ਅੱਜ-ਨਾਮਾ
ਹਿੰਸਾ ਰੁਕਦੀ ਨਹੀਂ ਬੰਗਲਾ ਦੇਸ਼ ਅੰਦਰ,
ਰੁਕੇ ਜਦ ਥੋੜ੍ਹੀ ਤੇ ਫੇਰ ਪਏ ਚੱਲ ਬੇਲੀ।
ਚੁੱਕਦਾ ਕਦੇ ਹਥਿਆਰ ਜੇ ਇੱਕ ਤਬਕਾ,
ਮਾਰਨ ਨਿਕਲ ਪਏ ਦੂਜਿਆਂ ਵੱਲ ਬੇਲੀ।
ਮੌਕਾ ਮਿਲਦਿਆਂ ਦੂਜੇ ਫਿਰ ਭੜਕ ਪੈਂਦੇ,
ਮੋੜਵੀਂ ਭਾਜੀ ਉਹ ਦੇਂਦੇ ਈ ਘੱਲ ਬੇਲੀ।
ਲਾਇਆ ਤਾਣ ਸਰਕਾਰ-ਅਦਾਲਤਾਂ ਵੀ,
ਸੁਣੀਂ ਕੋਈ ਨਹੀਂ ਕਿਸੇ ਵੀ ਗੱਲ ਬੇਲੀ।
ਲਾਸ਼ਾਂ ਰੁਲਦੀਆਂ ਗਲੀ-ਬਾਜ਼ਾਰ ਅੰਦਰ,
ਅੰਕੜੇ ਮੌਤ ਦੇ ਵਧਣ ਪਏ ਨਿੱਤ ਬੇਲੀ।
ਲੋਕੀਂ ਲੱਗੇ ਆ ਡਰਨ ਪਰਛਾਵਿਆਂ ਤੋਂ,
ਜਾਪਦਾ ਕੋਈ ਨਾ ਕਿਸੇ ਦਾ ਮਿੱਤ ਬੇਲੀ।
ਤੀਸ ਮਾਰ ਖਾਂ
5 ਅਗਸਤ, 2024