Saturday, December 21, 2024
spot_img
spot_img
spot_img

ਲੱਗੇ ਸੀ ਲਾਉਣ ਸਰਪੰਚੀ ਦੀ ਜਦੋਂ ਬੋਲੀ, ਸਾਰਾ ਪਿੰਡ ਸੀ ਪਹੁੰਚ ਗਿਆ ਆਣ ਬੇਲੀ

ਅੱਜ-ਨਾਮਾ

ਲੱਗੇ ਸੀ ਲਾਉਣ ਸਰਪੰਚੀ ਦੀ ਜਦੋਂ ਬੋਲੀ,
ਸਾਰਾ ਪਿੰਡ ਸੀ ਪਹੁੰਚ ਗਿਆ ਆਣ ਬੇਲੀ।

ਮੂਹਰੇ ਆਕੜ ਕੇ ਸੱਜਣ ਉਹ ਆਣ ਬੈਠੇ,
ਬਹੁਤ ਮਾਇਆ ਦਾ ਜਿਨ੍ਹਾਂ ਨੂੰ ਮਾਣ ਬੇਲੀ।

ਲੱਖ-ਦੋ ਲੱਖ ਤੋਂ ਪਹਿਲ ਇਹ ਸ਼ੁਰੂ ਹੋਈ,
ਲੱਗ ਪਈ ਸਿੱਧੀ ਕਰੋੜ ਵੱਲ ਜਾਣ ਬੇਲੀ।

ਜਿੱਥੋਂ ਤੀਕਰ ਫਿਰ ਕਿਸੇ ਦੀ ਪਹੁੰਚ ਹੋਈ,
ਓਥੋਂ ਤੀਕਰ ਹੈ ਲਾਈ ਗਿਆ ਤਾਣ ਬੇਲੀ।

ਆ ਗਈ ਜਦੋਂ ਨੀਲਾਮੀ ਹੈ ਮੀਡੀਏ ਵਿੱਚ,
ਅਧਿਕਾਰੀ ਫੇਰ ਵੀ ਰਹੇ ਨਹੀਂ ਬੋਲ ਬੇਲੀ।

ਵਿਕਦਾ ਪਿਆ ਜਦ ਪਿੰਡਾਂ ਦਾ ਲੋਕਤੰਤਰ,
ਸ਼ਰਮ-ਹਯਾ ਸਭ ਦਿੱਤੀ ਗਈ ਰੋਲ ਬੇਲੀ।

ਤੀਸ ਮਾਰ ਖਾਂ
1 ਅਕਤੂਬਰ, 2024

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ