36.7 C
Delhi
Friday, April 26, 2024
spot_img
spot_img

ਅਕਾਲੀਆਂ, ਕਾਂਗਰਸੀਆਂ ਨੇ ਆਪਣੇ ਘਰ ਭਰੇ, ਹੁਣ ਲੋਕਾਂ ਨੂੰ ‘ਆਪ’ ਤੋਂ ਵਿਕਾਸ ਦੇ ਕੰਮਾਂ ਦੀ ਉਮੀਦ: ਜਰਨੈਲ ਸਿੰਘ

ਯੈੱਸ ਪੰਜਾਬ
ਪਟਿਆਲਾ, 9 ਫਰਵਰੀ, 2021:
ਆਮ ਆਦਮੀ ਪਾਰਟੀ ਦੇ ਦਿੱਲੀ ਤੋਂ ਵਿਧਾਇਕ ਅਤੇ ਪੰਜਾਬ ਦੇ ਇੰਚਾਰਜ ਜਰਨੈਲ ਸਿੰਘ ਵੱਲੋਂ ਸਥਾਨਕ ਸਰਕਾਰਾਂ ਦੀਆਂ ਚੋਣਾਂ ਲਈ ਪਾਤੜਾਂ ਅਤੇ ਸਮਾਣਾ ਵਿੱਚ ‘ਆਪ’ ਦੇ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਗਿਆ। ਜਰਨੈਲ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਥਾਨਕ ਸਰਕਾਰਾਂ ਵਿੱਚ ਭ੍ਰਿਸ਼ਟਾਚਾਰ ਖਤਮ ਕਰਨ ਲਈ, ਸ਼ਹਿਰਾਂ ਦੇ ਵਿਕਾਸ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਵੋਟ ਪਾ ਕੇ ਜਿਤਾਉਣ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਆਪਣੇ ਖੇਤਰ, ਸ਼ਹਿਰ, ਪਿੰਡਾਂ ਦੇ ਵਿਕਾਸ ਦੇ ਲਈ ਅਕਾਲੀ-ਭਾਜਪਾ ਅਤੇ ਕਾਂਗਰਸ ਨੂੰ ਮੌਕਾ ਦਿੰਦੇ ਰਹੇ, ਪ੍ਰੰਤੂ ਇਨਾਂ ਪਾਰਟੀਆਂ ਨੇ ਲੋਕਾਂ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ। ਇਨਾਂ ਰਿਵਾਇਤੀ ਪਾਰਟੀਆਂ ਨੇ ਲੋਕ ਨਾਲ ਵਿਸ਼ਵਾਸਘਾਤ ਕਰਦੇ ਹੋਏ ਆਪਣੇ ਹੀ ਘਰ ਭਰੇ ਹਨ। ਲੋਕਾਂ ਦਾ ਇਨਾਂ ਪਾਰਟੀਆਂ ਤੋਂ ਵਿਸ਼ਵਾਸ ਉਠ ਚੁੱਕਿਆ ਹੈ, ਹੁਣ ਆਮ ਆਦਮੀ ਪਾਰਟੀ ਉਤੇ ਭਰੋਸਾ ਹੈ।

ਉਨਾਂ ਕਿਹਾ ਕਿ ਲੋਕਾਂ ਨੇ ਬਾਦਲ, ਕੈਪਟਨ ਨੂੰ ਸੱਤਾ ਸੌਂਪੀ, ਪ੍ਰੰਤੂ ਇਨਾਂ ਦੀਆਂ ਘਟੀਆਂ ਨੀਤੀਆਂ ਨੇ ਪੰਜਾਬ ਨੂੰ ਡੋਬ ਕੇ ਰੱਖ ਦਿੱਤਾ ਹੈ। ਉਨਾਂ ਕਿਹਾ ਕਿ ਅਕਾਲੀ-ਭਾਜਪਾ ਦੀ ਸਰਕਾਰ ਸਮੇਂ ਪੰਜਾਬ ‘ਚ ਹਰ ਤਰਾਂ ਦਾ ਮਾਫੀਆ ਚਲਦਾ ਰਿਹਾ, ਲੋਕਾਂ ਨੂੰ ਇਸ ਮਾਫੀਏ ਨੂੰ ਰੋਕਣ ਦੇ ਲਈ ਕੈਪਟਨ ਨੂੰ ਸੱਤਾ ਸੌਂਪੀ, ਪ੍ਰੰਤੂ ਕੈਪਟਨ ਸਾਹਿਬ ਵੀ ਇਸ ਮਾਫੀਏ ਦਾ ਸਰਗਣਾ ਬਣ ਗਏ, ਜਿਸ ਦੀ ਨਿਗਰਾਨੀ ਵਿਚ ਇਹ ਸਭ ਕੁਝ ਚਲ ਰਿਹਾ ਹੈ।

ਬਦਲਿਆ ਹੈ ਤਾਂ ਸਿਰਫ ਇਹ ਬਦਲਿਆ ਕਿ ਹੁਣ ਕਮਿਸ਼ਨ ਬਾਦਲਾਂ ਦੀ ਬਜਾਏ ਕੈਪਟਨ ਸਾਹਿਬ, ਕਾਂਗਰਸੀ ਆਗੂਆਂ ਅਤੇ ਉਨਾਂ ਦੇ ਚਹੇਤਿਆਂ ਕੋਲ ਜਾਂਦਾ ਹੈ। ਉਨਾਂ ਕਿਹਾ ਕਿ ਪਿਛਲੇ ਦਿਨੀਂ ਇਕ ਮੀਡੀਆ ਗਰੁੱਪ ਵੱਲੋਂ ਕੀਤੇ ਗਏ ਸਰਵੇਖਣ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਸਲੀਅਤ ਸਾਹਮਣੇ ਲਿਆ ਦਿੱਤੀ ਹੈ।

ਇਸ ਸਰਵੇਖਣ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੁਣ ਤੱਕ ਦੀ ਸਭ ਤੋਂ ਨਿਕੰਮੀ ਸਰਕਾਰ ਸਿੱਧ ਹੋਈ ਹੈ ਕੈਪਟਨ ਇੱਕ ਆਲਸੀ ਮੁੱਖ ਮੰਤਰੀ ਵਜੋਂ ਕੰਮ ਕਰ ਰਹੇ ਹਨ ਅਤੇ ਉਨਾਂ ਨੂੰ ਸੂਬੇ ਦੇ ਹਾਲਾਤਾਂ ਬਾਰੇ ਕੁਝ ਪਤਾ ਨਹੀਂ ਹੈ। ਉਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਤਾਂ ਅਸਲ ਵਿਚ ਇਹ ਹੈ ਕਿ ਪੰਜਾਬ ਦੀ ਸਰਕਾਰ ਨੂੰ ਇਸ ਸਮੇਂ ਸੂਬੇ ਦਾ ਇੱਕ ਰਿਟਾਇਰ ਅਧਿਕਾਰੀ ਚਲਾ ਰਿਹਾ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਖੁਦ ਆਪਣੇ ਫਾਰਮ ਹਾਊਸ ਵਿਚ ਆਰਾਮ ਫਰਮਾ ਰਹੇ ਹਨ।

ਉਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਅਜਿਹਾ ਸ਼ਾਸਨ ਕਦੇ ਵੀ ਨਹੀਂ ਚਾਹੁੰਦੇ ਸਨ, ਜਿਸ ਵਿਚ ਮਾਫੀਆ ਦਾ ਰਾਜ ਚਲਦਾ ਹੋਵੇ। ਉਨਾਂ ਕਿਹਾ ਕਿ ਅੱਜ ਪੰਜਾਬ ਸੰਪਤੀ ਨੂੰ ਲੁੱਟਕੇ ਕਾਂਗਰਸੀ ਮੰਤਰੀ, ਆਗੂ ਅਤੇ ਉਨਾਂ ਦੇ ਚਹੇਤੇ ਆਪਣੀਆਂ ਤਿਜੌਰੀਆਂ ਭਰ ਰਹੇ ਹਨ। ਪੰਜਾਬ ਵਿੱਚ ਲਾਅ ਐਂਡ ਆਰਡਰ ਦੀ ਵਿਵਸਥਾ ਬਿਲਕੁੱਲ ਬਰਬਾਦ ਹੋ ਚੁੱਕੀ ਹੋਵੇ।

ਉਨਾਂ ਕਿਹਾ ਕਿ ਸੂਬੇ ਦੇ ਲੋਕਾਂ ਲਈ ਆਮ ਆਦਮੀ ਪਾਰਟੀ ਇਕ ਆਸ ਦੀ ਕਿਰਨ ਲੈ ਕੇ ਆਈ ਹੈ। ਲੋਕਾਂ ਦਾ ਹੁਣ ਰਿਵਾਇਤੀ ਪਾਰਟੀਆਂ ਤੋਂ ਵਿਸ਼ਵਾਸ ਉਠ ਚੁੱਕਿਆ ਹੈ, ਸਿਰਫ ‘ਆਪ’ ਉਤੇ ਹੀ ਭਰੋਸਾ ਹੈ ਜੋ ਪੰਜਾਬ ਦੇ ਲੋਕਾਂ ਦੀਆਂ ਉਮੀਦਾਂ ਉੱਤੇ ਖਰੀ ਉਤਰ ਸਕਦੀ ਹੈ। ਉਨ੍ਹਾਂ ਕਿਹਾ ਕਿ ਲੋਕ ਆਉਂਦੀਆਂ ਚੋਣਾਂ ਵਿੱਚ ਅਕਾਲੀ, ਭਾਜਪਾ ਅਤੇ ਕਾਂਗਰਸ ਨੂੰ ਸੱਤਾ ਤੋਂ ਬਾਹਰ ਕਰ ਦੇਣਗੇ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣਗੇ।

ਉਨਾਂ ਕਿਹਾ ਕਿ ਪੰਜਾਬ ਵਿੱਚ ‘ਆਪ’ ਦੀ ਸਰਕਾਰ ਬਣਨ ਉੱਤੇ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਦਾ ਮਾਡਲ ਪੰਜਾਬ ਵਿੱਚ ਲਾਗੂ ਕੀਤਾ ਜਾਵੇਗਾ। ਪੰਜਾਬ ਦੀ ਸਿੱਖਿਆ, ਸਿਹਤ ਅਤੇ ਹੋਰ ਖੇਤਰ ਵਿੱਚ ਕੰਮਾਂ ਕਰਦੇ ਹੋਏ ਸਰਕਾਰੀ ਅਦਾਰਿਆਂ ਨੂੰ ਮਜ਼ਬੂਤ ਕੀਤਾ ਜਾਵੇਗਾ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION