37.1 C
Delhi
Monday, May 20, 2024
spot_img
spot_img

ਅਕਾਲੀ ਦਲ ਸੰਯੁਕਤ ਮੱਤੇਵਾੜਾ ਦੇ ਜੰਗਲ ਅਤੇ ਵਾਤਾਵਰਣ ਨੂੰ ਬਚਾਉਣ ਲਈ ਜਨਤਕ ਮੁਹਿੰਮ ਜਾਰੀ ਰੱਖੇਗਾ: ਕਰਨੈਲ ਸਿੰਘ ਪੀਰਮੁਹੰਮਦ

ਯੈੱਸ ਪੰਜਾਬ
ਚੰਡੀਗੜ੍ਹ 1 ਜੁਲਾਈ, 2021:
ਸ੍ਰੌਮਣੀ ਅਕਾਲੀ ਦੱਲ ( ਸੰਯੁਕਤ ) ਦੇ ਵੱਲੋਂ ਬੀਤੇ ਕੱਲ ਜਿਲਾ ਲੁਧਿਆਣਾ ਦੇ ਹਲਕਾ ਸਾਹਨੇਵਾਲ ਦੇ ਪਿੰਡ ਸੇਖੋਵਾਲ ਵਿੱਚ ਸਰਕਾਰੀ ਉਜਾੜੇ ਦਾ ਸ਼ਿਕਾਰ ਹੋਏ ਦਲਿਤ ਸਿੱਖ ਭਾਈਚਾਰੇ ਦੇ ਲੋਕਾਂ ਦੇ ਹੱਕ ਵਿੱਚ ਮੁਹਿੰਮ ਚਲਾਈ ਗਈ ਹੈ ਜੋ ਲਿੰਰਤਰ ਜਾਰੀ ਰਹੇਗੀ।

ਇਸ ਬਾਰੇ ਅੱਜ ਇਥੇ ਪਾਰਟੀ ਦੇ ਜਨਰਲ ਸਕੱਤਰ ਸ੍ਰ ਕਰਨੈਲ ਸਿੰਘ ਪੀਰ ਮੁਹੰਮਦ ਅਤੇ ਸ੍ਰੌਮਣੀੜਯੂਥ ਅਕਾਲੀ ਦਲ ਸੰਯੁਕਤ ਦੇ ਕਨਵੀਨਰ ਸ੍ ਮਨਪ੍ਰੀਤ ਸਿੰਘ ਤਲਵੰਡੀ ਨੇ ਕਿਹਾ ਕਿ ਪਿੰਡ ਸੇਖੋਵਾਲ ਵਿਚ ਜਿਹੜੀ ਜਮੀਨ ਸਰਕਾਰ ਵੱਲੋਂ ਪਿੰਡ ਦੀ ਮਰਜੀ ਦੇ ਖਿਲਾਫ ਜੋਰ ਜਬਰਦਸਤੀ ਨਾਲ ਖੋਹੀ ਗਈ ਹੈ ਅਸੀ ਉਸ ਜਬਰ ਖਿਲਾਫ ਇਲਾਕੇ ਦੇ ਲੋਕਾਂ ਦੇ ਨਾਲ ਖੜਾਂਗੇ ਅਤੇ ਸਤਲੁਜ ਦਰਿਆ ਅਤੇ ਮੱਤੇਵਾੜਾ ਜੰਗਲ ਦੇ ਲਾਗੇ ਅਜਿਹੇ ਕਿਸੇ ਵੀ ਪ੍ਰੋਜੈਕਟ ਦਾ ਵਿਰੋਧ ਕਰਦੇ ਹਾਂ ਜੋ ਪੰਜਾਬ ਦੇ ਪੌਣ ਪਾਣੀ ਨੂੰ ਖਰਾਬ ਕਰਦਾ ਹੋਵੇ।

ਉਹਨਾਂ ਆਖਿਆ ਕਿ ਬਿਨਾਂ ਕਿਸੇ ਵਾਤਾਵਰਨ ਮਾਹਰ ਦੀ ਰਾਏ ਲਏ ਬਿਨਾਂ ਇਹ ਪ੍ਰੋਜੈਕਟ ਇਸ ਸਵੇਂਦਨਸ਼ੀਲ ਇਲਾਕੇ ਦੀ ਤਬਾਹੀ ਕਰਨ ਵਾਲਾ ਸਾਬਤ ਹੋਵੇਗਾ ਅਤੇ ਦਲਿਤ ਤੇ ਗਰੀਬੜੇ ਕਿਸਾਨਾਂ ਨੂੰ ਗ੍ਰਾਮ ਸਭਾ ਦੇ ਜਮੀਨ ਨਾ ਦੇਣ ਦੇ ਮਤੇ ਦੇ ਹੁੰਦਿਆਂ ਵੀ ਜਮੀਨ ਤੇ ਜਬਰਨ ਕੱਬਜਾ ਕੀਤਾ ਗਿਆ , ਸੋ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਲੋਕਾਂ ਦੀ ਲੜਾਈ ਲੜ੍ਹਨ ਲਈ ਤਿਆਰ ਹੈ ਇਸ ਮਸਲੇ ਤੇ ਪੰਜਾਬ ਵਿਧਾਨ ਸਭਾ ਵਿੱਚ ਵੀ ਗੱਲ ਚੁੱਕੀ ਜਾਵੇਗੀ ਅਤੇ ਕਾਨੂੰਨੀ ਪੱਧਰ ਤੇ ਜੋ ਵੀ ਲੜਾਈ ਲੜਨੀ ਪਈ ਉਸਨੂੰ ਸ਼ਿਰੋਮਣੀ ਅਕਾਲੀ ਦੱਲ ਸਾਂਝਾ ਵਲੋਂ ਮੂਹਰੇ ਹੋ ਕੇ ਲੜ੍ਹਿਆ ਜਾਵੇਗਾ।

ਇਸ ਦੀ ਸ਼ੁਰੂਆਤ ਉਹਨਾਂ ਸਰਕਾਰ ਵਲੋਂ ਕਬਜ਼ੇ ਵਿਚ ਲਈ ਗਈ ਜਮੀਨ ਤੇ ਰੁੱਖ ਲਗਾ ਕੇ ਸ਼ੁਰੂ ਕੀਤੀ ਅਤੇ ਕਿਹਾ ਕਿ ਪੰਜਾਬ ਸਰਕਾਰ ਜੇਕਰ ਕਿਸੇ ਵੀ ਤਰ੍ਹਾਂ ਦਾ ਕੋਈ ਕੇਸ ਜਾਂ ਪਰਚਾ ਦਰਜ ਕਰਾਉਣਾ ਚਾਹੁੰਦੀ ਹੈ ਓਹ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੀ ਲੀਡਰਸ਼ਿਪ ਤੇ ਕਰਾਉਣ ਨਾ ਕੇ ਗਰੀਬ ਪਿੰਡ ਵਾਲਿਆ ਨੂੰ ਤੰਗ ਕੀਤਾ ਜਾਵੇ ਉਹਨਾਂ ਇਹ ਵੀ ਸਾਫ਼ ਕੀਤਾ ਕੇ ਸ਼ਿਰੋਮਣੀ ਅਕਾਲੀ ਦਲ ਸਾਂਝਾ ਦੀ ਸਰਕਾਰ ਬਣਦੇ ਸਾਰ ਹੀ ਇਹ ਪ੍ਰੋਜੈਕਟ ਰੱਦ ਕਰ ਦਿੱਤਾ ਜਾਵੇਗਾ।

ਇਸ ਮੌਕੇ ਸ੍ਰੌਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸ ਸੁਖਦੇਵ ਸਿੰਘ ਢੀਡਸਾ ਦੇ ਸਲਾਹਕਾਰ ਸ੍ ਦਵਿੰਦਰ ਸਿੰਘ ਸੋਢੀ ਨੇ ਕਿਹਾ ਕੇ ਇਸ ਮੁਹਿੰਮ ਨੂੰ ਅੱਗੇ ਤੌਰਦੇ ਹੋਏ ਆਉਣ ਵਾਲੇ ਸਮੇਂ ਵਿੱਚ ਨੌਜਵਾਨ ਆਗੂ ਵੀ ਸ਼ਾਮਲ ਹੋਣ ਗੇ ਅਤੇ ਪੂਰੇ ਪੰਜਾਬ ਦੀ ਨੌਜਵਾਨੀ ਨੂੰ ਇਸ ਮਸਲੇ ਨਾਲ ਜੋੜਦੇ ਹੋਏ ਇੱਕ ਲਹਿਰ ਛੇੜੀ ਜਾਵੇਗੀ ਤਾਂ ਜੋ ਪੰਜਾਬ ਦੇ ਧੁੰਦਲੇ ਹੋਏ ਜਾਂਦੇ ਪੌਣ ਪਾਣੀ ਨੂੰ ਅਜਿਹੀ ਤਬਾਹੀ ਤੋਂ ਬਚਾਇਆ ਜਾ ਸਕੇ ।

ਇਸ ਮੌਕੇ ਮਨਜੀਤ ਸਿੰਘ ਰਾਏਕੋਟ, ਸੁਖਮਨਦੀਪ ਸਿੰਘ ਦਾਤੇਵਾਸ , ਸਤਿਗੁਰੂ ਸਿੰਘ ਅਨਮੋਲ, ਜਥੇਦਾਰ ਗੁਰਦੀਪ ਸਿੰਘ ਬਸਰਾਉ, ਸਾਬਕਾ ਸਰਪੰਚ ਜਤਿੰਦਰ ਸਿੰਘ ਮਹੌਲੀ, ਬਾਬਾ ਸੋਹਣ ਸਿੰਘ ਤਾਜਪੁਰ ਵੀ ਹਾਜਰ ਸਨ ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION