ਅੱਜ-ਨਾਮਾ
ਸੀਰੀਆ ਵਿੱਚ ਬਗਾਵਤ ਆ ਨਵੀਂ ਭੜਕੀ,
ਪਿਆ ਈ ਫਿਕਰ ਦੇ ਵਿੱਚ ਸੰਸਾਰ ਮੀਆਂ।
ਪਹਿਲੇ ਹੱਲੇ ਫਿਰ ਵਰਤਿਆ ਕਹਿਰ ਓਥੇ,
ਦਿੱਤੇ ਈ ਲੋਕ ਕਈ ਸੁਣੀਂਦੇ ਮਾਰ ਮੀਆਂ।
ਇਰਾਕ, ਸੀਰੀਆ, ਨਾਲ ਹੀ ਮੁਲਕ ਦੂਜੇ,
ਮਿਲ ਕੇ ਲੱਗੇ ਸਭ ਕਰਨ ਵਿਚਾਰ ਮੀਆਂ।
ਚੜ੍ਹਿਆ ਆਂਵਦਾ ਜਿੱਦਾਂ ਦਾ ਨਵਾਂ ਲਸ਼ਕਰ,
ਪਤਾ ਨਹੀਂ ਦੇਂਵਦਾ ਕੌਣ ਹਥਿਆਰ ਮੀਆਂ।
ਉਬਾਲਾ ਇਹ ਤਾਂ ਪਹਿਲੇ ਤੋਂ ਬਹੁਤ ਵੱਡਾ,
ਹੋ ਗਈ ਮੁਸ਼ਕਲ ਜੇ ਪਾਵਣੀ ਠੱਲ੍ਹ ਮੀਆਂ।
ਮਧੋਲੇ ਪਹਿਲਾਂ ਤੋਂ ਪਏ ਨੇ ਮੁਲਕ ਜਿਹੜੇ,
ਔਖਾ ਈ ਸਕਣਗੇ ਹੱਲਾ ਉਹ ਝੱਲ ਮੀਆਂ।
ਤੀਸ ਮਾਰ ਖਾਂ
2 ਦਸੰਬਰ, 2024
ਇਹ ਵੀ ਪੜ੍ਹੋ: ਲੱਗੀ ਹੈ ਬੁਲੇਟ ਟਰੇਨ ਇੱਕ ਹੋਰ ਚੱਲਣ, ਸੁਣਿਆ ਲੱਗੀ ਪੰਜਾਬ ਨੂੰ ਆਉਣ ਮੀਆਂ