34 C
Delhi
Saturday, April 27, 2024
spot_img
spot_img

ਖੇਡਾਂ ਪੰਜਾਬ ਦੀ ਪਹਿਚਾਣ: ਕੁਲਤਾਰ ਸਿੰਘ ਸੰਧਵਾਂ – 29ਵੀਆਂ ਕਮਲਜੀਤ ਖੇਡਾਂ ਦਾ ਦੂਜਾ ਦਿਨ

Sandhwan presides over 2nd day of 29th Kamaljit Games at Batala

ਯੈੱਸ ਪੰਜਾਬ 
ਬਟਾਲਾ, 12 ਦਸੰਬਰ, 2022 –
ਸੁਰਜੀਤ ਸਪਰੋਟਸ ਐਸੋਸੀਏਸ਼ਨ (ਰਜਿ) ਬਟਾਲਾ ਵੱਲੋਂ ਨੇੜਲੇ ਪਿੰਡ ਕੋਟਲਾ ਸ਼ਾਹੀਆ ਦੇ ਸੁਰਜੀਤ-ਕਮਲਜੀਤ ਖੇਡ ਕੰਪਲੈਕਸ ਵਿਖੇ ਕਰਵਾਈਆਂ ਜਾ ਰਹੀਆਂ ਚਾਰ ਰੋਜ਼ਾ 29ਵੀਂ ਕਮਲਜੀਤ ਖੇਡਾਂ-2022 ਅੱਜ ਦੂਜੇ ਦਿਨ ਸ ਕੁਲਤਾਰ ਸਿੰਘ ਸੰਧਵਾਂ, ਮਾਣਯੋਗ ਸਪੀਕਰ, ਪੰਜਾਬ ਵਿਧਾਨ ਸਭਾ ਚੰਡੀਗੜ੍ਹ ਵਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ ਤੇ ਜੇਤੂ ਖਿਡਾਰੀਆਂ ਨੂੰ ਇਨਾਮ ਵੰਡੇ ਗਏ।

ਇਸ ਮੌਕੇ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਹਲਕਾ ਵਿਧਾਇਕ ਬਟਾਲਾ,ਦਲਬੀਰ ਸਿੰਘ ਟੋਂਗ ਹਲਕਾ ਵਿਧਾਇਕ ਬਾਬਾ ਬਕਾਲਾ, ਡਾ਼ ਹਿਮਾਂਸ਼ੂ ਅਗਰਵਾਲ ਡਿਪਟੀ ਕਮਿਸ਼ਨਰ, ਡਾ ਸ਼ਾਇਰੀ ਭੰਡਾਰੀ ਐਸ ਡੀ ਐਮ ਬਟਾਲਾ, ਗੁਰਬਖਸ਼ ਸਿੰਘ ਸੰਧੂ ਦਰੋਣਾਚਾਰੀਆ ਐਵਾਰਡੀ, ਲਖਵਿੰਦਰ ਸਿੰਘ ਤਹਿਸੀਲਦਾਰ, ਪਿ੍ਰਥੀਪਾਲ ਸਿੰਘ ਐਸ.ਪੀ ਗੁਰਦਾਸਪੁਰ, ਅੰਮ੍ਰਿਤ ਕਲਸੀ ਵੀ ਮੋਜੂਦ ਸਨ।

ਮਾਣਯੋਗ ਸਪੀਕਰ ਸ ਕੁਲਤਾਰ ਸਿੰਘ ਸੰਧਵਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਹ ਵੱਡੇ ਭਾਗਾਂ ਵਾਲੇ ਹਨ ਕਿ ਉਨ੍ਹਾਂ ਨੂੰ ਬਟਾਲਾ ਦੀ ਪਵਿੱਤਰ ਧਰਤੀ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ।

ਉਨ੍ਹਾਂ ਅੱਗੇ ਕਿਹਾ ਕਿ ਖੇਡਾਂ ਪੰਜਾਬ ਦੀ ਪਹਿਚਾਣ ਹੈ ਅਤੇ ਕਿਸੇ ਦੀ ਖਾਤਰ ਮਰ ਮਿਟਣਾ ਪੰਜਾਬ ਦੀ ਸ਼ਾਨ ਹੈ। ਉਨ੍ਹਾਂ ਖਿਡਾਰੀਆਂ ਕੇ ਕੋਚਾਂ ਨੂੰ ਖੇਡ ਮੇਲੇ ਵਿੱਚ ਪਹੁੰਚਣ ਦਾ ਧੰਨਵਾਦ ਕਰਦਿਆਂ ਕਿਹਾ ਕਿ ਖਿਡਾਰੀ ਪੰਜਾਬ ਦਾ ਭਵਿੱਖ ਹਨ ਅਤੇ ਕਮਲਜੀਤ ਖੇਡਾਂ , ਨੌਜਵਾਨਾਂ ਨੂੰ ਖੇਡਾਂ ਵੱਲ ਉਤਸਾਹਿਤ ਕਰਨ ਲਈ ਵੱਡਾ ਯੋਗਦਾਨ ਪਾ ਰਹੀਆਂ ਹਨ।

ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਸਮਾਜਿਕ ਬੁਰਾਈ ਨਸ਼ੇ ਨੂੰ ਖਤਮ ਕਰਨ ਦੇ ਮੰਤਵ ਨਾਲ ਸੂਬੇ ਅੰਦਰ ਖੇਡ ਸੱਭਿਆਚਾਰ ਪ੍ਰਫੁੱਲਤ ਕਰਨ ਲਈ ਵਿਸ਼ੇਸ ਉਪਰਾਲੇ ਕੀਤੇ ਗਏ ਹਨ, ਜਿਸ ਦੇ ਚੱਲਦਿਆਂ ਸੂਬੇ ਅੰਦਰ ‘ ਖੇਡਾਂ ਵਤਨ ਪੰਜਾਬ ਦੀਆਂ’ ਕਰਵਾਈਆਂ ਗਈਆਂ ਸਨ, ਜਿਸ ਵਿੱਚ ਖਿਡਾਰੀਆਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ।

ਇਸ ਮੌਕੇ ਉਨ੍ਹਾਂ ਸੁਰਜੀਤ ਸਪੋਰਟਸ ਐਸ਼ੋਸ਼ੀਏਸ਼ਨ ਨੂੰ ਆਪਣੇ ਅਖਤਿਆਰੀ ਕੋਟੋ ਵਿੱਚੋਂ 2 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ।

ਇਸ ਮੌਕੇ ਸੰਬੋਧਨ ਕਰਦਿਆਂ ਦਲਬੀਰ ਸਿੰਘ ਟੋਂਗ ਹਲਕਾ ਵਿਧਾਇਕ ਬਾਬਾ ਬਕਾਲਾ ਨੇ ਪੰਜਾਬ ਸਰਕਾਰ ਖੇਡ ਸੱਭਿਆਚਾਰ ਨੂੰ ਪਰਫੁੱਲਤ ਕਰਨ ਲਈ ਵਚਨਬੱਧ ਹੈ ਤੇਨਸਰਕਾਰ ਵਲੋਂ ਨੋਜਵਾਨਾਂ ਨੂੰ ਖੇਡਾਂ ਵੱਲ ਉਤਸਾਹਿਤ ਕਰਨ ਲਈ ਸਫਲ ਉਪਰਾਲੇ ਕਰਦਿਆਂ ਖੇਡਾਂ ਵਤਨ ਪੰਜਾਬ ਦੀਆਂ ਕਰਵਾਈਆਂ ਗਈਆਂ, ਜਿਸ ਵਿੱਚ ਖਿਡਾਰੀਆਂ ਨੇ ਵੱਧ ਚੜ ਕੇ ਸ਼ਮੂਲੀਅਤ ਕੀਤੀ।

ਇਸ ਮੌਕੇ ਵਿਧਾਇਕ ਅਤੇ ਖੇਡਾਂ ਦੇ ਮੁੱਖ ਪ੍ਰਬੰਧਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਨੋਜਵਾਨਾਂ ਨੂੰ ਖੇਡਾਂ ਵੱਲ ਮੁੜ ਮੋੜਨ ਲਈ ਸਫਲ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਸ ਕੁਲਤਾਰ ਸਿੰਘ ਸੰਧਵਾਂ, ਮਾਣਯੋਗ ਸਪੀਕਰ ਪੰਜਾਬ ਵਿਧਾਨ ਸਭਾ ਤੇ ਹਲਕਾ ਵਿਧਾਇਕ ਬਾਬਾ ਬਕਾਲਾ ਦਲਬੀਰ ਸਿੰਘ ਟੋਂਗ ਦਾ ਇਥੇ ਪਹੁੰਚਣ ਤੇ ਧੰਨਵਾਦ ਕੀਤਾ।

ਉਨਾ ਕਿਹਾ ਕਿ ਕਮਲਜੀਤ ਖੇਡਾਂ ਨੋਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਮੀਲ ਪੱਥਰ ਸਾਬਤ ਹੋਈਆਂ ਹਨ ਤੇ ਨੌਜਵਾਨਾਂ ਖੇਡਾਂ ਵਿੱਚ ਪੂਰੇ ਉਤਸ਼ਾਹ ਨਾਲ ਭਾਗ ਲੈ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਮਾਝੇ ਦੀਆਂ ਪ੍ਰਸਿੱਧ ਇਹ ਖੇਡਾਂ ਓਲੰਪਿਕ ਚਾਰਟਰ ਦੀਆਂ ਖੇਡਾਂ ਹਨ ਜਿਸ ਵਿੱਚ ਮੁੱਖ ਤੌਰ ਉਤੇ ਅਥਲੈਟਿਕਸ ਦੇ ਟਰੈਕ ਤੇ ਫੀਲਡ ਈਵੈਂਟ ਕਰਵਾਏ ਜਾਂਦੇ ਹਨ।

ਇਸ ਤੋਂ ਇਲਾਵਾ ਫ਼ੁੱਟਬਾਲ, ਹਾਕੀ, ਵਾਲੀਬਾਲ, ਕਬੱਡੀ ਤੇ ਨੈਟਬਾਲ ਦੇ ਮੁਕਾਬਲੇ ਕਰਵਾਏ ਜਾਣਗੇ। ਜੇਤੂਆਂ ਨੂੰ 18 ਲੱਖ ਰੁਪਏ ਦੇ ਨਗਦ ਇਨਾਮਾਂ ਤੋਂ ਇਲਾਵਾ ਪੁਸਤਕਾਂ ਵੀ ਇਨਾਮ ਵਿੱਚ ਦਿੱਤੀਆਂ ਜਾਣਗੀਆਂ। 14 ਦਸੰਬਰ ਨੂੰ ਸਮਾਪਤੀ ਸਮਾਰੋਹ ਵਾਲੇ ਦਿਨ ਖੇਡ ਜਗਤ ਦੀਆਂ ਛੇ ਉਘੀਆਂ ਸਖਸ਼ੀਅਤਾਂ ਨੂੰ ਵੱਖ-ਵੱਖ ਐਵਾਰਡ ਦਿੰਦਿਆਂ 25-25 ਹਜ਼ਾਰ ਰੁਪਏ ਦੀ ਨਗਦ ਇਨਾਮ ਰਾਸ਼ੀ, ਸਨਮਾਨ ਪੱਤਰ, ਜੋਸ਼ੀਲਾ ਤੇ ਪੁਸਤਕਾਂ ਦਾ ਸੈੱਟ ਭੇਂਟ ਕੀਤਾ ਜਾਵੇਗਾ।

ਐਸੋਸੀਏਸ਼ਨ ਦੇ ਪ੍ਰਧਾਨ ਪਿਰਥੀਪਾਲ ਸਿੰਘ ਹੇਅਰ (ਐਸ.ਪੀ.) ਨੇ ਮੁੱਖ ਮਹਿਮਾਨ ਦਾ ਧੰਨਵਾਦ ਕੀਤਾ। ਇਸ ਮੌਕੇ ਪੰਜਾਬ ਦੇ ਪਰਸਿੱਧ ਲੋਕ ਗਾਇਕ ਦਲਵਿੰਦਰ ਦਿਆਲਪੁਰੀ ਵਲੋਂ ਸ਼ਾਨਦਾਰ ਸੱਭਿਆਚਾਰਕ ਪਰੋਗਰਾਮ ਪੇਸ਼ ਕੀਤਾ ਗਿਆ।

ਅੱਜ ਦੇ ਖੇਡ ਨਤੀਜਿਆਂ ਵਿੱਚ ਐਥਲੈਟਿਕਸ ਅੰਡਰ-18 ਲੜਕੀਆਂ (ਸ਼ਾਰਟ ਪੁੱਟ), ਪਹਿਲੇ ਸਥਾਨ ਤੇ ਗੁਰਮੀਤ ਕੋਰ ਸ੍ਰੀ ਅੰਮ੍ਰਿਤਸਰ, ਦੂਜੇ ਸਥਾਨ ਤੇ ਹਰਮਨਪ੍ਰੀਤ ਕੋਰ ਤਰਨਤਾਰਨ ਅਤੇ ਤੀਜੇ ਸਥਾਨ ਤੇ ਬਟਾਲਾ ਦੀ ਤਮੰਨਾ ਰਹੀ। ਸ਼ਾਟ ਪੁੱਟ ਲੜਕਿਆਂ ਵਿੱਚ ਪਹਿਲੇ ਸਥਾਨ ਤੇ ਹਰਪ੍ਰਤਾਪ ਸਿੰਘ ਸ੍ਰੀ ਅੰਮ੍ਰਿਤਸਰ , ਸਾਹਿਲ ਦੀਪ ਸਿੰਘ ਸ੍ਰੀ ਅੰਮ੍ਰਿਤਸਰ ਦੂਜੇ ਸਥਾਨ ਤੇ ਅਤੇ ਬਟਾਲਾ ਦੀ ਵਿਕਰਮਜੀਤ ਸਿੰਘ ਬਟਾਲਾ ਤੀਜੇ ਸਥਾਨ ਤੇ ਰਿਹਾ।

ਇਸੇ ਤਰਾਂ 800 ਮੀਟਰ ਲੜਕਿਆਂ ਵਿਚੋਂ ਪ੍ਰਭਜੋਤ ਸਿੰਘ ਪਹਿਲਾ, ਖੁਸ਼ਦੀਪ ਸਿੰਘ ਰਾਏ ਦੂਜਾ ਤੇ ਨਵਜੋਤ ਸਿੰਘ ਤੀਜੇ ਸਥਾਨ ਤੇ ਰਿਹਾ। 800 ਮੀਟਰ ਲੜਕੀਆਂ ਵਿੱਚ ਪੂਜਾ ਰਜਿੰਦਰ ਪਹਿਲੇ, ਰਸਮੀ ਮਿਸਤਰੀਲਾਲ ਯੂਪੀ ਦੂਜੇ ਸਥਾਨ ਤੇ ਤਮੰਨਾ ਸਰਨ ਦੇਵੀ ਤੀਜੇ ਸਥਾਨ ਤੇ ਰਹੀ।

ਇਸੇ ਤਰਾਂ 100 ਮੀਟਰ ਲੜਕਿਆਂ ਵਿਚੋ ਬਟਾਲਾ ਦੇ ਗੁਰਪ੍ਰੀਤ ਸਿੰਘ ਪਹਿਲੇ ਸਥਾਨ ਤੇ, ਦੂਜੇ ਸਥਾਨ ਤੇ ਬਟਾਲਾ ਦਾ ਜੋਰਾਵਰ ਸਿੰਘ ਤੇ ਗੁਰਦਾਸਪੁਰ ਦਾ ਰੋਹਿਤ ਕਲਸੀ ਤੀਜੇ ਸਥਾਨ ਤੇ ਰਿਹਾ। 100 ਮੀਟਰ ਲੜਕੀਆਂ ਵਿਤੋਂ ਕਵਲਜੀਤ ਕੋਰ ਸ੍ਰੀ ਅੰਮ੍ਰਿਤਸਰ ਪਹਿਲੇ ਸਥਾਨ ਤੇ, ਹਰਪ੍ਰੀਤ ਕੋਰ ਸ੍ਰੀ ਅੰਮ੍ਰਿਤਸਰ ਦੂਜੇ ਨੰਬਰ ਤੇ ਤਰਨਤਾਰਨ ਦੀ ਨਵਪ੍ਰੀਤ ਕੋਰ ਤੀਸਰੇ ਸਥਾਨ ਤੇ ਰਹੀ। ਇਸੇ ਤਰਾਂ ਲਾਂਗ ਜੰਪ ਲੜਕਿਆਂ ਵਿਚੋਂ ਰੋਹਿਤ ਕਲਸੀ ਪਹਿਲੇ ਨੰਬਰ ਤੇ, ਕਿਰਨਬੀਰ ਸਿੰਘ ਦੂਜੇ ਨੰਬਰ ਤੇ ਵਿਸ਼ਾਲ ਕੁਮਾਰ ਤੀਸਰੇ ਸਥਾਨ ਤੇ ਰਿਹਾ।

ਇਸੇ ਤਰਾਂ ਹਾਕੀ ਦੇ ਮੈਚ ਵਿੱਚ ਪਹਿਲੇ ਨੰਬਰ ਤੇ ਐਸ.ਜੀ.ਪੀ.ਸੀ ਅਕੈਡਮੀ ਬਾਬਾ ਬਕਾਲਾ, ਦੂਜੇ ਨੰਬਰ ਤੇ ਸ੍ਰੀ ਗੁਰੂ ਤੇਗ ਬਹਾਦਰ ਹਾਕੀ ਅਕੈਡਮੀ ਬਾਬਾ ਬਕਾਲਾ, ਤੀਜੇ ਸਥਾਨ ਤੇ ਹਾਕੀ ਅਕੈਡਮੀ ਰੂਪ ਨਗਰ ਤੇ ਚੋਥੇ ਨੰਬਰ ਤੇ ਛੇਹਰਟਾ ਹਾਕੀ ਅਕੈਡਮੀ ਸ੍ਰੀ ਅੰਮ੍ਰਿਤਸਰ ਰਹੀ।

ਇਸ ਮੌਕੇ ਸੁਰਜੀਤ ਸਪੋਟਸ ਐਸ਼ੋਸ਼ੀਏਸ਼ਨ ਰਜਿ. ਬਟਾਲਾ ਦੇ ਨੁਮਾਇੰਦੇ ਨਿਸ਼ਾਨ ਸਿੰਘ ਰੰਧਾਵਾ, ਦਵਿੰਦਰ ਸਿੰਘ ਕਾਲਾ ਨੰਗਲ, ਇੰਜੀ. ਜਗਦੀਸ਼ ਸਿੰਘ ਬਾਜਵਾ, ਕਰਮਪਾਲ ਸਿੰਘ ਢਿੱਲੋਂ, ਰਣਜੀਤ ਸਿੰਘ, ਅਮਰੀਕ ਸਿੰਘ ਢਿੱਲੋਂ, , ਵਰੁਣ ਕੇਵਲ, ਰਵਿੰਦਰਪਾਲ ਸਿੰਘ ਡੀ ਐਸਪੀ,ਬਲਜੀਤ ਸਿੰਘ ਕਾਲਾਨੰਗਲ, ਰਾਜਿੰਦਰਪਾਲ ਸਿੰਘ ਧਾਲੀਵਾਲ,ਮੁਸ਼ਤਾਕ ਗਿੱਲ, ਦਿਲਬਾਗ ਸਿੰਘ, ਸੰਜੀਵ ਗੁਪਤਾ, ਰਾਜਵਿੰਦਰ ਸਿੰਘ, ਰਜੇਸ਼ ਤੁਲੀ, ਕੋਚ ਗੁਰਬਖਸ਼ ਸਿੰਘ, ਪ੍ਰੋਫੈਸਰ ਸੁਰਿੰਦਰ ਸਿੰਘ ਕਾਹਲੋਂ, ਮਨਦੀਪ ਸਿੰਘ ਗਿੱਲ ਪ੍ਰਧਾਨ ਯੂਥ ਆਪ ਗੁਰਦਾਸਪੁਰ, ਫੁੱਟਬਾਲ ਕੋਚ ਸੁਖਵਿੰਦਰ ਸਿੰਘ, ਕੁਮੈਂਟਰ ਬਲਜੀਤ ਸਿੰਘ ਕਾਲਾ ਨੰਗਲ, ਦਲਬੀਰ ਸਿੰਘ, ਕੋਚ ਜਸਵੰਤ ਸਿੰਘ ਢਿੱਲੋਂ, ਗੁਰਦੀਪ ਸਿੰਘ ਏ.ਐਸ.ਆਈ, ਬੂਟਾ ਸਿੰਘ ਬੈਂਸ, ਗੁਰਵਿੰਦਰ ਸਿੰਘ ਐਸ.ਡੀ.ਓ ਮੰਡੀਬੋਰਡ, ਬਲਰਾਜ ਸਿੰਘ ਕੋਚ, ਦਵਿੰਦਰ ਸਿੰਘ ਕਾਲਾਨੰਗਲ, ਸਿਮਰਨਜੀਤ ਸਿੰਘ ਰੰਧਾਵਾ, ਜਸਵੰਤ ਸਿੰਘ ਢਿੱਲੋਂ, ਬਲਰਾਜ ਸਿੰਘ ਵਾਲੀਵਾਲ ਕੋਚ, ਕੁਲਬੀਰ ਸਿੰਘ ਜੀਈ ਆਦਿ ਹਾਜਰ ਸਨ।

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION