼ਚੇ ਨਾਲ ਨਿਭਾ ਰਹੇ ਹਨ। ਇਸੇ ਤਰ੍ਹਾਂ ਉਨ੍ਹਾਂ ਨੇ ਕਿਹਾ ਕਿ ਸਮਾਜ ਦੇ ਜਰੂਰਤਮੰਦ ਅਤੇ ਕੰਮਜੋਰ ਵਰਗਾਂ ਦੀ ਸਹੀ ਢੰਗ ਨਾਲ ਸੇਵਾ ਕਰਕੇ ਇਸ ਨੂੰ ਹੋਰ ਵੱਧਿਆ ਬਣਾਉਣਾ ਚਾਹੀਦਾ ਹੈ।

ਐਡਵੋਕਟ ਜਨਰਲ, ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਲੋਕਾਂ ਦੀ ਸੇਵਾ ਕਰਨ ਵਿੱਚ ਡਾਕਟਰਾਂ ਦੀ ਵਚਨਬੱਧਤਾ ਬੇਲੋੜੀ ਅਤੇ ਨਿਵੇਕਲੀ ਸੀ ਜਿਸ ਕਾਰਨ ਡਾਕਟਰਾਂ ਨੂੰ ਸਮਾਜ ਦੇ ਹਰ ਵਰਗ ਵਲੋਂ ਬਹੁਤ ਸਤਿਕਾਰ ਦਿੱਤਾ ਗਿਆ।

ਇਸ ਕਾਨਫਰੰਸ ਨੂੰ ਕਰਵਾਉਣ ਵਿੱਚ ਸੁਸਾਇਟੀ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਇਕ ਬਹੁਤ ਹੀ ਸ਼ਲਾਘਾ ਯੋਗ ਪਹਿਲਕਦਮੀ ਹੈ ਜੋ ਡਾਕਟਰੀ ਸਿੱਖਿਆ, ਖੋਜ ਅਤੇ ਸਿਹਤ ਸੰਭਾਲ ਦੇ ਖੇਤਰ ਵਿੱਚ ਨਵੀਨਤਮ ਉਨਤੀਆਂ ਅਤੇ ਉੱਭਰ ਰਹੀਆਂ ਤਕਨਾਲੋਜੀ ਨਾਲ ਮੈਡੀਕਲ ਖੇਤਰ ਨੂੰ ਕਾਇਮ ਰੱਖਣ ਵਿੱਚ ਮਦਦਗਾਰ ਸਿੱਧ ਹੋਵੇਗੀ।

ਉਨ੍ਹਾਂ ਉਮੀਦ ਜਤਾਈ ਕਿ ਕਾਨਫਰੰਸ ਦੌਰਾਨ ਵਿਚਾਰ ਵਟਾਂਦਰੇ ਕਰਨ ਨਾਲ ਡਾਕਟਰਾਂ ਨੂੰ ਲੋਕਾਂ ਦੀ ਨਵੀਨਤਮ ਜਾਂਚ ਅਤੇ ਸਿਹਤ ਸੰਭਾਲ ਸਹੂਲਤਾਂ ਵਿੱਚ ਮਦਦ ਮਿਲੇਗੀ। ਉਨ੍ਹਾਂ ਕਿਹਾ ਡਾਕਟਰਾਂ ਨੂੰ ਭਰੋਸਾ ਦਿਵਾਇਆ ਕਿ ਰਾਜ ਸਰਕਾਰ ਅਤੇ ਜਿਲ੍ਹਾਂ ਪ੍ਰਸ਼ਾਸਨ ਉਨ੍ਹਾਂ ਦੇ ਖੇਤਰ ਵਿੱਚ ਕਿਸੇ ਕਿਸਮ ਦੀ ਹਿੰਸਾ ਦੀ ਸਥਿਤੀ ਵਿੱਚ ਡਾਕਟਰਾਂ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ।

ਇਸ ਤੋਂ ਪਹਿਲਾਂ ਐਸੋਸੀਏਸ਼ਨ ਦੇ ਪ੍ਰਧਾਨ ਡਾ. ਜੀ.ਐਸ ਗਿੱਲ ਨੇ ਸਮਾਗਮ ਵਿੱਚ ਆਏ ਪਤਵੰਤਿਆਂ ਦਾ ਸਵਾਗਤ ਕੀਤਾ ਅਤੇ ਲੋਕਾਂ ਦੀ ਸੇਵਾ ਲਈ ਸਮੇਂ ਸਮੇਂ ਤੇ ਡਾਕਟਰਾਂ ਦੀ ਮੁਹਾਰਤ ਨੂੰ ਅਪਡੇਟ ਕਰਨ ਐਸੋਸੀਏਸ਼ਨ ਵਲੋਂ ਕੀਤੇ ਗਏ ਉਪਰਾਲਿਆਂ ਬਾਰੇ ਜਾਣੂ ਕਰਵਾਇਆ।

ਇਸ ਮੌਕੇ ਉਨ੍ਹਾਂ ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਨੂੰ ਅਪੀਲ ਕੀਤੀ ਕਿ ਉਹ ਡਾਕਟਰਾਂ ਨੂੰ ਹੈਲਪਲਾਈਨ ਨੰਬਰ ਜਾਰੀ ਕਰਨ ਤਾਂ ਜੋ ਉਨ੍ਹਾਂ ਨੂੰ ਕਿਸੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਤੁਰੰਤ ਪ੍ਰਸ਼ਾਸਨ ਨਾਲ ਸੰਪਰਕ ਕਰ ਸਕਣ, ਜਿਸ ਨੂੰ ਦੋਵਾਂ ਅਧਿਕਾਰੀਆਂ ਵਲੋ ਸਵੀਕਾਰ ਕਰ ਲਿਆ ਗਿਆ।

ਇਸ ਮੌਕੇ ਡਾ. ਐਸ.ਪੀ.ਐਸ ਗਰੋਵਰ, ਡਾ. ਅਮਰਜੀਤ ਸਿੰਘ, ਡਾ. ਐਮ ਐਸ ਭੁਟਾਨੀ, ਡਾ. ਯੋਗੇਸ਼ਵਰ ਸੂਦ, ਡਾ. ਨਵਜੋਤ ਦਹੀਆ, ਡਾ. ਐਸ.ਪੀ.ਐਸ ਸੂਚ, ਡਾ ਰਾਕੇਸ਼ ਅਤੇ ਹੋਰ ਵੀ ਹਾਜ਼ਰ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION