34.1 C
Delhi
Sunday, May 26, 2024
spot_img
spot_img
spot_img

ਅਜੈ ਬੰਗਾ ਨੂੰ ਵਿਸ਼ਵ ਬੈਂਕ ਦਾ ਪ੍ਰਧਾਨ ਨਿਯੁਕਤ ਕੀਤੇ ਜਾਣ ਦੇ ਰਾਸ਼ਟਰਪਤੀ ਬਾਈਡਨ ਦੇ ਫ਼ੈਸਲੇ ਦਾ ‘ਈਕੋਸਿੱਖ’ ਵੱਲੋਂ ਸਵਾਗਤ

ਯੈੱਸ ਪੰਜਾਬ

ਵਾਸ਼ਿੰਗਟਨ, ਫਰਵਰੀ 23, 2023 – ਈਕੋਸਿੱਖ ਨੇ ਅਜੈ ਸਿੰਘ ਬੰਗਾ ਨੂੰ ਵਿਸ਼ਵ ਬੈਂਕ ਦੇ ਅਹੁਦੇ ਲਈ ਨਾਮਜ਼ਦ ਕੀਤੇ ਜਾਣ ਦਾ ਸਵਾਗਤ ਕੀਤਾ ਹੈ। ਈਕੋਸਿੱਖ ਦੇ ਗਲੋਬਲ ਪ੍ਰੈਜ਼ੀਡੈਂਟ ਡਾ. ਰਾਜਵੰਤ ਸਿੰਘ ਨੇ ਕਿਹਾ, “ਵਿਸ਼ਵ ਬੈਂਕ ਦੇ ਮੁਖੀ ਦੀ ਭੂਮਿਕਾ ਲਈ ਮਾਸਟਰਕਾਰਡ ਦੇ ਸਾਬਕਾ ਸੀਈਓ ਅਜੈ ਬੰਗਾ ਦੀ ਨਿਯੁਕਤੀ ਦਾ ਐਲਾਨ ਧਰਤੀ ਉੱਤੇ ਕਲਾਈਮੇਟ ਜਲਵਾਯੂ ਪਰਿਵਰਤਨ ਦੇ ਪ੍ਰਭਾਵਾਂ ਬਾਰੇ ਸੁਚੇਤ ਵਿਸ਼ਵ ਭਾਈਚਾਰੇ ਲਈ ਇੱਕ ਸਹੀ ਕਦਮ ਹੈ। ਜਲਵਾਯੂ ਪਰਿਵਰਤਨ ਸਮੇਤ ਸਾਡੇ ਸਮਿਆਂ ਦੇ ਸਭ ਤੋਂ ਵੱਧ ਅਹਿਮ ਮੁੱਦਿਆਂ ਨੂੰ ਹੱਲ ਕਰਨ ਲਈ ਬੰਗਾ ਦੇ ਆਰਥਿਕ ਸਰੋਤਾਂ ਨੂੰ ਜੁਟਾਉਣ ਵਰਤਨ ਦੀ ਯੋਗਤਾ ਸਭ ਤੋਂ ਪ੍ਰਮੁੱਖ ਕਾਰਨ ਸੀ ਜਿਸ ਨੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੂੰ ਇਸ ਭੂਮਿਕਾ ਲਈ ਆਪਣੀ ਨਾਮਜ਼ਦਗੀ ਦਾ ਐਲਾਨ ਕਰਨ ਲਈ ਪ੍ਰੇਰਿਆ।”

ਬਾਈਡਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਬੰਗਾ “ਇਤਿਹਾਸ ਦੇ ਇਸ ਨਾਜ਼ੁਕ ਸਮੇਂ ਵਿੱਚ ਵਿਸ਼ਵ ਬੈਂਕ ਦੀ ਅਗਵਾਈ ਕਰਨ ਲਈ ਵਿਲੱਖਣ ਤੌਰ ‘ਤੇ ਲੈਸ ਹੈ।” ਵਿਸ਼ਵ ਭਾਈਚਾਰੇ ਵਿੱਚ ਬਹੁਤ ਸਾਰੇ ਲੋਕ ਇਸ ਪ੍ਰਮੁੱਖ ਵਿੱਤੀ ਸੰਸਥਾ ਵਰਲਡ ਬੈਂਕ ਦੇ ਕੰਮ ਕਰਨ ਦੇ ਤਰੀਕੇ ਵਿੱਚ ਤਬਦੀਲੀ ਲਈ ਦਬਾਅ ਪਾ ਰਹੇ ਹਨ ਅਤੇ ਇਹ ਵੀ ਦਬਾਅ ਪਾ ਰਹੇ ਹਨ ਕਿ ਇਹ ਸੰਸਥਾ ਕਿਵੇਂ ਜਲਵਾਯੂ ਤਬਦੀਲੀ, ਭੋਜਨ ਸੁਰੱਖਿਆ ਅਤੇ ਕੋਰੋਨਵਾਇਰਸ ਮਹਾਂਮਾਰੀ ਵਰਗੇ ਉਭਰ ਰਹੇ ਗਲੋਬਲ ਸੰਕਟਾਂ ਨੂੰ ਹੱਲ ਕਰੇਗੀ।

ਡਾ: ਸਿੰਘ ਨੇ ਅੱਗੇ ਕਿਹਾ, “ਬੈਂਕ ਗਲੋਬਲ ਆਰਥਿਕਤਾ ਦੇ ਕੇਂਦਰ ਵਿੱਚ ਰਹਿੰਦਾ ਹੈ, ਖਾਸ ਤੌਰ ‘ਤੇ ਮੱਧ-ਆਮਦਨੀ ਵਾਲੇ ਦੇਸ਼ਾਂ ਲਈ, ਸੰਸਥਾ ਦੇ ਮੁਖੀ ਬੰਗਾ ਦੇ ਨਾਲ, ਜਲਵਾਯੂ ਏਜੰਡਾ, ਇਸ ਦੇ ਕੇਂਦਰ ‘ਤੇ ਹੋਣ ਦੀ ਉਮੀਦ ਹੈ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਇਹਨਾਂ ਦੀ ਲੀਡਰਸ਼ਿਪ ਥੱਲੇ ਹਰੀ ਊਰਜਾ ਵੱਲ ਜਾਣ ਲਈ ਅਤੇ ਦੁਨੀਆ ਭਰ ਦੇ ਦੇਸ਼ਾਂ ਲਈ ਉਪਲਬਧ ਕਰਜ਼ੇ ਵਿੱਚ ਵਾਧੇ ਦੇ ਨਾਲ ਬੈਂਕ ਦੇ ਕੰਮਕਾਜ ਵਿੱਚ ਬਦਲਾਅ ਵੀ ਵੇਖਣ ਨੂੰ ਮਿਲੇਗਾ।”

ਉਸਨੇ ਅੱਗੇ ਕਿਹਾ, “ਬੰਗਾ ਨੇ ਮਾਸਟਰਕਾਰਡ ਸਮੇਤ ਅਰਬਾਂ ਦੀ ਮਾਰਕੀਟ ਹਿੱਸੇਦਾਰੀ ਵਾਲੀਆਂ ਕੰਪਨੀਆਂ ਦੀ ਸਫਲਤਾਪੂਰਵਕ ਅਗਵਾਈ ਕੀਤੀ ਹੈ ਅਤੇ ਔਰਤਾਂ ਦੇ ਸਸ਼ਕਤੀਕਰਨ ਅਤੇ ਸਮਾਨਤਾ ਨੂੰ ਉਤਸ਼ਾਹਿਤ ਕਰਨ ਵਾਲੀਆਂ ਨੀਤੀਆਂ ਨੂੰ ਲਾਗੂ ਕੀਤਾ ਹੈ ਅਤੇ ਲੋਕਾਂ ਲਈ ਨੌਕਰੀਆਂ ਪੈਦਾ ਕੀਤੀਆਂ ਹਨ। ਕਾਰੋਬਾਰਾਂ ਨੂੰ ਆਪਣੇ ਗਾਹਕਾਂ ਅਤੇ ਵੱਡੇ ਪੱਧਰ ‘ਤੇ ਸਮਾਜ ਪ੍ਰਤੀ ਵਧੇਰੇ ਹਮਦਰਦ ਬਣਾਉਣ ਵਿੱਚ ਇਹਨਾਂ ਦੀ ਰੋਲ ਰਿਹਾ ਹੈ।”

ਡਾ: ਸਿੰਘ ਨੇ ਅੱਗੇ ਕਿਹਾ, “ਅਸੀਂ ਪੂਰੀ ਉਮੀਦ ਕਰਦੇ ਹਾਂ ਕਿ ਬੰਗਾ ਅਮੀਰ ਅਤੇ ਗਰੀਬ ਦੇਸ਼ਾਂ ਵਿਚਕਾਰ ਪਾੜਾ ਘਟਾਉਣ ਲਈ ਕੰਮ ਕਰਨਗੇ ਅਤੇ ਗਰੀਬੀ ਕਾਰਨ ਦੁਨੀਆ ਭਰ ਵਿੱਚ ਪੀੜਤ ਲੋਕਾਂ ਲਈ ਇੱਕ ਸੁਰੱਖਿਆ ਜਾਲ ਬਣਾਉਣ ਵਿੱਚ ਮਦਦ ਕਰਨਗੇ। “

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION