30.1 C
Delhi
Friday, April 26, 2024
spot_img
spot_img

ਅਕਾਲ ਤਖ਼ਤ ਦੀ ਮਾਣ ਮਰਿਆਦਾ ਨੂੰ  ਬਹਾਲ ਕਰਨ ਲਈ ਅਕਾਲੀ ਦਲ (ਟਕਸਾਲੀ) ਵੱਲੋਂ ਕਰਵਾਏ ਜਾ ਰਹੇ 99ਵੇਂ ਸਾਲਾਂ ਸਥਾਪਨਾ ਦਿਵਸ ਵਿਚ ਹੁੰਮ – ਹੁੰਮਾਂ ਕੇ ਪਹੁੰਚਣ ਪੰਥਦਰਦੀ : ਘੜੂੰਆਂ

ਅੰਮ੍ਰਿਤਸਰ, 13 ਦਸੰਬਰ 2019 –

ਸ਼੍ਰੀ ਅਕਾਲ ਤਖਤ ਸਾਹਿਬ ਦੀ ਮਾਣ – ਮਰਿਆਦਾ ਨੂੰ ਬਹਾਲ ਕਰਨ ਲਈ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਵੱਲੋਂ 14 ਦਸੰਬਰ ਨੂੰ ਕਰਵਾਏ ਜਾ ਰਹੇ ਅਕਾਲੀ ਦਲ ਦੇ 99ਵੇਂ ਸਾਲਾਂ ਸਥਾਪਨਾ ਦਿਵਸ ਵਿਚ ਹੁੰਮ-ਹੁੰਮਾਂ ਕੇ ਪਹੁੰਚਣ ਪੰਥ ਦਰਦੀ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਯੂਥ ਅਕਾਲੀ ਦਲ ( ਟਕਸਾਲੀ) ਦੇ ਬੁਲਾਰੇ ਅਤੇ ਦਫ਼ਤਰ ਇੰਚਾਰਜ ਜਗਤਾਰ ਸਿੰਘ ਘੜੂੰਆਂ ਨੇ  ਵਰਕਰ ਮੀਟਿੰਗ ਮੌਕੇ ਆਖੇ।

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਮੂਹ ਟਕਸਾਲੀ ਸੋਚ ਵਾਲੇ ਅਕਾਲੀ ਵਰਕਰ ਅਤੇ ਜਥੇਦਾਰਾਂ ਨੂੰ ਅਪੀਲ ਕੀਤੀ ਕਿ ਉਹ ਨਿਰਾਸ਼ਾ ਦੇ ਆਲਮ ਵਿੱਚੋਂ ਬਾਹਰ ਆ ਕੇ ਖਾਲਸਾ ਪੰਥ ਪੰਜਾਬ ਨੂੰ ਖੁਸ਼ਹਾਲ ਅਤੇ ਚੜ੍ਹਦੀ ਕਲਾ ਵਿੱਚ ਲਿਜਾਣ ਲਈ ਸੰਕਲਪ ਹੋਣ ਤਾਂ ਜੋ ਸ਼੍ਰੀ ਅਕਾਲ ਤਖ਼ਤ ਸਾਹਿਬ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਇਕ ਪਰਿਵਾਰ ਦੀ ਚੁੰਗਲ ਵਿੱਚੋਂ ਆਜਾਦ ਕਰਵਾਇਆ ਜਾ ਸਕੇ।  

ਜਗਤਾਰ ਸਿੰਘ ਘੜੂੰਆਂ ਨੇ ਕਿਹਾ ਕਿ ਯੂਥ ਅਕਾਲੀ ਦਲ ਟਕਸਾਲੀ ਵੱਲੋਂ ਯੂਥ ਵਿੰਗ ਦੇ ਪ੍ਰਧਾਨ ਹਰਸੁਖਇੰਦਰ ਸਿੰਘ ਬੱਬੀ ਬਾਦਲ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਯੂਥ ਆਗੂ ਇਸ ਸਥਾਪਨਾ ਦਿਵਸ ਵਿੱਚ ਕੌਮ ਦੀ ਚੜ੍ਵਦੀ ਕਲਾ ਲਈ ਸ਼ਿਰਕਤ ਕਰਨਗੇ। ਇਕ ਮੌਕੇ  ਬਾਬਾ ਨਰਿੰਦਰ ਸਿੰਘ, ਸ਼੍ਰ. ਇਕਬਾਲ ਸਿੰਘ ਸਰਕਲ ਪ੍ਰਧਾਨ, ਰਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਜਸਵੰਤ ਸਿੰਘ, ਇਕਬਾਲ ਸਿੰਘ, ਕਵਰਪਾਲ ਸਿੰਘ, ਜਸਪ੍ਰੀਤ ਸਿੰਘ ਆਦਿ ਹਾਜ਼ਰ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION