ਅੱਜ-ਨਾਮਾ
ਮਨੀਪੁਰ ਵਿੱਚ ਹਾਲਾਤ ਹਨ ਹੋਰ ਵਿਗੜੇ,
ਚੁੱਪ ਸਰਕਾਰ ਤੇ ਮਰਨ ਪਏ ਲੋਕ ਬੇਲੀ।
ਸੜਕਾਂ ਸੁੰਨੀਆਂ, ਘਰਾਂ ਵਿੱਚ ਤੜੇ ਲੋਕੀਂ,
ਕਈ ਸੇਵਾਵਾਂ ਦੀ ਲੱਗੀ ਪਈ ਰੋਕ ਬੇਲੀ।
ਇੰਟਰਨੈੱਟ ਵੀ ਕੀਤਾ ਫਿਰ ਬੰਦ ਕਹਿੰਦੇ,
ਸਿਸਟਮ ਸਾਰਾ ਹੀ ਹੋ ਗਿਆ ਚੋਕ ਬੇਲੀ।
ਸਾਊ ਲੋਕੀਂ ਆ ਸਹਿਮ ਵਿੱਚ ਚੁੱਪ ਕੀਤੇ,
ਲਲਕਾਰੇ ਮਾਰਦੇ ਸੁਣਨ ਪਏ ਬੋਕ ਬੇਲੀ।
ਵਿਸ਼ਵ-ਗੁਰੂ ਪਈ ਬਣਨ ਨੂੰ ਤਾਂਘ ਲੱਗੀ,
ਲਾ-ਲਾ ਚੱਕਰ ਲਿਆ ਵੇਖ ਸੰਸਾਰ ਬੇਲੀ।
ਆਪਣੇ ਦੇਸ਼ ਵਿੱਚ ਲੋਕਾਂ ਦਾ ਹਾਲ ਕਿੱਦਾਂ,
ਮਿਲਿਆ ਵਕਤ ਨਾ ਲਈ ਆ ਸਾਰ ਬੇਲੀ।
ਤੀਸ ਮਾਰ ਖਾਂ
11 ਸਤੰਬਰ, 2024