42.8 C
Delhi
Saturday, May 18, 2024
spot_img
spot_img

ਅਗਲੀ ਅਕਾਲੀ ਦਲ ਤੇ ਬਸਪਾ ਸਰਕਾਰ ਸੋਲਰ ਸਮਰਥਾ ਵਧਾ ਕੇ ਦੋ ਸਾਲਾਂ ਵਿਚ ਹੀ ਬਿਜਲੀ ਸਬਸਿਡੀ ਬਿੱਲ ਖ਼ਤ ਕਰੇਗੀ : ਸੁਖਬੀਰ ਸਿੰਘ ਬਾਦਲ

ਯੈੱਸ ਪੰਜਾਬ
ਲੁਧਿਆਣਾ, 17 ਅਕਤੂਬਰ, 2021 (ਪ੍ਰੀਤੀ ਸ਼ਰਮਾ)
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਲੇ ਅੱਜ ਐਲਾਨ ਕੀਤਾ ਕਿ ਅਗਲੀ ਆਉਣ ਵਾਲੀ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਸੋਲਰ ਬਿਜਲੀ ਉਤਪਾਦਨ ਸਮਰਥਾ ਵਧਾ ਕੇ ਅਗਲੇ ਦੋ ਸਾਲਾਂ ਵਿਚ ਬਿਜਲੀ ਸਬਸਿਡੀ ਬਿੱਲ ਖਤਮ ਕਰ ਦੇਵੇਗੀ ਅਤੇ ਨਾਲ ਹੀ ਅਜਿਹੀ ਨੀਤੀ ਲਿਆਂਦੀ ਜਾਵੇਗੀ ਕਿ ਉਦਯੋਗਿਕ ਸੈਕਟਰ ਆਪਣੀ ਸੋਲਰ ਬਿਜਲੀ ਸਮਰਥਾ ਆਪ ਵਿਕਸਤ ਕਰ ਸਕੇ।

ਇਥੇ ਸਰਦਾਰ ਭੁਪਿੰਦਰ ਸਿੰਘ ਭਿੰਦਾ ਵੱਲੋਂ ਰੱਖੀ ਉਦਯੋਗਪਤੀਆਂ ਤੇ ਬੁੱਧੀਜੀਵੀਆਂ ਨਾਲ ਮੀਟਿੰਗ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਅਗਲੀ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਸੋਲਰ ਬਿਜਲੀ ਉਤਪਾਦਨ ਵਿਚ ਵਾਧਾ ਕਰੇਗੀ ਤਾਂ ਜੋ 12000 ਕਰੋੜ ਰੁਪਏ ਦੇ ਸਾਲਾਨਾ ਸਬਸਿਡੀ ਬਿੱਲ ਨਾਲ ਨਜਿੱਠਿਆ ਜਾ ਸਕੇ ਤੇ ਕਿਸਾਨਾਂ ਨੂੰ ਮੁਫਤ ਬਿਜਲੀ ਦੀ ਸਹੂਲਤ ਮਿਲਦੀ ਰਹੇ। ਉਹਨਾਂ ਕਿਹਾ ਕਿ 25000 ਕਰੋੜ ਰੁਪਏ ਦੀ ਲਾਗਤ ਨਾਲ 10000 ਮੈਗਾਵਾਟ ਸੋਲਰ ਬਿਜਲੀ ਉਤਪਾਦਨ ਦੀ ਸਹੂਲਤ ਸਿਰਜੀ ਜਾ ਸਕਦੀ ਹੈ। ਉਹਨਾਂ ਕਿਹਾ ਕਿ ਦੋ ਸਾਲਾਂ ਵਿਚ ਅਸੀਂ ਨਿਵੇਸ਼ ਦੀ ਉਹ ਰਕਮ ਹਾਸਲ ਕਰ ਲਵਾਂਗੇ ਜੋ ਸੂਬੇ ਦੀਆਂ ਸਬਸਿਡੀ ਜ਼ਰੂਰਤਾਂ ਪੂਰੀਆਂ ਕਰਨ ਵਾਸਤੇ ਲੋੜੀਦੀ ਹੈ।

ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਸੀਂ ਵੀ ਚਾਹੁੰਦੇ ਹਾਂ ਕਿ ਉਦਯੋਗਪਤੀ ਆਪਣੇ ਸੋਲਰ ਪਲਾਂਟ ਲਗਾਉਣ। ਉਹਨਾਂ ਕਿਹਾ ਕਿ ਉਦਯੋਗਿਕ ਫੋਕਲ ਪੁਆਇੰਟਾਂ ’ਤੇ ਵੀ ਇਹ ਲਗਾਏ ਜਾ ਸਕਦੇ ਹਨ। ਉਹਨਾਂ ਕਿਹਾ ਕਿ ਚਾਰ ;ਸਾਲਾਂ ਦੀ ਬੱਚਤ ਨਾਲ ਹੀ ਸੋਲਰ ਬਿਜਲੀ ਉਤਪਾਦਨ ਵਾਸਤੇ ਲੋੜੀਂਦੇ ਬੁਨਿਆਦੀ ਢਾਂਚੇ ਦਾ ਖਰਚ ਪੂਰਾ ਹੋ ਸਕੇਗਾ ਅਤੇ ਇਕ ਤਰੀਕੇ ਨਾਲ ਸਬਸਿਡੀ ਬਿੱਲ ਵੀ ਜ਼ੀਰੋ ਹੋ ਜਾਵੇਗਾ। ਉਹਨਾਂ ਕਿਹਾ ਕਿ ਉਦਯੋਗਪਤੀ ਸੋਲਰ ਬਿਜਲੀ ਉਤਪਾਦਨ ਦੀ ਬਦੌਲਤ ਬਿਜਲ ਬਿੱਲਾਂ ’ਤੇ 21 ਫੀਸਦੀ ਟੈਕਸ ਦੀ ਬੱਚਤ ਵੀ ਕਰ ਸਕਦੇ ਹਨ।

ਸ਼੍ਰੋਮਣੀ ਅਕਾਲੀ ਦਲ ਦੇ ਨੇ ਖੁੱਲ੍ਹੀ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਨੂੰ ਉਦਯੋਗਿਕ ਤੇ ਸੇਵਾਵਾਂ ਦੇ ਖੇਤਰ ਵਿਚ ਇਕ ਹੋਰ ਵੱਡੇ ਹੁਲਾਰੇ ਦੀ ਜ਼ਰੂਰਤ ਹੈ। ਉਹਨਾਂ ਕਿਹਾ ਕਿ ਅਸੀਂ ਸਮਝਦੇ ਹਾਂ ਕਿ ਸਸਤੀ ਬਿਜਲੀ ਦੀ ਉਪਲਬਧਤਾ ਸਮੇਤ ਨਵੀਂਆਂ ਪਹਿਲਕਦਮੀਆਂ ਨਵਾਂ ਨਿਵੇਸ਼ ਵੀ ਲਿਆ ਸਕਦੀਆਂ ਹਨ ਤੇ ਇਸ ਨਾਲ ਸਾਡੇ ਘਰੇਲੂ ਉਪਜੇ ਉਦੱਮੀਆਂ ਨੁੰ ਆਪਣਾ ਕਾਰੋਬਾਰ ਵਧਾਉਣ ਵਿਚ ਵੀ ਮਦਦ ਮਿਲੇਗੀ। ਉਹਨਾਂ ਇਹ ਵੀ ਐਲਾਨ ਕੀਤਾ ਕਿ ਮਹਿਲਾ ਉਦਮੀਆਂ ਲਈ 10 ਲੱਖ ਰੁਪਏ ਦਾ ਕਰਜ਼ਾ ਮਿਲੇਗਾ ਤਾਂ ਜੋ ਅਜਿਹੀਆਂ ਮਹਿਲਾ ਉਦਮੀਆਂ ਨੂੰ ਆਪਣਾ ਹੀ ਅਦਾਰਾ ਖੜ੍ਹਾ ਕਰਨ ਵਾਸਤੇ ਉਤਸ਼ਾਹਿਤ ਕੀਤਾ ਜਾ ਸਕੇ।

ਸਰਦਾਰ ਬਾਦਲ ਨੇ ਇਹ ਵੀ ਦੱਸਿਆ ਕਿ ਕਿਵੇਂ ਅਗਲੀ ਸਰਕਾਰ ਸਰਕਾਰੀ ਸਿੱਖਿਆ ਨੂੰ ਉਤਸ਼ਾਹਿਤ ਕਰੇਗੀ। ਉਹਨਾਂ ਕਿਹਾ ਕਿ ਅਸੀਂ ਮਹਿਸੂਸ ਕਰਦੇ ਹਾਂ ਕਿ ਸਾਨੂੰ ਬਲਾਕ ਪੱਧਰ ’ਤੇ ਸੰਯੁਕਤ ਸਕੂਲ ਖੋਲ੍ਹਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਇਸ ਨਾਲ ਸਾਰੇ ਸਰੋਤ ਇਕ ਥਾਂ ਇਕੱਤਰ ਹੋ ਸਕਣਗੇ ਤੇ ਇਸ ਨਾਲ ਦੂਰ ਦੁਰਾਡੇ ਪੋਸਟਿੰਗ ਤੋਂ ਵੀ ਅਧਿਆਪਕਾਂ ਦਾ ਬਚਾਅ ਹੋ ਜਾਵੇਗਾ।

ਉਹਨਾਂ ਕਿਹਾ ਕਿ ਅਜਿਹਾ ਅਕਾਲੀ ਦਲ ਦੀਆਂ ਅਗਵਾਈ ਵਾਲੀਆਂ ਸਰਕਾਰਾਂ ਵੱਲੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਸਿੱਖਿਆ ਦੇ ਖੇਤਰ ਨੁੰ ਵੱਡਾ ਹੁਲਾਰਾ ਦਣ ਦੀ ਨੀਤੀ ਤਹਿਤ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਅਸੀਂ ਆਪਣੇ ਪਿਛਲੇ ਕਾਰਜਕਾਲ ਦੌਰਾਨ ਮੈਰੀਟੋਰੀਅਸ ਸਕੂਲ ਖੋਲ੍ਹੇ ਜੋ ਬਹੁਤ ਹੀ ਲਾਇਕ ਵਿਦਿਆਰਥੀਆਂ ਨੂੰ ਮੁਫਤ ਵਿਦਿਆ ਪ੍ਰਦਾਨ ਕਰ ਰਹੇ ਹਨ।

ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਸੂਬੇ ਦੀ ਵਾਗਡੋਰ ਸੰਭਾਲਣ ਦੇ ਤੁਰੰਤ ਬਾਅਦ ਇਹ ਸਕੂਲ ਬੰਦ ਹੋ ਗਏ। ਉਹਨਾਂ ਇਹ ਵੀ ਦੱਸਿਆ ਕਿ ਕਿਵੇਂ ਪਿਛਲੀ ਅਕਾਲੀ ਸਰਕਾਰ ਨੇ ਸੂਬੇ ਵਿਚ ਆਈ ਐਸ ਬੀ, ਆਈ ਆਈ ਟੀ, ਆਈ ਆਈ ਐਮ ਤੇ ਹੋਰ ਸੰਸਥਾਵਾਂ ਸਿਰਫ ਵਿਦਿਆਰਥੀਆਂ ਨੂੰ ਪ੍ਰੋਫੈਸ਼ਨਲ ਕੋਰਸ ਪ੍ਰਤੀ ਉਤਸ਼ਾਹਿਤ ਕਰਨ ਵਾਲੇ ਅਪਣਾਈਆਂ।

ਇਸ ਮੌਕੇ ਸੀਨੀਅਰ ਆਗੂ ਸਰਦਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਦੌਰਾਨ ਕਾਂਗਰਸ ਦੇ ਰਾਜਕਾਲ ਵਿਚ ਵਪਾਰੀ ਤੇ ਉਦਯੋਗਪਤੀ ਅਸੁਰੱਖਿਆ ਮਹਿਸੂਸ ਕਰਨ ਲੱਗ ਪਏ ਹਨ। ਉਹਨਾਂ ਕਿਹਾ ਕਿ ਗੈਂਗਸਟਰ ਸਭਿਆਚਾਰ ਨੁੰ ਪ੍ਰਫੁੱਲਤ ਕੀਤਾ ਗਿਆ ਜਿਸਦੀ ਬਦੌਲਤ ਫਿਰੌਤੀਆਂ ਵਸੂਲੀਆਂ ਗਈਆਂ ਤੇ ਕਤਲ ਵੀ ਹੋਏ।

ਉਹਨਾਂ ਕਿਹਾ ਕਿ ਪੰਜਾਬ ਸਰਕਾਰ ਇਸ ਸਭ ਦੀ ਜ਼ਿੰਮੇਵਾਰ ਹੈ ਤੇ ਉਹਨਾਂ ਕਿਹਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਵਰਗਾ ਆਗੂ ਜਿਸਨੇ ਵਿਕਾਸ ਦਾ ਯੁੱਗ ਸ਼ੁਰੂ ਕੀਤਾ, ਐਕਸਪ੍ਰੈਸ ਵੇਅ ਬਣਵਾਈਆਂ ਤੇ ਨਾਲ ਹੀ ਹਵਾਈ ਅੱਡੇ ਬਣਵਾਏ ਤੇ ਸੂਬੇ ਵਿਚ ਬਿਜਲੀ ਸਰਪਲੱਸ ਕੀਤੀ, ਉਹੀ ਅਜਿਹਾ ਕਰ ਸਕਦੇ ਹਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION