36.7 C
Delhi
Friday, April 26, 2024
spot_img
spot_img

ਅਕਾਲ ਤਖ਼ਤ ਸ਼੍ਰੋਮਣੀ ਕਮੇਟੀ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਸਿੱਖਾਂ ’ਤੇ ਹਮਲੇ ਦੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰੇ: ਸੰਧਵਾਂ

ਯੈੱਸ ਪੰਜਾਬ
ਅੰਮਿ੍ਰਤਸਰ, 25 ਅਕਤੂਬਰ, 2020:
“ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲਾਪਤਾ ਹੋਏ 328 ਸਰੂਪਾਂ ਵਿਚ ਸ਼ਾਮਲ ਮੁਲਾਜ਼ਮਾਂ ਜਾਂ ਹੋਰ ਲੋਕਾਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਨੂੰ ਲੈ ਕੇ ਸ੍ਰੋਮਣੀ ਕਮੇਟੀ ਦਫਤਰ ਦੇ ਬਾਹਰ ਪਿਛਲੇ ਲਗਭਗ 40 ਦਿਨਾਂ ਤੋਂ ਰੋਸ ਪ੍ਰਦਰਸਨ ਕਰ ਰਹੇ ਸਤਿਕਾਰ ਕਮੇਟੀ ਦੇ ਮੈਂਬਰਾਂ ‘ਤੇ ਹਮਲਾ ਬਹੁਤ ਹੀ ਮੰਦਭਾਗਾ ਹੈ ਅਤੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਦੋਸੀਆਂ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ’’ ਇਹ ਵਿਚਾਰ ਜਖਮੀ ਵਿਅਕਤੀਆਂ ਨੂੰ ਮਿਲਣ ਲਈ ਸਿਵਲ ਹਸਪਤਾਲ ਅੰਮਿ੍ਰਤਸਰ ਪਹੁੰਚੇ ‘ਆਪ’ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਪ੍ਰਗਟ ਕੀਤੇ ।

‘ਆਪ’ ਵਿਧਾਇਕ ਨੇ ਕਿਹਾ ਕਿ ਪ੍ਰਦਰਸਨ ਕਰ ਰਹੇ ਸਿਖਾਂ ਅਤੇ ਮੀਡੀਆ ਕਰਮੀਆਂ ਨਾਲ ਸ੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਵੱਲੋਂ ਕੀਤਾ ਗਿਆ ਅਪਮਾਨ ਜਨਕ ਅਤੇ ਹਿੰਸਕ ਵਿਵਹਾਰ ਸਮੁੱਚੀ ਸਿੱਖ ਕੌਮ ਦਾ ਅਪਮਾਨ ਹੈ। ਸ੍ਰੋਮਣੀ ਕਮੇਟੀ ਜਿਸ ਦਾ ਅਸਲ ਮੰਤਵ ਸਿੱਖ ਸੰਗਠਨ ਦੇ ਹਿਤਾਂ ਦੀ ਸੰਭਾਲ ਕਰਨਾ ਸੀ, ਹੁਣ ਪ੍ਰਕਾਸ ਸਿੰਘ ਬਾਦਲ ਅਤੇ ਉਸ ਦੇ ਪੁੱਤਰ ਦੀ ਸਰਪ੍ਰਸਤੀ ਅਧੀਨ ਅਕਾਲੀ ਦਲ ਦੁਆਰਾ ਕੰਟਰੋਲ ਕੀਤਾ ਜਾ ਰਿਹਾ ਹੈ ਜੋ ਕਿ ਵੱਕਾਰੀ ਸਿੱਖ ਸੰਸਥਾ ਨੂੰ ਰਾਜਨੀਤਿਕ ਅਤੇ ਵਿੱਤੀ ਲਾਭ ਲਈ ਵਰਤ ਰਹੇ ਹਨ।

ਕੁਲਤਾਰ ਸਿੰਘ ਸੰਧਵਾਂ ਨੇ ਸਿੱਖ ਭਾਈਚਾਰੇ ਨੂੰ ਅਪੀਲ ਕੀਤੀ ਕਿ ਬਾਦਲ ਪਰਿਵਾਰ ਦਾ ਸਿੱਖ ਵਿਰੋਧੀ ਚਿਹਰਾ ਦੁਨੀਆਂ ਦੇ ਸਾਹਮਣੇ ਆ ਗਿਆ ਹੈ ਅਤੇ ਹੁਣ ਸਮਾਂ ਆ ਗਿਆ ਹੈ ਕਿ ਸਿਖਾਂ ਦੀ ਸਰਵਸ੍ਰੇਸਠ ਧਾਰਮਿਕ ਸੰਸਥਾ ਨੂੰ ਆਗਾਮੀ ਐਸਜੀਪੀਸੀ ਚੋਣਾਂ ਵਿੱਚ ਸਿੱਖ ਭਾਈਚਾਰੇ ਅਤੇ ਸਿੱਖ ਸੰਥਾਵਾਂ ਦੀ ਸੁਹਿਰਦਤਾ ਨਾਲ ਸੇਵਾ ਕਰਨ ਦੇ ਇਰਾਦੇ ਰੱਖਣ ਵਾਲੇ ਸੱਚੇ-ਸੁੱਚੇ ਲੋਕਾਂ ਦੀ ਚੋਣ ਕਰਕੇ ਬਾਦਲ ਪਰਿਵਾਰ ਦੇ ਚੁੰਗਲ ਤੋਂ ਆਜਾਦ ਕਰਵਾਇਆ ਜਾਵੇ।

ਇਸ ਮੌਕੇ ਸੂਬਾ ਜੁਆਇੰਟ ਸੈਕਟਰੀ ਅਸੋਕ ਤਲਵਾਰ, ਜ਼ਿਲਾ ਸਕੱਤਰ ਇਕਬਾਲ ਸਿੰਘ ਭੁੱਲਰ, ਪਰਮਿੰਦਰ ਸਿੰਘ ਸੇਠੀ ਪ੍ਰਧਾਨ (ਅੰਮਿ੍ਰਤਸਰ-ਸ਼ਹਿਰੀ ) ਸਮੇਤ ਸੀਨੀਅਰ ਆਗੂ ਵੀ ਹਾਜਰ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION