ਅੱਜ-ਨਾਮਾ
ਹਰਿਆਣੇ ਵਿੱਚ ਜਾਂ ਚੋਣ ਮੈਦਾਨ ਭਖਿਆ,
ਦੂਸ਼ਣਬਾਜ਼ੀ ਦੀ ਲੱਗੀ ਪਈ ਝੜੀ ਮੀਆਂ।
ਜਿਹੜਾ ਉੱਠੇਗਾ, ਹੋਰਾਂ ਦੇ ਐਬ ਗਿਣਦਾ,
ਦੇਂਦਾ ਟੁੱਟਣ ਨਾ ਲਾਵੇ ਜਦ ਲੜੀ ਮੀਆਂ।
ਕੁਝ-ਕੁਝ ਕੇਸ ਹਨ ਲੋਕਾਂ ਨੂੰ ਯਾਦ ਹੁੰਦੇ,
ਬਾਤ ਕਈਆਂ ਦੀ ਹੁੰਦੀ ਆ ਅੜੀ ਮੀਆਂ।
ਆਪਣੇ ਨੁਕਸਾਂ ਦੀ ਚਿੰਤਾ ਨਾ ਕਰੀ ਜਾਂਦੀ,
ਦੂਜਿਆਂ ਉੱਤੇ ਹੀ ਜਾਂਦੇ ਹਨ ਜੜੀ ਮੀਆਂ।
ਜਦ ਤੱਕ ਵੋਟਾਂ ਦੀ ਨਹੀਂ ਤਰੀਕ ਆਉਂਦੀ,
ਲੱਗਣੀ ਇਹਨੂੰ ਨਾ ਕਿਤੇ ਕੁਝ ਰੋਕ ਮੀਆਂ।
ਸਾਰੇ ਈ ਏਹੋ ਜਿਹੇ ਖੜੇ ਜਦ ਹੋਣ ਮੂਹਰੇ,
ਸੁਥਰਾ ਭਾਲਣਗੇ ਕਿੱਦਾਂ ਫਿਰ ਲੋਕ ਮੀਆਂ।
ਤੀਸ ਮਾਰ ਖਾਂ
22 ਸਤੰਬਰ, 2024