ਯੈੱਸ ਪੰਜਾਬ
ਚੰਡੀਗੜ੍ਹ, 27 ਅਗਸਤ, 2021:
ਆਪਣੀਆਂ ਵਿਵਾਦਪੂਰਣ ਸੋਸ਼ਲ ਮੀਡੀਆ ਟਿੱਪਣੀਆਂ ਕਾਰਨ ਕਾਂਗਰਸ ਪਾਰਟੀ ਦੇ ਇਕ ਵੱਡੇ ਹਿੱਸੇ ਅਤੇ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ’ਤੇ ਆਏ ਅਤੇ ਕਾਂਗਰਸ ਪਾਰਟੀ ਵੱਲੋਂ ਹਟਾਏ ਜਾਣ ਦੇ ਸੰਕੇਤ ਆਉਣ ਮਗਰੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਸ: ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਸ: ਮਾਲਵਿੰਦਰ ਸਿੰਘ ਮਾਲੀ ਨੇ ਅੱਜ ਆਪਣੇ ਆਪ ਨੂੰ ਸਲਾਹਕਾਰ ਦੇ ਅਹੁਦੇ ਤੋਂ ਵੱਖ ਕਰਨ ਦਾ ਐਲਾਨ ਕਰ ਦਿੱਤਾ ਹੈ।
ਸ: ਮਾਲੀ ਉਨ੍ਹਾਂ ਦੋ ਸਲਾਹਕਾਰਾਂ ਵਿੱਚੋਂ ਸਨ ਜਿਹੜੇ ਆਪਣੀਆਂ ਵਿਵਾਦਪੂਰਨ ਸੋਸ਼ਲ ਮੀਡੀਆ ਪੋਸਟਾਂ ਕਾਰਨ ਲਗਾਤਾਰ ਕਾਂਗਰਸ ਅਤੇ ਹੋਰਨਾਂ ਪਾਰਟੀਆਂ ਦੀ ਅਲੋਚਨਾ ਦਾ ਸ਼ਿਕਾਰ ਹੋ ਰਹੇ ਸਨ। ਪਾਕਿਸਤਾਨ, ਤਾਲਿਬਾਨ, ਕਸ਼ਮੀਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਾਰੇ ਤਿੱਖੀਆਂ ਸੋਸ਼ਲ ਮੀਡੀਆ ਪੋਸਟਾਂ ਦੀ ਲਗਾਤਾਰ ਅਲੋਚਨਾ ਕਾਰਨ ਸ: ਮਾਲੀ ਅਤੇ ਸ: ਸਿੱਧੂ ਦੇ ਇਕ ਹੋਰ ਸਲਾਹਕਾਰ ਡਾ: ਪਿਆਰੇ ਲਾਲ ਗਰਗ ਨੂੰ ਹਟਾਏ ਜਾਣਦਾ ਦਬਾਅ ਬਣ ਰਿਹਾ ਸੀ।
ਸ: ਮਾਲੀ ਵੱਲੋਂ ਅੱਜ ਇਕ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਗਿਆ ਹੈ ਕਿ ਮੇਰੇ ਵਿਰੁੱਧ ਰਾਜਨੇਤਾਵਾਂ ਵੱਲੋਂ ਕੀਤੇ ਗਏ ਸਨਕੀ ਪ੍ਰਚਾਰ ਤੋਂ ਬਾਅਦ ਜੇ ਉਨ੍ਹਾਂ ਦਾ ਕੋਈ ਜਾਨੀ ਨੁਕਸਾਨ ਹੁੰਦਾ ਹੈ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸ੍ਰੀ ਵਿਜੇ ਇੰਦਰ ਸਿੰਗਲਾ, ਸ੍ਰੀ ਮਨੀਸ਼ ਤਿਵਾੜੀ, ਸ: ਸੁਖ਼ਬੀਰ ਸਿੰਘ ਬਾਦਲ, ਸ: ਬਿਕਰਮ ਸਿੰਘ ਮਜੀਠੀਆ, ਭਾਜਪਾ ਪੰਜਠਬ ਦੇ ਸਕੱਤਰ ਸ੍ਰੀ ਸੁਭਾਸ਼ ਸ਼ਰਮਾ ਅਤੇ ‘ਆਪ’ ਆਗੂ ਸ੍ਰੀ ਰਾਘਵ ਚੱਢਾ ਅਤੇ ਸ: ਜਰਨੈਲ ਸਿੰਘ ਜ਼ਿੰਮੇਵਾਰ ਹੋਣਗੇ।
ਸ: ਮਾਲੀ ਵੱਲੋਂ ਜਾਰੀ ਬਿਆਨ ਅਸੀਂ ਹੇਠਾਂ ਪ੍ਰਕਾਸ਼ਿਤ ਕਰ ਰਹੇ ਹਾਂ:
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ