ਯੈੱਸ ਪੰਜਾਬ
ਜਲੰਧਰ, 20 ਜੂਨ, 2022:
ਸ਼੍ਰੋਮਣੀ ਅਕਾਲੀ ਦਲ ਨਾਲ ਲੰਬੇ ਸਮੇਂ ਤੋਂ ਜੁੜੇ ਅਕਾਲੀ ਨੇਤਾ ਸ: ਪਰਮਜੀਤ ਸਿੰਘ ਸੇਠੀ ਅੱਜ ਅਕਾਲ ਚਲਾਣਾ ਕਰ ਗਏ।
ਪਰਿਵਾਰਕ ਸੂਤਰਾਂ ਅਨੁਸਾਰ ਸ: ਸੇਠੀ ਦੀ ਅੱਜ ਸਵੇਰੇ ਤਬੀਅਤ ਅਸਹਿਜ ਹੋਣ ਕਾਰਨ ਉਨ੍ਹਾਂ ਨੂੰ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ ਜਿੱਥੇ ਹਾਰਟ ਅਟੈਕ ਕਾਰਨ ਉਨ੍ਹਾਂ ਲਗਪਗ 11 ਵਜੇ ਅੰਤਿਮ ਸਵਾਸ ਲਏ।
ਸ: ਪਰਮਜੀਤ ਸਿੰਘ ਸੇਠੀ ਸਪੁੱਤਰ ਸਵਰਗੀ ਸ: ਹੰਸਾ ਸਿੰਘ ਸੇਠੀ, ਵਾਸੀ 514, ਗੁਰੂ ਤੇਗ ਬਹਾਦੁਰ ਨਗਰ, ਜਲੰਧਰ ਇਕ ਕਾਰੋਬਾਰੀ ਸਨ ਅਤੇ ਟਾਂਡਾ ਰੋਡ ’ਤੇ ਸੇਠੀ ਸਟੀਲਜ਼ ਨਾਂਅ ਹੇਠ ਉਨ੍ਹਾਂ ਦਾ ਕਾਰੋਬਾਰ ਸੀ। ਉਹ ਸ਼੍ਰੋਮਣੀ ਅਕਾਲੀ ਦਲ ਸਰਕਲ 6 ਦੇ ਪ੍ਰਧਾਨ ਸਨ।
ਉਹ ਆਪਣੇ ਮਗਰ ਆਪਣੀ ਧਰਮਪਤਨੀ ਸ੍ਰੀਮਤੀ ਬਲਵਿੰਦਰ ਕੌਰ, ਬੇਟਾ ਪ੍ਰਿਤਪਾਲ ਸਿੰਘ ਸੇਠੀ ਅਤੇ ਦੋ ਬੇਟੀਆਂ ਛੱਡ ਗਏ ਹਨ।
ਉਨ੍ਹਾਂ ਦਾ ਅੰਤਿਮ ਸਸਕਾਰ ਮੰਗਲਵਾਰ 21 ਜੂਨ ਨੂੰ ਸਵੇਰੇ 10 ਵਜੇ ਮਾਡਲ ਟਾਊਨ, ਜਲੰਧਰ ਸਥਿਤ ਸ਼ਮਸ਼ਾਨ ਘਾਟ ਵਿਖ਼ੇ ਕੀਤਾ ਜਾਵੇਗਾ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ