ਯੈੱਸ ਪੰਜਾਬ
ਚੰਡੀਗੜ੍ਹ, 14 ਦਸੰਬਰ, 2024
Akali Dal 1920 ਤੇ ਪ੍ਰਧਾਨ ਸਰਦਾਰ Ravi Inder Singh ਸਾਬਕਾ Punjab ਵਿਧਾਨ ਸਭਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ Harjinder Singh Dhami ਵੱਲੋਂ ਚਾਰ ਵਾਰ ਪ੍ਰਧਾਨ ਰਹੀ ਬੀਬੀ Jagir Kaur ਖਿਲਾਫ ਵਰਤੇ ਅਪਸ਼ਬਦਾਂ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਅਸਲ ਦੋਸ਼ੀ ਨਿਯੁਕਤੀ ਕਰਨ ਵਾਲੇ ਹਨ, ਜਿਨਾਂ ਅਯੋਗ ਵਿਅਕਤੀ ਨੂੰ ਇਸ ਮਹਾਨ ਸੰਸਥਾ ਦੀ ਜ਼ਿੰਮੇਵਾਰੀ ਸੌਂਪੀ ਹੋਈ ਹੈ।
ਸਾਬਕਾ ਸਪੀਕਰ ਨੇ ਜਥੇਦਾਰ ਹਰਪ੍ਰੀਤ ਸਿੰਘ ਖਿਲਾਫ ਗਲਤ ਪ੍ਰਚਾਰ ਕਰਨ ਵਾਲਿਆਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਤੇ ਆਨ ਸ਼ਰਨ ਬਰਕਰਾਰ ਰੱਖਣ ਨਾਲ ਹੀ ਸਿੱਖ ਪੰਥ, ਸਿੱਖ ਸੰਗਤਾਂ ਮਾਣ ਵਿਸ਼ਵ ਭਰ ਚ ਉਚਾ ਰਹਿ ਸਕਦਾ ਹੈ।
ਅਕਾਲ ਤਖਤ ਸਾਹਿਬ ਜਥੇਦਾਰ ਸਾਹਿਬਾਨ ਨੂੰ ਨਾ ਨੀਵਾਂ ਵਿਖਾਉਣ ਵਾਲੇ ਖੁਦ ਨੂੰ ਢਾਹ ਲਾ ਰਹੇ ਹਨ। ਰਵੀਇੰਦਰ ਸਿੰਘ ਨੇ ਕਿਹਾ ਕਿ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਅਕਾਲ ਤਖਤ ਸਾਹਿਬ ਦੀ ਸਿਰਜਨਾ ਸਿੱਖ ਸੰਗਤ ਹਿੱਤ ਕਰਕੇ ਮੀਰੀ ਪੀਰੀ ਦੇ ਸਿਧਾਂਤਾਂ ਦੀ ਰਚਨਾ ਕੀਤੀ ਸੀ ਪਰ ਇਹਨਾਂ ਬਾਦਲ ਦਲੀਆਂ ਨੇ ਅਕਾਲ ਤਖਤ ਸਾਹਿਬ ਤੇ ਹੋਰ ਸਿੱਖ ਸੰਸਥਾਵਾਂ ਨੂੰ ਅਜਿਹੀ ਢਾਹ ਲਾਈ ਕਿ ਅਜੇ ਤੱਕ ਵੀ ਸਿੱਖ ਕੌਮ ਆਪਣੇ ਪੈਰਾਂ ਤੇ ਨਹੀਂ ਉੱਠ ਪਾ ਰਹੀ।