ਵਰਤਿਆ ਨਾਂਅ ਜਦ ਜਾਂਦਾ ਈ ਖਾਲਸੇ ਦਾ, ਇਸ ਦੇ ਨਾਲ ਕਈ ਪੈਂਦੇ ਆ ਭਰਮ ਬੇਲੀ

ਅੱਜ-ਨਾਮਾ

ਝੇੜਾ ਵਧ ਗਿਆ ਸੁਣੇ ਬਈ ਚੀਫੀਆਂ ਦਾ,
ਅਦਾਲਤਾਂ ਤੱਕ ਵੀ ਲੱਗੇ ਆ ਲੜਨ ਬੇਲੀ।

ਆਪਸ ਵਿੱਚ ਨਹੀਂ ਸਾਹਿਬ-ਸਲਾਮ ਹੁੰਦੀ,
ਇੱਕ-ਦੂਜੇ ਦੇ ਵਿਹੜੇ ਨਹੀਂ ਵੜਨ ਬੇਲੀ।

ਝਿਜਕਣ ਬਿਨਾਂ ਜ਼ਬਾਨਾਂ ਦੇ ਗੇਅਰ ਲੱਗਣ,
ਦੂਸ਼ਣ ਸਿਖਰ ਦਾ ਭਾਲਣ ਤੇ ਜੜਨ ਬੇਲੀ।

ਆਪਸ ਤੀਕ ਨਹੀਂ ਦੋਸ਼ਾਂ ਦੀ ਗੱਲ ਰਹਿੰਦੀ,
ਬਾਪ, ਬਾਬਾ, ਪੜਦਾਦਾ ਫਿਰ ਫੜਨ ਬੇਲੀ।

ਵਰਤਿਆ ਨਾਂਅ ਜਦ ਜਾਂਦਾ ਈ ਖਾਲਸੇ ਦਾ,
ਇਸ ਦੇ ਨਾਲ ਕਈ ਪੈਂਦੇ ਆ ਭਰਮ ਬੇਲੀ।

ਆਮ ਸਿੱਖ ਤਾਂ ਬਾਹਲੀ ਪਏ ਸ਼ਰਮ ਕਰਦੇ,
ਕਰਦੇ ਆਗੂ ਨਹੀਂ ਰਤਾ ਭਰ ਸ਼ਰਮ ਬੇਲੀ।

-ਤੀਸ ਮਾਰ ਖਾਂ

3 ਅਕਤੂਬਰ, 2019 –

Share News / Article

Yes Punjab - TOP STORIES