27.1 C
Delhi
Friday, April 26, 2024
spot_img
spot_img

ਸਿੱਧੂ ਮੂਸੇਵਾਲਾ ਦਾ ਸ਼ੋਅ ਰੱਦ? ਇਮਰੂਵਮੈਂਟ ਟਰਸਟ ਨੇ ਸਟੇਡੀਅਮ ਦੀ ਬੁਕਿੰਗ ਕੈਂਸਲ ਕੀਤੀ

ਯੈੱਸ ਪੰਜਾਬ

ਜਲੰਧਰ, 27 ਫ਼ਰਵਰੀ, 2020:

ਜਲੰਧਰ ਵਿਚ 29 ਫ਼ਰਵਰੀ ਨੂੰ ਹੋਣ ਵਾਲੇ ਸਿੱਧੂ ਮੂਸੇਵਾਲਾ ਦੇ ਸ਼ੋਅ ’ਤੇ ਪ੍ਰਸ਼ਨ ਚਿੰਨ੍ਹ ਲੱਗ ਗਿਆ ਹੈ।

ਸ਼ਹਿਰ ਦੇ ਵਿਚਕਾਰ ਸਥਿਤ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖ਼ੇ ਬ੍ਰਦਰਜ਼ ਰੌਕਸ ਵੱਲੋਂ ਕਰਵਾਏ ਜਾਣ ਵਾਲੇ ਸ਼ੋਅ ਦੀ ਮਨਜ਼ੂਰੀ ਜਲੰਧਰ ਇਮਪਰੂਵਮੈਂਟ ਟਰਸਟ ਨੇ ਰੱਦ ਕਰ ਦਿੱਤੀ ਹੈ।

ਯੈੱਸ ਪੰਜਾਬ ਨਾਲ ਗੱਲਬਾਤ ਕਰਦਿਆਂ ਜਲੰਧਰ ਇਮਪਰੂਵਮੈਂਟ ਟਰਸਟ ਦੇ ਚੇਅਰਮੈਨ ਸ: ਦਲਜੀਤ ਸਿੰਘ ਆਹਲੂਵਾਲੀਆ ਨੇ ਦੱਸਿਆ ਕਿ ਇਹ ਸ਼ੋਅ ਬ੍ਰਦਰਜ਼ ਰੌਕਸ ਦੇ ਪੰਕਜ ਕੁਮਾਰ ਵੱਲੋਂ ਬੁੱਕ ਕਰਵਾਇਆ ਗਿਆ ਸੀ ਅਤੇ ਉਨ੍ਹਾਂ ਨੂੰ ਇਹ ਨਹੀਂ ਸੀ ਪਤਾ ਕਿ ਇਸ ਵਿਚ ਸਿੱਧੂ ਮੂਸੇਵਾਲਾ ਪ੍ਰੋਗਰਾਮ ਪੇਸ਼ ਕਰਨ ਆ ਰਿਹਾ ਹੈ।

ਉਹਨਾਂ ਕਿਹਾ ਕਿ ਇਸ ਸੰਬੰਧ ਵਿਚ ਆਵਾਜ਼ਾਂ ਉੱਠਣੀਆਂ ਸ਼ੁਰੂ ਹੋਈਆਂ ਤਾਂ ਪਤਾ ਲੱਗਾ ਕਿ ਸਿੱਧੂ ਮੂਸੇਵਾਲਾ ਦਾ ਪ੍ਰੋੋਗਰਾਮ ਹੈ ਜਿਸ ’ਤੇ ਟਰਸਟ ਨੇ ਇਸ ਪ੍ਰੋਗਰਾਮ ਦੀ ਬੁਕਿੰਗ ਕੈਂਸਲ ਕਰ ਦਿੱਤੀ ਹੈ। ਸ: ਆਹਲੂਵਾਲੀਆ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਜਿਸਨੇ ਪੰਥਕ ਸ਼ਖਸ਼ੀਅਤਾਂ ਦਾ ਨਾਂਅ ਆਪਣੇ ਗਾਣਿਆਂ ਵਿਚ ਵਰਤਿਆ ਅਤੇ ਜੋ ਹਥਿਆਰਾਂ ਆਦਿ ਨੂੰ ਪ੍ਰਮੋਟ ਕਰਣ ਵਾਲੇ ਗੀਤ ਗਾਉਣ ਲਈ ਜਾਣਿਆ ਜਾਂਦਾ ਹੈ, ਨੂੰ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਚ ਪ੍ਰੋਗਰਾਮ ਕਰਨ ਦੀ ਇਜਾਜ਼ਤ ਦੇ ਕੇ ਉਹ ਸ਼ਹਿਰ ਦੇ ਮਾਹੌਲ ਨੂੰ ਵਿਗਾੜਣਾ ਨਹੀਂ ਚਾਹੁੰਦੇ ਕਿਉਂਕਿ ਇਸ ਪ੍ਰੋਗਰਾਮ ਦਾ ਵਿਰੋਧ ਹੋ ਰਿਹਾ ਹੈ।

Improvement Trust team

ਜ਼ਿਕਰਯੋਗ ਹੈ ਕਿ ਜਲੰਧਰ ਦੀਆਂ ਕੁਝ ਜਥੇਬੰਦੀਆਂ ਜਿਨ੍ਹਾਂ ਵਿਚ ਸਿੱਖ ਤਾਲਮੇਲ ਕਮੇਟੀ ਵੀ ਸ਼ਾਮਿਲ ਹੈ, ਨੇ ਸਿੱਧੂ ਮੂਸੇਵਾਲਾ ਦਾ ਸ਼ਹਿਰ ਵਿਚ ਪ੍ਰੋਗਰਾਮ ਕਰਵਾਏ ਜਾਣ ’ਤੇ ਇਤਰਾਜ਼ ਪ੍ਰਗਟ ਕੀਤਾ ਸੀ। ਇਸੇ ਸਿਲਸਿਲੇ ਵਿਚ ਸ: ਆਹਲੂਵਾਲੀਆ ਵੱਲੋਂ ਪ੍ਰੋਗਰਾਮ ਦੀ ਬੁਕਿੰਗ ਕੈਂਸਲ ਕਰਨ ਮਗਰੋਂ ਸਿੱਖ ਤਾਲਮੇਲ ਕਮੇਟੀ ਨੇ ਇਮਪਰੂਵਮੈਂਟ ਟਰਸਟ ਦੇ ਦਫ਼ਤਰ ਪੁੱਜ ਕੇ ਸ: ਆਹਲੂਵਾਲੀਆ ਨੂੰ ਸਨਮਾਨਿਤ ਕੀਤਾ।

ਜਾਣਕਾਰ ਸੂਤਰਾਂ ਅਨੁਸਾਰ ਇਸ ਪ੍ਰੋਗਰਾਮ ਦੇ ਟਿਕਟਾਂ ਦੀ ਵਿਕਰੀ ਜਾਰੀ ਸੀ ਅਤੇ ਟਰਸਟ ਵੱਲੋਂ ਮਨਜ਼ੂਰੀ ਰੱਦ ਕੀਤੇ ਜਾਣ ਨਾਲ ਇਹ ਪ੍ਰੋਗਰਾਮ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਚ ਹੋਣ ਦੀ ਸੰਭਾਵਨਾ ਖ਼ਤਮ ਹੋ ਗਈ ਹੈ। ਸੂਤਰਾਂ ਅਨੁਸਾਰ ਵਿਰੋਧ ਦੇ ਚੱਲਦਿਆਂ ਅਤੇ ਹੋਰ ਥਾਂ ਦੀ ਇੰਨੀ ਜਲਦੀ ਤਾਲਾਸ਼ ਅਤੇ ਤਿਆਰੀ ਹੋਣ ਦੀ ਸੰਭਾਵਨਾ ਘੱਟ ਹੀ ਜਾਪਦੀ ਹੈ ਜਿਸ ਕਰਕੇ 29 ਫ਼ਰਵਰੀ ਦਾ ਪ੍ਰੋਗਰਾਮ ਹੀ ਰੱਦ ਹੋਣ ਦੀ ਸੰਭਾਵਨਾ ਬਣੀ ਹੋਈ ਹੈ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION