34 C
Delhi
Sunday, April 28, 2024
spot_img
spot_img

ਸੈਕਰਾਮੈਂਟੋ ਚ ਕਰਵਾਏ ਗਏ ਇੰਟਰਨੈਸ਼ਨਲ ਹਾਕੀ ਟੂਰਨਾਮੈਂਟ ਦੌਰਾਨ ਯੂਬਾ ਬ੍ਰਦਰਜ ਨੇ ਪਹਿਲਾ ਤੇ ਐਲ ਏ ਕਿੰਗਜ ਨੇ ਦੂਜਾ ਥਾਂ ਪ੍ਰਾਪਤ ਕੀਤਾ

ਯੈੱਸ ਪੰਜਾਬ
ਸੈਕਰਾਮੈਂਟੋ, ਕੈਲੀਫੋਰਨੀਆ, 17 ਅਕਤੂਬਰ, 2022 (ਹੁਸਨ ਲੜੋਆ ਬੰਗਾ)
ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਅਕੈਡਮੀ ਵਲੋਂ ਅੱਜ ਇੰਟਰਨੈਸ਼ਨਲ ਹਾਕੀ ਟੂਰਨਾਮੈਂਟ ਕਰਵਾਇਆ ਗਿਆ ਜਿਸ ਦੌਰਾਨ ਯੂਬਾ ਬ੍ਰਦਰਜ ਯੂਬਾ ਸਿਟੀ ਨੇ ਐਲ ਏ ਕਿੰਗਜ ਨੂੰ ਫਸਵੇਂ ਮੈਚ ਚ 1-0 ਨਾਲ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਤੇ ਐਲ ਏ ਕਿੰਗਜ ਨੂੰ ਦੂਸਰੇ ਥਾਂ ਹੀ ਸਬਰ ਕਰਨਾ ਪਿਆ। ਸੁਪਰ ਡਵੀਜਨ ਚ ਕੁਲ ਛੇ ਟੀਮਾਂ ਨੇ ਹਿੱਸਾ ਲਿਆ ਤੇ ਸ਼ੋਸਲ ਡਵੀਜਨ ਚ ਕੁਲ ਚਾਰ ਟੀਮਾਂ ਨੇ ਹਿੱਸਾ ਲਿਆ ਜਿਨਾਂ ਚ ਪਹਿਲੇ ਥਾਂ ਤੇ ਫਰਿਜਨੋਂ ਬੀ ਤੇ ਈਗਲ ਫੀਲਡ ਹਾਕੀ ਫੇਅਰਫੀਲਡ ਦੂਜੇ ਥਾਂ ਤੇ ਰਹੇ।

ਇਸ ਤੋਂ ਇਲਾਵਾ ਬੱਚਿਆਂ ਦੀਆਂ ਹਾਕੀ ਟੀਮਾਂ ਨੇ ਵੱਖਰੇ ਤੌਰ ਤੇ ਹਿੱਸਾ ਲਿਆ ਤੇ ਫਰਿਜਨੋਂ ਦੀ ਟੀਮ ਜੇਤੂ ਰਹੀ। ਕੁਲ 18 ਮੈਚ ਹੋਏ ਜਿਨਾਂ ਵਿੱਚ ਕਈ ਇੰਟਰਨੈਸਨਲ ਖਿਡਾਰੀ ਵੀ ਖੇਡੇ ਜਿਨਾਂ ਚ ਦਵਿੰਦਰ ਬਾਲਮੀਕੀ, ਹਰਪਾਲ ਸਿੰਘ ਜੋ ਇੰਡੀਆ ਟੀਮ ਲਈ ਖੇਡੇ ਸਨ ਸਯਾਦ ਅਨਵਰ ਜੋ ਪਾਕਿਸਤਾਨੀ ਹਾਕੀ ਟੀਮ ਚ ਖੇਡ ਚੁੱਕੇ ਹਨ ਵੀ ਇਥੇ ਅਪਾਣੀਆਂ ਆਪਣੀਆਂ ਟੀਮਾਂ ਚ ਖੇਡੇ।

ਇਸ ਮੌਕੇ ਇੰਟਰਨੈਸ਼ਨਲ ਖਿਡਾਰੀ ਭਾਰਤੀ ਹਾਕੀ ਦੇ ਸਾਬਕਾ ਕੈਪਟਨ, ਨਿਰਮਲ ਸਿੰਘ ਜੋ ਭਾਰਤੀ ਹਾਕੀ ਨੈਸ਼ਨਲ ਚ ਖੇਡ ਚੁੱਕੇ ਤੇ ਸੁਰਜੀਤ ਸਿੰਘ ਮਿੱਠਾ ਜੋ ਪੁਲੀਸ ਟੀਮ ਚ ਖੇਡੇ ਤੇ ਰਣਜੋਧ ਸਿੰਘ ਸੰਘਾ ਜੋ ਅਮਰੀਕਾ ਹਾਕੀ ਚ ਖੇਡੇ , ਇਨਾ ਸਾਰਿਆਂ ਨੂੰ ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਅਕੈਡਮੀ ਦੇ ਪ੍ਰਬੰਧਕਾਂ ਪ੍ਰਬੰਧਕਾਂ ਚ ਮੁੱਖ ਤੌਰ ਤੇ ਪ੍ਰਗਟ ਸਿੰਘ ਸੰਧੂ, ਗੁਰਮੀਤ ਵੜੈਚ, ਰਣਧੀਰ ਸਿੰਘ ਨਿੱਝਰ, ਬਿੱਟੂ ਰੰਧਾਵਾ, ਨਰਿੰਦਰ ਥਾਂਦੀ, ਤਰਲੋਚਨ ਅਟਵਾਲ, ਗੋਲਡੀ ਲਾਲੀ, ਭੁਪਿੰਦਰ ਸੰਘੇੜਾ, ਹੈਪੀ ਔਲਖ, ਗੁਰਜੀਤ ਦਿਓਲ, ਪਿੰਦੀ ਸੰਧੂ, ਹੈਪੀ ਬਰਿਆਨਾ,ਲਾਡਾ ਢਿਲੋਂ, ਪੰਮਾ ਲੱਧੜ ਵਲੋਂ ਪਲੈਕਾਂ ਦੇ ਕੇ ਸਨਮਾਨ ਦਿੱਤਾ ਗਿਆ।

ਇਸ ਮੌਕੇ ਰੈਫਰੀ ਗਗਨਦੀਪ ਸਿੰਘ, ਰਾਜਪਾਲ ਸਿੰਘ ਟਰਾਂਟੋ ਤੇ ਅਨਮੋਲਕ ਸਿੰਘ ਨਾਮਧਾਰੀ ਨੇ ਰੈਫਰੀਆਂ ਦੀ ਜਿੰਮੇਵਾਰੀ ਨਿਭਾਈ। ਇਸ ਮੌਕੇ ਐਲਕ ਗਰੋਵ ਦੀ ਮੇਅਰ ਬੌਬੀ ਸਿੰਘ ਐਲਨ ਨੇ ਮੁੱਖ ਮਹਿਮਾਨ ਵਜੋਂ ਹਾਰੀ ਦਿੱਤੀ। ਇਸ ਮੌਕੇ ਡਿਸਟ੍ਰਿਕ ਦੋ ਤੋਂ ਕੌਂਸਲ ਮੇਂਬਰ ਲਈ ਖੜੇ ਰੌਡ ਬਰਾਉਰ ਨੇ ਵੀ ਹਾਜਰੀ ਦਿੱਤੀ। ਇਸ ਟੂਰਨਾਂਮੈਂਟ ਵਿੱਚ ਬੈਸਟ ਪਲੇਅਰ ਗੁਰਕੀਰਤ ਸਿੰਘ ਯੂਬਾ ਬ੍ਰਦਰਜ ਨੂੰ ਮਿਲਿਆ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION