Iframe/JavaScript:

National News

Iframe/JavaScript:
Kharar PG
AD Goraya
Self Ad 200x200

ਅੱਜ-ਨਾਮਾ

ਹੁਣ ਤਾਂ ਪੁੱਛ ਰਹੇ ਸਾਰੇ ਨੇ ਗੱਲ ਇੱਕੋ,
ਕਿਹੜਾ ਜਾਊ ਹੁਣ ਮੋਰਚਾ ਮਾਰ ਬੇਲੀ


ਘੁੰਮਣਘੇਰੀ ਵਿੱਚ ਖਾਊ ਹੁਣ ਕੌਣ ਗੋਤੇ,
ਕੌਣ ਜਾਊ ਦਰਿਆਉਂ ਹੁਣ ਪਾਰ ਬੇਲੀ


ਕਿਹੜਾ ਲੋਕਾਂ ਦੇ ਦਿਲ ਤਾਂ ਜਿੱਤ ਜਾਊ,
ਜੜ੍ਹਾਂ ਵਿੱਚ ਪਰ ਬਹਿਣਗੇ ਯਾਰ ਬੇਲੀ


ਕਿਹੜਾ ਹਾਰਦਾ ਅੰਤ ਨੂੰ ਜਿੱਤ ਸਕਦਾ,
ਕਿਹੜਾ ਜਿੱਤਦਾ ਜਾਣਾ ਹੈ ਹਾਰ ਬੇਲੀ


 ਪੁੱਛਦਾ ਕੋਈ ਨਜੂਮੀ ਨਹੀਂ ਜੋਤਸ਼ੀ ਤੋਂ,
 ਲੈਂਦੇ ਯਾਰਾਂ ਤੋਂ ਮਿੱਤਰ ਹੀ ਪੁੱਛ ਬੇਲੀ


 ਦੇਂਦਾ ਗੱਜਣ ਨੂੰ ਪਿਆ ਜਵਾਬ ਸੱਜਣ,
 ਸਿੱਧੀ ਉੱਪਰ ਨੂੰ ਚਾੜ੍ਹ ਕੇ ਮੁੱਛ ਬੇਲੀ


     -ਤੀਸ ਮਾਰ ਖਾਂ

ਅੱਜ-ਨਾਮਾ

ਰੌਲਾ ਦਿਨੇ ਤਾਂ ਰਹਿੰਦੜਾ ਰੈਲੀਆਂ ਦਾ,
ਆਗੂ ਸਮੇਂ ਦੇ ਨਾਲ ਤਾਂ ਢੁੱਕਦਾ ਨਹੀਂ


ਰੱਫੜ ਰਾਜਸੀ ਤੋਂ ਭਾਵੇਂ ਥੱਕ ਜਾਈਏੇ,
ਰਾਤੀਂ ਮੈਚ ਕ੍ਰਿਕਟ ਦਾ ਮੁੱਕਦਾ ਨਹੀਂ


ਬੱਲੇਬਾਜ਼ੀ ਹੈ ਕਿਸੇ ਦੀ ਬਹੁਤ ਮਾੜੀ,
ਡਿੱਗੇ ਗੇਂਦ ਛੇਤੀ ਫੇਰ ਚੁੱਕਦਾ ਨਹੀਂ


ਅੱਖਾਂ ਥੱਕੀਆਂ, ਸਿਰ ਵੀ ਸੁੰਨ ਹੁੰਦਾ,
ਬੰਦਾ ਵੇਖਣੋਂ ਫੇਰ ਵੀ ਉੱਕਦਾ ਨਹੀਂ


 
ਜਿਉਂ ਜਗ ਰਹੀ ਬੱਤੀ ਹੈ ਦੋਂਹ ਬੰਨੀਂ,
 
ਉਵੇਂ ਧੁਖੀ ਪਏ ਕਈ ਨੇ ਲੋਕ ਜਾਂਦੇ


 
ਕੀਤੀ ਕਦੇ ਨਾ ਖੁਦ ਹੈ ਅਕਲ ਭਾਵੇਂ,
 
ਹਾਰੀ-ਸਾਰੀ ਨੂੰ ਫੇਰ ਵੀ ਟੋਕ ਜਾਂਦੇ


     -
ਤੀਸ ਮਾਰ ਖਾਂ

ਅੱਜ-ਨਾਮਾ

ਕਹਿ ਕੇ ਉੱਤਰ ਪ੍ਰਦੇਸ਼ ਨੂੰ ਬਣੂੰ ਉੱਤਮ,
ਡੂੰਘੇ ਛੱਪੜ ਵਿੱਚ ਦਿੱਤਾ ਹੈ ਸੁੱਟ ਬੇਲੀ।


ਜਿਹੜੀ ਪਾਰਟੀ ਦੇ ਹੱਥੀਂ ਰਾਜ ਆਉਂਦਾ,
ਪੈਂਦੀ ਲੋਕਾਂ ਨੂੰ ਰਹਿੰਦੀ ਕੜ-ਕੁੱਟ ਬੇਲੀ।


ਵੇਖ ਬੱਕਰੀਆਂ ਜਿੱਦਾਂ ਬਘਿਆੜ ਭੁੱਖਾ,
ਭੁੱਖ ਕੱਢਣ ਲਈ ਪੈਂਦਾ ਹੈ ਟੁੱਟ ਬੇਲੀ।


ਜੋ ਵੀ ਗੱਦੀ ਦੇ ਉੱਤੇ ਹੈ ਆਣ ਬਹਿੰਦਾ,
ਪਾਵੇ ਭੁੱਖੇ ਬਘਿਆੜ ਜਿਹੀ ਲੁੱਟ ਬੇਲੀ।


 ਜਿਹੜੀ ਇਨ੍ਹਾਂ ਤੋਂ ਕਸਰ, ਉਹ ਚੋਣ ਵੇਲੇ,
 ਡਾਕੂ ਚੰਬਲ ਦੇ ਕੱਢਣ ਲਈ ਆਏ ਬੇਲੀ।


 ਠੇਕਾ ਹਲਕੇ ਦਾ ਕਰ ਲਿਆ ਡਾਕੂਆਂ ਨੇ,
 ਨੁੱਕਰ ਵਿੱਚ ਪਏ ਵੋਟਰ ਨੇ ਲਾਏ ਬੇਲੀ।


     -ਤੀਸ ਮਾਰ ਖਾਂ

Iframe/JavaScript:

TB Banner3 2

Facebook

Twitter

LinkedId

© YESPUNJAB.COM |. All rights reserved.