ਅੱਜ-ਨਾਮਾ
ਸੁੱਖਾਂ ਲੱਧਾ ਨਹੀਂ ਦਿਨ ਰਿਹਾ ਰੱਖੜੀ ਦਾ,
ਹਾਦਸੇ ਫੇਰ ਸੁਣਿਆ ਬਹੁਤ ਹੋਏ ਭਾਈ।
ਕਿਤੇ ਹੋਈ ਬਾਰਸ਼ ਜਾਂ ਸੀ ਭੀੜ ਬਾਹਲੀ,
ਕਿਸੇ ਥਾਂ ਮੌਤ ਜਿੱਡੇ ਸੜਕੀ ਟੋਏ ਭਾਈ।
ਜਾਂ ਸੀ ਕਾਹਲੀ ਨੇ ਤੇਜ਼ ਰਫਤਾਰ ਕੀਤੀ,
ਕਾਰਨ ਜਾਂਦੇ ਨਹੀਂ ਗਿਣੇ-ਛੁਪੋਏ ਭਾਈ।
ਦਿਨ ਚਾਵਾਂ ਦਾ, ਬੈਠ ਕਈ ਸਿਵੇ ਮੂਹਰੇ,
ਮਾਰ ਕੇ ਧਾਹੀਂ ਪਰਵਾਰ ਆ ਰੋਏ ਭਾਈ।
ਬੰਦੇ ਖਾਣੀਆਂ ਜਿੱਧਰ ਹਨ ਕਈ ਸੜਕਾਂ,
ਰਹਿਣਾ ਜ਼ਬਤ-ਬੰਧੇਜ ਵਿੱਚ ਰਹੂ ਭਾਈ।
ਜਵਾਨੀ ਜੋਸ਼ ਵਿੱਚ ਹੋਸ਼ ਨਾ ਕਰਨ ਦੇਵੇ,
ਇਹੀ ਗੱਲ ਕੌਣ ਜਵਾਨੀ ਨੂੰ ਕਹੂ ਭਾਈ।
ਤੀਸ ਮਾਰ ਖਾਂ
20 ਅਗਸਤ, 2024